ਡੇਰਾ ਸੱਚਾ ਸੌਦਾ ਸਤਲੋਕਪੁਰ ਧਾਮ ਪਿੰਡ ਨੇਜੀਆ ਖੇੜਾ, ਸਰਸਾ (ਹਰਿਆਣਾ) | Dera Sacha Sauda Satlokpur Dham
ਡੇਰਾ ਸੱਚਾ ਸੌਦਾ ਸਤਲੋਕਪੁਰ ਧਾਮ ਨੇਜੀਆ ਖੇੜਾ ਸਰਸਾ ਤੋਂ ਚੋਪਟਾ ਸੜਕ ’ਤੇ ਸਥਿਤ ਹੈ ਜੋ ਇਸ ਪਿੰਡ ਦੀ ਸ਼ਾਨ ਹੈ ਦਸੰਬਰ 1955 ਦੀ ਗੱਲ ਹੈ ਉਨ੍ਹੀਂ ਦਿਨੀਂ ਸਰਸਾ ਸਥਿਤ ਡੇਰਾ ਸੱਚਾ ਸੌਦਾ ਦਰਬਾਰ ਦਾ ਮੁੱਖ ਦਰਵਾਜਾ ਪੂਰਬ ਦਿਸ਼ਾ ਵੱਲੋਂ ਜਾਂਦੀ ਪੁਰਾਣੀ ਸੜਕ ’ਤੇ ਸੀ ਇੱਕ ਦਿਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਰਬਾਰ ਦੇ ਅੰਦਰ ਮੁੱਖ ਦਰਵਾਜੇ ਦੇ ਨਾਲ ਧੁੱਪ ’ਚ ਬਿਰਾਜਮਾਨ ਸਨ ਲੋਕਾਂ ਦੇ ਆਉਣ-ਜਾਣ ਦਾ ਆਮ ਰਸਤਾ ਉੱਧਰ ਹੀ ਸੀ ਉੱਥੋਂ ਪਿੰਡ ਨੇਜੀਆ ਖੇੜਾ ਦੇ ਕਈ ਵਿਅਕਤੀ ਊਠਾਂ ’ਤੇ ਸਵਾਰ ਹੋ ਕੇ ਇੱਥੋਂ ਲੰਘਦੇ ਸਮੇਂ ਅਗਿਆਨਤਾਵੱਸ ਆਪਸ ’ਚ ਸ਼ਾਹ ਮਸਤਾਨਾ ਜੀ ਮਹਾਰਾਜ ਬਾਰੇ ਕੁਝ ਅਨਾਮ-ਸ਼ਨਾਮ ਗੱਲਾਂ ਕਰਦੇ ਜਾ ਰਹੇ ਸਨ। (Dera Sacha Sauda Satlokpur Dham)
ਸਾਈਂ ਜੀ ਨੇ ਉਨ੍ਹਾਂ ਦੀਆਂ ਗੱਲਾਂ ਸਾਫ-ਸਾਫ ਸੁਣ ਲਈਆਂ ਤੇ ਉਨ੍ਹਾਂ ਸਾਰਿਆਂ ਨੂੰ ਬੁਲਾਉਣ ਲਈ ਇੱਕ ਸੇਵਾਦਾਰ ਨੂੰ ਭੇਜ ਦਿੱਤਾ ਉਨ੍ਹਾਂ ਦੇ ਆਉਣ ’ਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਸੱਚਾ ਸੌਦਾ ਬਾਰੇ ਕੀ ਕਹਿ ਰਹੇ ਸਨ? ਪਹਿਲਾਂ ਤਾਂ ਉਹ ਲੋਕ ਡਰ ਗਏ। ਕਿ ਉਨ੍ਹਾਂ ਨੇ ਬਿਨਾਂ ਜਾਂਚ-ਪੜਤਾਲ ਤੋਂ ਗੁਰੂ ਜੀ ਬਾਰੇ ਕਾਫੀ ਕੁਝ ਬੋਲ ਦਿੱਤਾ, ਪਰ ਪੂਜਨੀਕ ਬੇਪਰਵਾਹ ਜੀ ਉਨ੍ਹਾਂ ਨਾਲ ਬੜੀ ਸਹਿਜ਼ਤਾ ਨਾਲ ਗੱਲਾਂ ਕਰਨ ਲੱਗੇ ਆਪ ਜੀ ਨੇ ਉਨ੍ਹਾਂ ਨੂੰ ਬੇਸ਼ੁਮਾਰ ਪਿਆਰ ਦਿੱਤਾ ਫਿਰ ਉਨ੍ਹਾਂ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਅਤੇ ਉਹ ਬਹੁਤ ਸ਼ਰਮਿੰਦਾ ਹੋਏ ਪੂਜਨੀਕ ਬੇਪਰਵਾਹ ਜੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਤੁਸੀਂ ਕਦੇ ਡੇਰਾ ਸੱਚਾ ਸੌਦਾ ਆਏ ਹੋ? ਜਾਂ ਕਦੇ ਸਤਿਸੰਗ ਸੁਣਿਆ ਹੈ। (Dera Sacha Sauda Satlokpur Dham)
MSG Bhandara: ਭਿਆਨਕ ਗਰਮੀ ਦੇ ਬਾਵਜ਼ੂਦ ਬੁੱਧਰਵਾਲੀ ਆਸ਼ਰਮ ‘ਚ ਉਮਡ਼ਿਆ ਸ਼ਰਧਾ ਦਾ ਸਮੁੰਦਰ
ਉਹ ਕਹਿਣ ਲੱਗੇ ਕਿ ਅੱਜ ਪਹਿਲੀ ਵਾਰ ਹੀ ਅਸੀਂ ਇੱਥੇ ਆਏ ਹਾਂ ਪੂਜਨੀਕ ਬੇਪਰਵਾਹ ਜੀ ਨੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੁਸੀਂ ਇੱਥੇ ਕਦੇ ਆਏ ਹੀ ਨਹੀਂ। ਕਦੇ ਸਤਿਸੰਗ ਵੀ ਨਹੀਂ ਸੁਣਿਆ ਤਾਂ ਤੁਹਾਨੂੰ ਨੂੰ ਕੀ ਪਤਾ ਕਿ ਇੱਥੇ ਪਾਖੰਡ ਹੈ? ਉਹ ਕਹਿਣ ਲੱਗੇ ਕਿ ਅਸੀਂ ਤਾਂ ਲੋਕਾਂ ਤੋਂ ਸੁਣਿਆ ਸੀ ਪੂਜਨੀਕ ਦਾਤਾਰ ਜੀ ਨੇ ਉਨ੍ਹਾਂ ਨੂੰ ਸਮਝਾਇਆ, ‘‘ਭਾਈ! ਸਾਨੂੰ ਚਾਹੇ ਕੁਝ ਵੀ ਕਹੋ ਪਰ ਜੀਵਨ ’ਚ ਹਮੇਸ਼ਾ ਹਰ ਗੱਲ ਸੋਚ-ਸਮਝ ਕੇ ਬੋਲਣੀ ਚਾਹੀਦੀ ਹੈ ਬਿਨਾਂ ਦੇਖੇ-ਪਰਖੇ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਤੁਹਾਡਾ ਵੀ ਕੋਈ ਕਸੂਰ ਨਹੀਂ ਇਹ ਸਾਰਾ ਮਨ ਦਾ ਕੰਮ ਹੈ ਜੋ ਸਾਰਿਆਂ ਨੂੰ ਗੁੰਮਰਾਹ ਕਰਦਾ ਹੈ। (Dera Sacha Sauda Satlokpur Dham)
ਤੇ ਸੰਤਾਂ ਦੀਆਂ ਗੱਲਾਂ ਸੁਣਨ ਨਹੀਂ ਦਿੰਦਾ ਨਾ ਅਸੀਂ ਕੋਈ ਚੋਰ ਹਾਂ ਤੇ ਨਾ ਹੀ ਠੱਗ ਹਾਂ ਅਸੀਂ ਤਾਂ ਅੰਦਰ ਵਾਲੇ ਜ਼ਿੰਦਾਰਾਮ ਦੀਆਂ ਗੱਲਾਂ ਦੱਸਦੇ ਹਾਂ ਕਿ ਤੁਹਾਡਾ ਸਤਿਗੁਰੂ ਤੁਹਾਡੇ ਅੰਦਰ ਹੀ ਬੈਠਾ ਹੈ, ਉਸ ਨੂੰ ਫੜੋ ਉਸ ਨੇ ਹੀ ਇਹ ਦੁਰਲੱਭ ਮਨੁੱਖਾ ਜਨਮ ਦਿੱਤਾ ਹੈ, ਉਸ ਦਾ ਸ਼ੁਕਰਾਨਾ ਅਦਾ ਕਰੋ ਤੇ ਉਸ ਨੂੰ ਯਾਦ ਕਰੋ’’ ਇਸ ਤੋਂ ਬਾਅਦ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਸਾਰਿਆਂ ਨੂੰ ਬੂੰਦੀ ਦਾ ਪ੍ਰਸ਼ਾਦ ਦਿੱਤਾ ਪ੍ਰਸ਼ਾਦ ਰੂਪੀ ਅੰਮ੍ਰਿਤ ਉਨ੍ਹਾਂ ਦੇ ਅੰਦਰ ਗਿਆ ਤਾਂ ਅਰਜ਼ ਕਰਨ ਲੱਗੇ, ‘‘ਬਾਬਾ ਜੀ! ਬੜਾ ਅਨੰਦ ਆਇਆ, ਬਹੁਤ ਸ਼ਾਂਤੀ ਮਿਲੀ ਹੈ ਸਾਡਾ ਤਾਂ ਇੱਥੋਂ ਜਾਣ ਨੂੰ ਵੀ ਦਿਲ ਨਹੀਂ ਕਰ ਰਿਹਾ ਹੈ’’ ਆਪ ਜੀ ਨੇ ਫ਼ਰਮਾਇਆ, ‘‘ਪੁੱਤਰ! ਸਤਿਸੰਗ ’ਤੇ ਆਉਣਾ ਫਿਰ ਤੁਹਾਨੂੰ ਨਾਮ-ਸ਼ਬਦ ਦੇਵਾਂਗੇ। ਜਿਸ ਦਾ ਜਾਪ ਸੁੱਖਾਂ ਦੀ ਖਾਨ ਹੈ’’ ਭਰਪੂਰ ਰੂਹਾਨੀ ਪਿਆਰ ਪਾ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਨ੍ਹਾਂ ਨੂੰ ਬਹੁਤ ਪਛਤਾਵਾ ਹੋਇਆ ਕਿ ਉਹ ਨੇੜੇ ਰਹਿ ਕੇ ਵੀ ਈਸ਼ਵਰ ਰੂਪੀ ਗੁਰੂ ਨੂੰ ਪਹਿਚਾਣ ਨਾ ਸਕੇ। (Dera Sacha Sauda Satlokpur Dham)
ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
ਇਹ ਤਾਂ ਖੁਦ ਹੀ ਭਗਵਾਨ ਦਾ ਅਵਤਾਰ ਹਨ ਇੱਕ ਦਿਨ ਆਪ ਜੀ ਨੇ ਸਤਿ ਬ੍ਰਹਮਚਾਰੀ ਸੇਵਾਦਾਰ ਦਾਦੂ ਬਾਗੜੀ ਨੂੰ ਆਪਣੇ ਕੋਲ ਬੁਲਾ ਕੇ ਫ਼ਰਮਾਇਆ, ‘‘ਪੁੱਤਰ! ਸਾਨੂੰ ਸਰਸਾ ਦਾ ਇੱਕ ਹੀ ਦਰਬਾਰ ਕਾਫੀ ਹੈ ਪਰ ਜਿੱਥੇ ਆਸ਼ਰਮ ਬਣਾਇਆ ਜਾਂਦਾ ਹੈ ਉੱਥੇ ਸਤਿਗੁਰੂ ਦਾ ਕੋਈ ਨਾ ਕੋਈ ਰਾਜ਼ ਹੁੰਦਾ ਹੈ ਇਸਰਾਰ ਸਾਰਾ ਕੁਝ ਜਾਣਦਾ ਹੈ ਜਿੱਥੇ ਪੁਰਾਣੀਆਂ ਸੰਸਕਾਰੀ ਰੂਹਾਂ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਈਸ਼ਵਰ-ਅੱਲ੍ਹਾ ਨਾਲ ਜੋੜਨਾ ਹੁੰਦਾ ਹੈ, ਇਸ ਲਈ ਉੱਥੇ ਡੇਰਾ ਬਣਾਇਆ ਹੈ ਇਸ ਦੇ ਨਾਲ ਹੀ ਪੂਜਨੀਕ ਬੇਪਰਵਾਹ ਜੀ ਨੇ ਦਾਦੂ ਜੀ ਤੇ ਇੱਕ ਹੋਰ ਭਗਤ ਨੂੰ ਨੇਜੀਆ ’ਚ ਰਾਮ-ਨਾਮ ਦੀ ਚਰਚਾ ਕਰਨ, ਭਜਨ-ਸ਼ਬਦਾਂ ਦੁਆਰਾ ਮਾਲਕ ਦਾ ਜੱਸ ਗਾਉਣ ਲਈ ਭੇਜ ਦਿੱਤਾ।
