ਮਾਤਾ ਬਦਾਮੀ ਦੇਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

Welfar Work
ਮਾਤਾ ਬਦਾਮੀ ਦੇਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

(ਸੱਚ ਕਹੂੰ ਨਿਊਜ਼) ਚਿੱਬੜਾਂਵਾਲੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਸਰੀਰ ਦਾਨ ਮਹਾਨ ਦਾਨ ’ਤੇ ਅਮਲ ਕਮਾਉਂਦੇ ਹੋਏ ਅੱਜ ਮਾਤਾ ਬਦਾਮੀ ਦੇਵੀ 82 ਸਾਲ ਨਿਵਾਸੀ ਪਿੰਡ ਖੂੁੰਨਣ ਕਲਾਂ ਬਲਾਕ ਚਿੱਬੜਾਂਵਾਲੀ ਦੇ ਪਰਿਵਾਰ ਨੇ ਮਾਤਾ ਜੀ ਦੀ ਸਰੀਰ ਦਾਨ ਕਰਨ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਮਾਤਾ ਜੀ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ । Welfar Work

ਇਹ ਵੀ ਪੜ੍ਹੋ: ਗੁਰਬਖਸ਼ ਸਿੰਘ ਇੰਸਾਂ ਲਾਂਗਰੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਡੇਰਾ ਸੱਚਾ ਸੌਦਾ ਸਰਸਾ ਦੇ ਅਣਥੱਕ ਸੇਵਾਦਾਰ ਡੇਰਾ ਸ਼ਰਧਾਲੂ ਤਰਸੇਮ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਨੇ ਜਿਉਂਦੇ ਜੀਅ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਸਰੀਰ ਦਾਨ ਮਹਾਦਾਨ ਦੇ ਫਾਰਮ ਭਰੇ ਹੋਏ ਸਨ, ਮਾਤਾ ਬਦਾਮੀ ਦੇਵੀ ਦਾ ਦੇਹਾਂਤ ਹੋ ਜਾਣ ’ਤੇ ਪਰਿਵਾਰ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਮਾਤਾ ਜੀ ਦਾ ਸਰੀਰਦਾਨ ਕਰਨ ਦਾ ਫੈਸਲਾ ਕੀਤਾ। ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਵਿੱਚ ਰੱਖ ਕੇ ‘ਮਾਤਾ ਬਦਾਮੀ ਦੇਵੀ ਅਮਰ ਰਹੇ ਅਮਰ ਰਹੇ, ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਲਗਾਉਂਦੇ ਹੋਏ ਮਾਤਾ ਜੀ ਦੇ ਸਰੀਰ ਨੂੰ ਪਿੰਡ ਦੀਆਂ ਗਲੀਆਂ ਵਿੱਚੋਂ ਘੁਮਾਉਂਦੇ ਹੋਏ 85 ਮੈਂਬਰ ਸੁਖਦੀਪ ਸਿੰਘ ਇੰਸਾ ਤੇ ਉਹਨਾਂ ਦੀ ਟੀਮ ਅਤੇ ਸਾਧ-ਸੰਗਤ ਦੀ ਹਾਜ਼ਰੀ ਵਿੱਚ ਅਵਸਥੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹੋਸਪਿਟਲ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਵਾਸਤੇ ਰਵਾਨਾ ਕੀਤਾ । Welfar Work

ਵਰਨਣਯੋਗ ਹੈ ਕਿ ਮਾਤਾ ਬਦਾਮੀ ਦੇਵੀ ਪਿੰਡ ਖੂੰਨਣ ਕਲਾਂ ਦੇ ਤੀਜੇ ਅਤੇ ਬਲਾਕ ਚਿੱਬੜਾਂਵਾਲੀ ਦੇ 26 ਵੇਂ ਸਰੀਰਦਾਨੀ ਬਣੇ। ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਚਿੱਬੜਾਂਵਾਲੀ ਵੱਲੋਂ 26 ਸਰੀਰ ਦਾਨ ਕੀਤੇ ਜਾਣ ਦੇ ਪੂਰੇ ਜਿਲੇ੍ਹ ਵਿੱਚ ਚਰਚੇ ਹੋ ਰਹੇ ਹਨ।