ਸੁਨੀਲ ਨਰਾਇਣ ਨੇ ਕਿਹਾ ਵਾਪਸ ਨਹੀਂ ਲਵਾਂਗ ਸੰਨਿਆਸ | Sunil Narine
- ਕਿਹਾ, ਕੌਮਾਂਤਰੀ ਕ੍ਰਿਕੇਟ ਦੇ ਦਰਵਾਜੇ ਹੁਣ ਬੰਦ
- ਵੈਸਟਇੰਡੀਜ਼ ਦੇ ਕਪਤਾਨ ਨੇ ਸੰਨਿਆਸ ਵਾਪਸ ਲੈਣ ਦੀ ਕੀਤੀ ਸੀ ਬੇਨਤੀ
ਸਪੋਰਟਸ ਡੈਸਕ। ਵੈਸਟਇੰਡੀਜ ਦੇ ਖਿਡਾਰੀ ਸੁਨੀਲ ਨਰਾਇਣ ਟੀ-20 ਵਿਸ਼ਵ ਕੱਪ ’ਚ ਆਪਣਾ ਸੰਨਿਆਸ ਵਾਪਸ ਨਹੀਂ ਲੈਣਗੇ। ਟੀ-20 ਵਿਸ਼ਵ ਕੱਪ ਹੁਣ 1 ਜੂਨ ਤੋਂ ਵੈਸਟਇੰਡੀਜ ਤੇ ਅਮਰੀਕਾ ’ਚ ਖੇਡਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਸ ਲਈ ਕੌਮਾਂਤਰੀ ਕ੍ਰਿਕੇਟ ’ਚ ਵਾਪਸੀ ਦੇ ਦਰਵਾਜੇ ਬੰਦ ਹੋ ਗਏ ਹਨ। ਉਹ ਆਈਸੀਸੀ ਵਿਸ਼ਵ ਕੱਪ ’ਚ ਉਨ੍ਹਾਂ ਖਿਡਾਰੀਆਂ ਦਾ ਸਮਰਥਨ ਕਰੇਗਾ ਜੋ ਪਿਛਲੇ ਕੁਝ ਸਮੇਂ ਤੋਂ ਇਸ ਦੀ ਤਿਆਰੀ ਕਰ ਰਹੇ ਹਨ। ਸੁਨੀਲ ਨਾਰਾਇਣ ਨੇ ਨਵੰਬਰ 2023 ’ਚ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਮੈਚ ਵੈਸਟਇੰਡੀਜ ਲਈ 2019 ’ਚ ਖੇਡਿਆ ਸੀ। (Sunil Narine)
ਇਹ ਵੀ ਪੜ੍ਹੋ : ਜਮਾਨਤ ’ਤੇ ਜੇਲ੍ਹੋਂ ਬਾਹਰ ਆਏ ਵਿਅਕਤੀ ਸਣੇ ਦੋ ਗਾਹਕਾਂ ਨੂੰ ਸਪਲਾਈ ਦੇਣ ਜਾਂਦੇ ਕਾਬੂ
IPL ਦੇ ਇਸ ਸੀਜਨ ’ਚ ਸੁਨੀਲ ਦਾ ਸ਼ਾਨਦਾਰ ਪ੍ਰਦਰਸ਼ਨ | Sunil Narine
ਨਰਾਇਣ ਆਈਪੀਐਲ 2024 ’ਚ ਕੋਲਕਾਤਾ ਨਾਈਟ ਰਾਈਡਰਜ ਲਈ ਖੇਡ ਰਹੇ ਹਨ। ਇਸ ਸੀਜਨ ’ਚ ਕੋਲਕਾਤਾ ਲਈ ਆਈਪੀਐੱਲ ’ਚ ਓਪਨਿੰਗ ਕਰਦੇ ਹੋਏ ਉਨ੍ਹਾਂ ਨੇ 7 ਮੈਚਾਂ ’ਚ 176.54 ਦੀ ਸਟ੍ਰਾਈਕ ਰੇਟ ਨਾਲ 286 ਦੌੜਾਂ ਬਣਾਈਆਂ ਹਨ। ਇਸ ’ਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ। ਉਨ੍ਹਾਂ ਨੇ 7 ਮੈਚਾਂ ’ਚ 7.11 ਦੀ ਇਕਾਨਮੀ ਰੇਟ ਨਾਲ 9 ਵਿਕਟਾਂ ਵੀ ਹਾਸਲ ਕੀਤੀਆਂ ਹਨ।
