ਟਰੱਕ ਦੀ ਚਪੇਟ ’ਚ ਆਉਣ ਨਾਲ ਅਪਾਹਿਜ਼ ਮਜ਼ਦੂਰ ਔਰਤ ਦੀ ਮੌਤ

Nabha News

ਟਰੱਕ ਚਾਲਕ ਮੌਕੇ ਤੋਂ ਫਰਾਰ ਹੋਇਆ | Nabha News

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਨਵੀਂ ਅਨਾਜ ਮੰਡੀ ਵਿਖੇ ਹਾੜੀ ਦੇ ਚੱਲਦੇ ਸੀਜ਼ਨ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਅਪਾਹਿਜ਼ ਮਜ਼ਦੂਰ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦਾ ਨਾਂਅ ਜੋਗਿੰਦਰ ਕੌਰ ਪਤਨੀ ਜੀਆ ਰਾਮ ਦੱਸਿਆ ਗਿਆ ਜੋ ਕਿ ਸਥਾਨਕ ਅਲੋਹਰਾ ਗੇਟ ਬਾਜ਼ੀਗਰ ਬਸਤੀ ਦੀ ਵਸਨੀਕ ਦੱਸੀ ਜਾਂਦੀ ਹੈ। ਨਵੀਂ ਅਨਾਜ ਮੰਡੀ ਵਿਖੇ ਇਹ ਹਾਦਸਾ ਇੱਕ ਟਰੱਕ ਕਾਰਨ ਵਾਪਰਿਆ ਜਿਸ ਦੀ ਚਪੇਟ ਵਿੱਚ ਆਉਣ ਕਾਰਣ ਮੰਡੀ ਵਿੱਚ ਮਜ਼ਦੂਰੀ ਅਤੇ ਦਿਹਾੜੀ ਕਰਦੀ ਗਰੀਬ ਔਰਤ ਦੀ ਥਾਈਂ ਮੌਤ ਹੋ ਗਈ। Nabha News

ਜਾਣਕਾਰੀ ਦਿੰਦਿਆਂ ਵਾਰਡ ਨੰ. 01 ਦੀ ਮਹਿਲਾ ਕੌਂਸਲਰ ਵੀਰਪਾਲ ਕੌਰ ਦੇ ਪਤੀ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਗਰੀਬ ਔਰਤ ਉਨ੍ਹਾਂ ਦੇ ਵਾਰਡ ਦੀ ਵਾਸੀ ਸੀ ਜਿਸ ਦੀ ਟਰੱਕ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਾਭਾ ਪੁਲਿਸ ਨੂੰ ਅਸੀਂ ਅਪੀਲ ਕੀਤੀ ਹੈ ਕਿ ਮਾਮਲੇ ’ਚ ਸਖ਼ਤ ਕਾਰਵਾਈ ਕਰਕੇ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। Nabha News

ਇਹ ਵੀ ਪੜ੍ਹੋ: ‘‘ਜੇਲ੍ਹ ’ਚ ਹੋਏ ਨੇ ਕਈ ਕਤਲ! ਤਿਹਾੜ ’ਚ ਦਿੱਲੀ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ’’

ਇਸ ਮੌਕੇ ਸਾਬਕਾ ਮਹਿਲਾ ਕੌਂਸਲਰ ਦੇ ਪਤੀ ਕਸ਼ਮੀਰ ਸਿੰਘ ਲਾਲਕਾ ਨੇ ਦੱਸਿਆ ਕਿ ਔਰਤ ਅਤੇ ਉਸ ਦਾ ਪਰਿਵਾਰ ਕਾਫੀ ਗਰੀਬ ਹਨ ਜੋ ਮੰਡੀ ਦੇ ਸੀਜ਼ਨ ਨਾਲ ਦਿਹਾੜੀ ਕਰਕੇ ਸਮਾਂ ਲੰਘਾ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਜਦਕਿ ਇਸ ਹਾਦਸੇ ਤੋਂ ਪਹਿਲਾਂ ਉਹ ਪਿੱਛੇ ਵੀ ਤੇਜ਼ ਰਫਤਾਰ ਨਾਲ ਕਈ ਹੋਰ ਲੋਕਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਉਂਦਾ ਦੱਸਿਆ ਗਿਆ ਸੀ। ਮੌਕੇ ’ਤੇ ਪੁੱਜੇ ਨਾਭਾ ਕੋਤਵਾਲੀ ਇੰਚਾਰਜ ਐਸ.ਆਈ. ਗੁਰਪ੍ਰੀਤ ਸਿੰਘ ਸਮਰਾਉ ਨੇ ਕਿਹਾ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮ੍ਰਿਤਕਾ ਦੇ ਪਾਰਿਵਾਰਿਕ ਮੈਬਰਾਂ ਦੇ ਬਿਆਨਾਂ ਅਨੁਸਾਰ ਨਾਭਾ ਪੁਲਿਸ ਵੱਲੋਂ ਨਿਰਪੱਖ, ਸਖਤ ਅਤੇ ਸੁਚੱਜੀ ਕਾਰਵਾਈ ਕੀਤੀ ਜਾਏਗੀ।