Dera Sacha Sauda: ਸਰਸਾ (ਸੱਚ ਕਹੂੰ ਨਿਊਜ਼)। ਸਰਵ-ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 76ਵਾਂ ਰੂਹਾਨੀ ਸਥਾਪਨਾ ਦਿਹਾੜਾ ਅੱਜ 29 ਅਪਰੈਲ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਪਵਿੱਤਰ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਸ਼ੁਰੂਆਤ ਸਵੇਰੇ 11 ਵਜੇ ਪਵਿੱਤਰ ਨਾਅਰੇ ਨਾਲ ਸ਼ੁਰੂ ਕੀਤਾ ਗਿਆ। ਚਾਰੇ ਪਾਸੇ ਖੁਸ਼ੀਆਂ ਦਾ ਆਲਮ ਹੈ।
ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪੰਡਾਲ ਵਿੱਚ ਆ ਕੇ ਬੈਠਣੀ ਸ਼ੁਰੂ ਹੋ ਗਈ ਸੀ। ਭੰਡਾਰੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਤੱਕ ਸਤਿਸੰਗ ਪੰਡਾਲ ਭਰ ਚੁੱਕੇ ਸਨ ਤੇ ਅਜੇ ਵੀ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਹੈ। ਸੇਵਾਦਾਰਾਂ ਨੇ ਹਰ ਪਾਸੇ ਸਾਫ਼ਾਈ, ਟ੍ਰੈਫਿਕ ਪ੍ਰਬੰਧ ਸਮੇਤ ਹੋਰ ਸਾਰੀਆਂ ਡਿਊਟੀਆਂ ਸੰਭਾਲੀਆਂ ਹੋਈਆਂ ਹਨ। ਐਤਵਾਰ ਸ਼ਾਮ ਤੋਂ ਭਾਰੀ ਤਾਦਾਦ ’ਚ ਸਾਧ-ਸੰਗਤ ਗੱਡੀਆਂ, ਸਕੂਟਰਾਂ ਤੇ ਬੱਸਾਂ ’ਚ ਸਵਾਰ ਹੋ ਕੇ ਡੇਰਾ ਸੱਚਾ ਸੌਦਾ ਸਰਸਾ ਵਿਖੇ ਪਹੁੰਚਣਾ ਸ਼ੁਰੂ ਹੋ ਗਈ। (Dera Sacha Sauda)
ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹਜ਼ਾਰਾਂ ਸਤਿਸੰਗ ਕਰਕੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ ਦੇ ਕੇ ਇਨਸਾਨੀਅਤ ਦੇ ਮਾਰਗ ’ਤੇ ਚਲਾਇਆ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੱਤ ਕਰੋੜ ਦੇ ਕਰੀਬ ਸ਼ਰਧਾਲੂ 162 ਮਾਨਵਤਾ ਭਲਾਈ ਕਾਰਜਾਂ ਨੂੰ ਲਗਾਤਾਰ ਕਰ ਰਹੇ ਹਨ। ਡੇਰਾ ਸੱਚਾ ਸੌਦਾ ਦੀਆਂ ਪਾਕ-ਪਵਿੱਤਰ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਹੁਣ ਤੱਕ ਕਰੀਬ ਸੱਤ ਕਰੋੜ ਲੋਕ ਨਸ਼ਾ ਤੇ ਬੁਰਾਈਆਂ ਛੱਡ ਚੁੱਕੇ ਹਨ। (Dera Sacha Sauda)
ਭਾਰਤੀ ਸੱਭਿਆਚਾਰ ਦੀ ਢਾਲ