ਆਪਣੇ ਮੁਰਸ਼ਿਦ-ਏ-ਕਾਮਲ ਦਾ ਅਸ਼ੀਰਵਾਦ ਲੈ ਕੇ ਨੇਜੀਆ ਖੇੜਾ ਪਿੰਡ ’ਚ ਪਹਿਲੇ ਦਿਨ ਉਨ੍ਹਾਂ ਨੇ ਨੰਬਰਦਾਰ ਜੋਤ ਰਾਮ ਦੇ ਘਰ ਨਾਮ ਚਰਚਾ ਕਰਕੇ ਮਾਲਕ ਦਾ ਗੁਣਗਾਨ ਗਾਇਆ ਤੇ ਦੂਜੇ ਦਿਨ ਦੀ ਨਾਮ ਚਰਚਾ ਤੇਜਾ ਰਾਮ ਨੰਬਰਦਾਰ ਦੇ ਘਰ ਕੀਤੀ ਲੋਕ ਮਾਲਕ ਦੇ ਨਾਮ ਦੀ ਚਰਚਾ ਤੋਂ ਬਹੁਤ ਪ੍ਰਭਾਵਿਤ ਹੋਏ ਉਨ੍ਹਾਂ ਨੇ ਆਪਸ ’ਚ ਸਲਾਹ ਕਰਕੇ ਆਪਣੇ ਪਿੰਡ ’ਚ ਡੇਰਾ ਬਣਵਾਉਣ ਦੀ ਇੱਛਾ ਪ੍ਰਗਟ ਕੀਤੀ ਅਗਲੇ ਦਿਨ ਪਿੰਡ ਦੇ ਕੁਝ ਖਾਸ ਬੰਦੇ ਡੇਰਾ ਸੱਚਾ ਸੌਦਾ ਸਰਸਾ ’ਚ ਆਪ ਜੀ ਨੂੰ ਮਿਲੇ ਆਪ ਜੀ ਨੇ ਸੰਗਤ ਨੂੰ ਅਸ਼ੀਰਵਾਦ ਦਿੰਦੇ ਹੋਏ।
ਸੰਤਾਂ ਦੇ ਬਚਨ ਮੰਨਣ ਵਾਲੇ ਦੋਵਾਂ ਜਹਾਨਾਂ ‘ਚ ਬਣਦੇ ਨੇ ਖੁਸ਼ੀਆਂ ਦੇ ਹੱਕਦਾਰ : Saint Dr MSG
ਬਚਨ ਫ਼ਰਮਾਏ, ‘‘ਵਰੀ! ਸਤਿਗੁਰੂ ਖੁਦ ਤੁਹਾਨੂੰ ਇੱਥੇ ਲੈ ਕੇ ਆਇਆ ਹੈ ਤੇ ਤੁਹਾਡੇ ਤੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਬੁਲਵਾਇਆ ਹੈ’’ ਆਪ ਜੀ ਨੇ ਨੇਜੀਆ ਦੀ ਸੰਗਤ ਨੂੰ ਆਪਣੇ ਅੰਮ੍ਰਿਤਮਈ ਬਚਨਾਂ ਦੁਆਰਾ ਖੂਬ ਪਿਆਰ ਦਿੱਤਾ ਸਤਿਗੁਰੂ ਦੇ ਪਿਆਰ ਨੇ ਅਜਿਹਾ ਰੰਗ ਦਿਖਾਇਆ ਕਿ ਜੋ ਕਦੇ ਆਸ਼ਰਮ ਵੱਲੋਂ ਮੂੰਹ ਫੇਰ ਕੇ ਲੰਘਦੇ ਸਨ, ਉਹ ਮਸਤੀ ’ਚ ਨੱਚ ਰਹੇ ਸਨ ਸਾਧ-ਸੰਗਤ ਨੇ ਗੁਰੂ ਜੀ ਦੇ ਪਵਿੱਤਰ ਚਰਨਾਂ ’ਚ ਆਪਣੇ ਪਿੰਡ ’ਚ ਆਸ਼ਰਮ ਬਣਾਉਣ ਲਈ ਅਰਜ਼ ਕੀਤੀ। (Dera Sacha Sauda Satlokpur Dham)