ਭਲਕੇ ਭਾਵ (30 ਅਪਰੈਲ) ਨੂੰ ਆਵੇਗਾ ਦੋਵੇਂ ਜਮਾਤਾਂ ਦਾ ਨਤੀਜਾ | PSEB 12th Result 2024
ਮੋਹਾਲੀ (ਸੱਚ ਕਹੂੰ ਨਿਊਜ਼/ਐੱਮ ਕੇ ਸ਼ਾਇਨਾ)। ਪੰਜਾਬ ਬੋਰਡ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਲਈ ਇਹ ਅਹਿਮ ਖਬਰ ਹੈ। ਜਿਹੜੇ ਵਿਦਿਆਰਥੀਆਂ ਨੇ ਹੁਣ 12ਵੀਂ ਦੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ, ਉਨ੍ਹਾਂ ਦਾ ਇੰਤਜਾਰ ਖਤਮ ਹੋਣ ਵਾਲਾ ਹੈ, ਵਿਦਿਆਰਥੀ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਲਕੇ ਭਾਵ (30 ਅਪਰੈਲ) ਨੂੰ ਨਤੀਜੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਚੁੱਕਿਆ ਹੈ। (PSEB 12th Result 2024)
ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਇਆ ਇੱਕ ਹੋਰ ਮਾਨਵਤਾ ਭਲਾਈ ਕਾਰਜ਼
ਹੁਣ ਪੰਜਾਬ ਬੋਰਡ ਨੇ ਨਤੀਜਾ ਤੇ ਵਿਸ਼ਾ ਵਾਰ ਅੰਕਾਂ ਨੂੰ ਵੇਖਣ ਲਈ ਆਪਣੀ ਵੈਬਸਾਈਟ ’ਚ ਦਿੱਤੇ ਗਏ ਰਿਜ਼ਲਟ ਸੈਕਸ਼ਨ ’ਚ ਲਿੰਕ ਨੂੰ ਐਕਟਿਵ ਕਰ ਦਿੱਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਦੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕ ਹੀ ਮਹੀਨੇ ’ਚ ਐਲਾਨਿਆ ਹੋਵੇ। ਹੁਣ ਜੋ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ-ਮਾਰਚ 2024 ’ਚ ਕਰਵਾਈਆਂ ਗਈਆਂ ਸੀਨੀਅਰ ਸੈਕੰਡਰੀ ਬੋਰਡ ਦੀਆਂ ਪ੍ਰੀਖਿਆਵਾਂ ’ਚ ਸ਼ਾਮਲ ਹੋਏ ਸਨ, ਉਹ ਵਿਦਿਆਰਥੀ ਆਪਣੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਦਿੱਤੇ ਹੋਏ ਲਿੰਕ ’ਤੇ ਵੇਖ ਸਕਦੇ ਹਨ। ਵਿਦਿਆਰਥੀ ਅਧਿਕਾਰਕ ਵੈੱਬਸਾਈਟ https://www.pseb.ac.in/ ‘ਤੇ ਆਪਣਾ ਨਤੀਜਾ ਦੇਖ ਸਕਣਗੇ। ਬੁੱਧਵਾਰ ਨੂੰ ਰਿਜ਼ਲਟ ਅਪਡੇਟ ਹੁੰਦੇ ਹੀ ਵਿਦਿਆਰਥੀ ਇਸ ਨੂੰ ਅਧਿਕਾਰਕ ਵੈੱਬਸਾਈਟ pseb.ac.in ਤੋਂ ਦੇਖ ਸਕਣਗੇ। (PSEB 12th Result 2024)
ਵਿਦਿਆਰਥੀਆਂ ਨੂੰ ਇਸ ਦਿੱਤੇ ਗਏ ਲਿੰਕ ’ਤੇ ਕਲਿਕ ਕਰਨਾ ਹੋਵੇਗਾ, ਫਿਰ ਇੱਕ ਨਵਾਂ ਪੇਜ ਖੁੱਲ੍ਹੇਗਾ, ਜਿਸ ਵਿੱਚ ਆਪਣਾ ਰੋਲ ਨੰਬਰ ਭਰ ਕੇ ਸਬਮਿਟ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਿਛਲੇ ਸਾਲ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 24 ਮਈ ਨੂੰ ਕੀਤਾ ਸੀ। ਪਰ ਨਤੀਜਾ ਵੇਖਣ ਲਈ ਲਿੰਕ ਅਗਲੇ ਦਿਨ ਭਾਵ (25 ਮਈ) ਨੂੰ ਐਕਟਿਵ ਹੋਇਆ ਸੀ। ਪਿਛਲੇ ਸਾਲ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚੋਂ 92.47 ਵਿਦਿਆਰਥੀ ਪਾਸ ਹੋਏ ਸਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡੀਆਂ ਦੇ ਨਤੀਜਿਆਂ ਨਾਲੋਂ ਵਧੀਆ ਰਹੀ ਸੀ। (PSEB 12th Result 2024)