ਸ਼ਾਹ ਸਤਿਨਾਮ ਜੀ ਹਸਪਤਾਲ ’ਚ ਮੋਤੀਆਬਿੰਦ ਦੇ 57 ਮਰੀਜ਼ਾਂ ਦੇ ਹੋਣਗੇ ਮੁਫ਼ਤ ਆਪ੍ਰੇਸ਼ਨ

Shri Gurusar Modia News
ਸ਼ਾਹ ਸਤਿਨਾਮ ਜੀ ਹਸਪਤਾਲ ’ਚ ਮੋਤੀਆਬਿੰਦ ਦੇ 57 ਮਰੀਜ਼ਾਂ ਦੇ ਹੋਣਗੇ ਮੁਫ਼ਤ ਆਪ੍ਰੇਸ਼ਨ

ਜਾਂਚ ਕੈਂਪ ’ਚ ਦਿੱਤੀ ਮੁਫ਼ਤ ਸਲਾਹ (Shri Gurusar Modia News)

ਗੋਲੂਵਾਲਾ (ਸੱਚ ਕਹੂੰ ਨਿਊਜ਼/ਸੁਰਿੰਦਰ ਗੁੰਬਰ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਮੁਫ਼ਤ ਅੱਖਾਂ ਦੇ ਰੋਗਾਂ ਦੀ ਜਾਂਚ ਤੇ ਬਾਵਾਸੀਰ ਸਬੰਧੀ ਸਲਾਹ ਕੈਂਪ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਸਰਵਜਨਿਕ ਹਸਪਤਾਲ ਸ੍ਰੀ ਗੁਰੂਸਰ ਮੋਡੀਆ ’ਚ ਲਗਾਇਆ ਗਿਆ। Shri Gurusar Modia News

ਇਹ ਵੀ ਪੜ੍ਹੋ: ਗੁਰਬਖਸ਼ ਸਿੰਘ ਇੰਸਾਂ ਲਾਂਗਰੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਜਾਣਕਾਰੀ ਅਨੁਸਰ ਇਸ ਮੁਫ਼ਤ ਅੱਖਾਂ ਦੇ ਕੈਂਪ ’ਚ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ 157 ਮਰੀਜ਼ਾਂ ਦੀਆਂ ਅੱਖਾਂ ਸਬੰਧੀ ਬਿਮਾਰੀਆਂ ਨਾਲ ਸੰਬੰਧਿਤ ਜਾਂਚ ਕਰਕੇ ਉਨਾਂ ਨੂੰ ਉੱਚਿਤ ਸਲਾਹ ਦਿੱਤੀ ਗਈ। ਇਸ ਦੌਰਾਨ ਚੁਣੇ ਗਏ 52 ਮਰੀਜ਼ਾਂ ਦੇ ਮੋਤੀਆਬਿੰਦ ਦੇ ਅਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਇਸ ਦੇ ਨਾਲ ਹੀ ਜੇਕਰ ਮਰੀਜ਼ ਫੇਕੋ ਰਾਹੀਂ ਵਿਦੇਸ਼ੀ ਲੈਂਜ਼ ਪਵਾਉਂਦੇ ਹਨ ਤਾਂ ਉਨਾਂ ਨੂੰ ਵਿਸ਼ੇਸ਼ ਛੋਟ ਵੀ ਦਿੱਤੀ ਜਾਵੇਗੀ। ਮਾਹਿਰ ਡਾਕਟਰਾਂ ਵੱਲੋਂ ਬਾਵਾਸੀਰ ਦੇ 7 ਮਰੀਜ਼ਾਂ ਦੀ ਵੀ ਮੁਫ਼ਤ ਜਾਂਚ ਕਰਦਿਆਂ ਨੂੰ ਉੱਚਿਤ ਸਲਾਹ ਦਿੱਤੀ ਗਈ। ਕੈਂਪ ਸਬੰਧੀ ਲੋਕਾਂ ’ਚ ਕਾਫੀ ਉਤਸ਼ਾਹ ਸੀ। ਮਰੀਜ਼ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। Shri Gurusar Modia News