1990 ਦੇ ਦਹਾਕੇ ’ਚ ਵਿਸ਼ਵੀਕਰਨ ਦਾ ਦੌਰ ਸ਼ੁਰੂ ਹੋਇਆ। ਜਿਸ ਨੇ ਪੂਰੇ ਵਿਸ਼ਵ ਨੂੰ ਇੱਕ ਪਿੰਡ ਦੇ ਰੂਪ ’ਚ ਢਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰ ਦੀ ਆਰਥਿਕ ਲਿਸ਼ਕ-ਪੁਸ਼ਕ ਨੇ ਇਸ ਨੂੰ ਆਧੁਨਿਕ ਤੇ ਵਿਗਿਆਨਕ ਯੁੱਗ ਦੀ ਸਭ ਤੋਂ ਵੱਡੀ ਜ਼ਰੂਰਤ ਵਾਂਗ ਪੇਸ਼ ਕੀਤਾ ਪਰ ਇਸ ਨੇ ਭਾਰਤੀ ਮਨੁੱਖ ਦਾ ਸਮਾਜਿਕ ਤੇ ਸੱਭਿਆਚਾਰਕ ਖਾਸਾ ਖੋਹ ਕੇ ਮਨੁੱਖ ਨੂੰ ਸਿਰਫ ਇੱਕ ਖਪਤਕਾਰ ਤੇ ਗ੍ਰਾਹਕ ਬਣਾ ਕੇ ਰੱਖ ਦਿੱਤਾ। ਵਿਸ਼ਵ ਪੱਧਰ ’ਤੇ ਇਨ੍ਹਾਂ ਆਰਥਿਕ ਤਬਦੀਲੀਆਂ ਨੇ ਪੂਰਬੀ ਸੱਭਿਆਚਾਰਾਂ ਦਾ ਮਲੀਆਮੇਟ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਨੈਤਿਕ ਕਦਰਾਂ-ਕੀਮਤਾਂ, ਰਿਸ਼ਤੇ ਪ੍ਰਣਾਲੀ, ਮਰਿਆਦਾ, ਪਰੰਪਰਾਵਾਂ ਦੀ ਥਾਂ ਪੈਸੇ ਤੇ ਵਸਤੂਆਂ ਦੇ ਉਪਭੋਗ ਦਾ ਦੌਰ ਸ਼ੁਰੂ ਹੋ ਗਿਆ।
76th Foundation Day
ਕਲਾ ਦੇ ਨਾਂਅ ’ਤੇ ਘਟੀਆ ਮਨੋਰੰਜਨ ਤੇ ਅਖੌਤੀ ਵਿਅਕਤੀਗਤ ਅਜ਼ਾਦੀ ਸਮਾਜ ਨੂੰ ਖੋਖਲਾ ਕਰਨ ਲੱਗੇ। ਰਿਸ਼ਤਿਆਂ ਦੀ ਪਵਿੱਤਰਤਾ ਖਤਮ ਹੋਣ ਲੱਗੀ। ਨਸ਼ੇ, ਹੰਕਾਰ , ਵਿਖਾਵਾ, ਹਿੰਸਾ, ਸਾਜੋ-ਸਾਮਾਨ ਸਟੇਟਸ ਸਿੰਬਲ ਬਣਨ ਲੱਗ ਪਏ। ਨਵੀਂ ਪੀੜ੍ਹੀ ਸੰਸਕਾਰਾਂ ਤੋਂ ਕੋਰੀ ਹੋ ਗਈ। ਸੰਚਾਰ ਕ੍ਰਾਂਤੀ ਨੇ ਮਨੁੱਖ ਨੂੰ ਇਕੱਲਾ ਤੇ ਨਿੱਜਵਾਦੀ ਬਣਾ ਦਿੱਤਾ। ਬਜ਼ੁਰਗ ਪਰਿਵਾਰਾਂ ’ਚ ਰਹਿ ਕੇ ਵੀ ਇਕੱਲੇ ਹੋ ਗਏ। ਆਤਮ-ਵਿਸ਼ਵਾਸ ਤੋਂ ਕੋਰਾ ਮਨੁੱਖ ਹਾਲਾਤਾਂ ਸਾਹਮਣੇ ਬੇਵੱਸ ਹੋ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਿਆ।
ਇਹਨਾਂ ਅਤਿ ਪੇਚਦਾਰ ਹਾਲਾਤਾਂ ਵਾਲੇ ਯੁੱਗ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਭਾਰਤੀ ਸੱਭਿਆਚਾਰ ਦੀਆਂ ਮਹਾਨ ਪਰੰਪਰਾਵਾਂ ਦਾ ਮੋਰਚਾ ਸੰਭਾਲਿਆ ਤੇ ਪੱਛਮ ਦੇ ਉਪਭੋਗਤਾਵਾਦ ਨੂੰ ਜੋਰਦਾਰ ਟੱਕਰ ਦੇਣੀ ਸ਼ੁਰੂ ਕੀਤੀ। ਆਪ ਜੀ ਨੇ ਭਗਤੀ ਮਾਰਗ ਦੇ ਨਾਲ-ਨਾਲ ਭਾਰਤੀ ਸਮਾਜ ਤੇ ਸੱਭਿਆਚਾਰ ਲਈ ਇੱਕ ਮਜ਼ਬੂਤ ਕਿਲ੍ਹਾ ਸਿਰਜਣ ਦਾ ਕੰਮ ਕੀਤਾ।
76th Foundation Day
ਆਪ ਜੀ ਨੇ ਕਰੋੜਾਂ ਲੋਕਾਂ ਨੂੰ ਇਹ ਸੰਕਲਪ ਦਿਵਾਇਆ ਕਿ ਅਖਬਾਰਾਂ, ਰਸਾਲਿਆਂ ਤੇ ਇੰਟਰਨੈੱਟ ’ਤੇ ਗੰਦਗੀ ਨਹੀਂ ਵੇਖਾਂਗੇ। ਆਪ ਜੀ ਨੇ ਮਾਪਿਆਂ ਦੀ ਇਕੱਲਤਾ ਤੇ ਬੇਗਾਨੀਅਤ ਨੂੰ ਖ਼ਤਮ ਕਰਨ ਲਈ ਇੱਕ ਮਹਾਨ ਕਦਮ ਚੁੱਕਿਆ।
ਆਪ ਜੀ ਦੀ ਪ੍ਰੇਰਨਾ ਨਾਲ ਡੇਰਾ ਸ਼ਰਧਾਲੂਆਂ ਨੇ ਘਰਾਂ ਅੰਦਰ ਸ਼ਾਮ 7 ਵਜੇ ਤੋਂ 9 ਵਜੇ ਤੱਕ ਦੋ ਘੰਟੇ ਮੋਬਾਇਲ ਫੋਨ ਦੀ ਵਰਤੋਂ ਨਾ ਕਰਕੇ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਗੱਲਬਾਤ ਕਰਨੀ ਸ਼ੁਰੂੂ ਕਰ ਦਿੱਤੀ। ਬੱਚੇ, ਮਾਪੇ ਤੇ ਬਜ਼ੁਰਗ ਇਕੱਠੇ ਸਮਾਂ ਬਤੀਤ ਕਰਨ ਲੱਗੇ। ਅੱਜ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਘਰ ’ਚ ਹੀ ਤਜ਼ਰਬੇ ਦਾ ਇੰਨਾ ਖਜ਼ਾਨਾ ਹੈ ਅਤੇ ਖੁਸ਼ੀ ਤੇ ਪਿਆਰ ਦਾ ਅਜਿਹਾ ਮਾਹੌਲ ਸਿਰਫ ਆਪਣਿਆਂ ਨਾਲ ਬੈਠ ਕੇ ਵੀ ਬਣ ਸਕਦਾ ਹੈ।
ਪਰਿਵਾਰ ਭਾਰਤੀ ਸੱਭਿਆਚਾਰ ਦਾ ਉਹ ਮਹਾਨ ਖਜ਼ਾਨਾ ਹੈ ਜੋ ਮਨੁੱਖ ਨੂੰ ਅੰਦਰੋਂ ਤੇ ਬਾਹਰੋਂ ਮਜ਼ਬੂਤੀ ਦਿੰਦਾ ਹੈ। 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅਖੀਰਲੇ ਸਾਲਾਂ ਅੰਦਰ ਨਸ਼ਿਆਂ ਦਾ ਇੱਕ ਹੋਰ ਜ਼ਹਿਰੀਲਾ ਦਰਿਆ ਵਗ ਤੁਰਿਆ ਜਿਸ ਨੇ ਸ਼ਰਾਬ, ਅਫੀਮ, ਪੋਸਤ ਵਰਗੇ ਪ੍ਰਚਲਿਤ ਨਸ਼ਿਆਂ ਨੂੰ ਮਾਤ ਪਾ ਦਿੱਤੀ। ਹੈਰੋਇਨ, ਚਿੱਟੇ, ਨਸ਼ੀਲੀਆਂ ਗੋਲੀਆਂ ਤੇ ਹੋਰ ਮੈਡੀਕਲ ਨਸ਼ਿਆਂ ਨੇ ਘਰਾਂ ’ਚ ਸੱਥਰ ਵਿਛਾ ਦਿੱਤੇ। ਰੋਜ਼ਾਨਾ ਹੀ ਨੌਜਵਾਨਾਂ ਦੀਆਂ ਉੱਠਦੀਆਂ ਅਰਥੀਆਂ ਨੇ ਮਾਵਾਂ-ਭੈਣਾਂ ਦੀਆਂ ਅੱਖਾਂ ’ਚੋਂ ਹੰਝੂ ਸੁਕਾ ਦਿੱਤੇ ਸਨ। ਦੇਸ਼ੀ-ਵਿਦੇਸ਼ੀ ਤਾਕਤਾਂ ਦੇ ਨਸ਼ੇ ਦੇ ਕਾਰੋਬਾਰ ’ਚ ਇੱਕ-ਇੱਕ ਦਿਨ ’ਚ 100-100 ਕਰੋੜ ਦੀ ਹੈਰੋਇਨ ਦੀ ਬਰਾਮਦਗੀ ਹੋਣ ਲੱਗੀ। ਚਿੱਟੇ ਨੇ ਹਜ਼ਾਰਾਂ ਜ਼ਿੰਦਗੀਆਂ ਚੱਟ ਲਈਆਂ, ਸਰਕਾਰਾਂ ਵੀ ਪਲਟੀਆਂ ਪਰ ਨਸ਼ੇ ਦਾ ਕਹਿਰ ਜ਼ਾਰੀ ਰਿਹਾ।
Also Read : ਸੰਤਾਂ ਦੇ ਸਖ਼ਤ ਬਚਨ ਵੀ ਭਲੇ ਲਈ : Saint Dr MSG