ਵਿਸ਼ਵ ਕੱਪ ’ਚ ਵੈਸਟਇੰਡੀਜ ਤੋਂ ਖੇਡਣ ਵਾਲੇ ਖਿਡਾਰੀਆਂ ਦਾ ਕਰਨਗੇ ਸਮਰਥਨ
ਆਪਣੇ ਇੰਸਟਾਗ੍ਰਾਮ ’ਤੇ ਪੋਸਟ ਕਰਦੇ ਹੋਏ ਸੁਨੀਲ ਨਰਾਇਣ ਨੇ ਲਿਖਿਆ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਅਤੇ ਸਿਹਤਮੰਦ ਹੋ। ਮੈਂ ਸੱਚਮੁੱਚ ਖੁਸ਼ ਤੇ ਸ਼ੁਕਰਗੁਜਾਰ ਹਾਂ ਕਿ ਮੇਰੇ ਹਾਲ ਹੀ ਦੇ ਪ੍ਰਦਰਸ਼ਨ ਨੇ ਬਹੁਤ ਸਾਰੇ ਲੋਕਾਂ ਨੂੰ ਜਨਤਕ ਤੌਰ ’ਤੇ ਸੰਨਿਆਸ ਤੋਂ ਬਾਹਰ ਆਉਣ ਤੇ ਆਉਣ ਵਾਲੇ ਟੀ-20 ਵਿਸ਼ਵ ਕੱਪ ’ਚ ਖੇਡਣ ਦੀ ਇੱਛਾ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ ਹੈ। (Sunil Narine)
ਉਨ੍ਹਾਂ ਅੱਗੇ ਲਿਖਿਆ- ਮੈਂ ਉਸ ਫੈਸਲੇ ਨਾਲ ਸ਼ਾਂਤੀ ਬਣਾਈ ਹੈ। ਹਾਲਾਂਕਿ, ਮੈਂ ਕਦੇ ਨਿਰਾਸ਼ ਨਹੀਂ ਹੋਣਾ ਚਾਹੁੰਦਾ, ਪਰ ਉਹ ਦਰਵਾਜਾ ਹੁਣ ਬੰਦ ਹੋ ਗਿਆ ਹੈ ਤੇ ਮੈਂ ਉਨ੍ਹਾਂ ਦਾ ਸਮਰਥਨ ਕਰਾਂਗਾ ਜੋ ਜੂਨ ’ਚ ਵੈਸਟਇੰਡੀਜ ਲਈ ਮੈਦਾਨ ’ਚ ਉਤਰਨਗੇ। ਜਿਨ੍ਹਾਂ ਮੁੰਡਿਆਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਸਖਤ ਮਿਹਨਤ ਕੀਤੀ ਹੈ ਅਤੇ ਸਾਡੇ ਪ੍ਰਸ਼ੰਸਕਾਂ ਨੂੰ ਦਿਖਾਉਣ ਦੇ ਹੱਕਦਾਰ ਹਨ ਕਿ ਉਹ ਇੱਕ ਹੋਰ ਖਿਤਾਬ ਜਿੱਤਣ ਦੇ ਸਮਰੱਥ ਹਨ। ਮੈਂ ਤੈਹਾਨੂੰ ਸ਼ੁਭਕਾਮਨਾ ਦਿੰਦਾ ਹਾਂ। (Sunil Narine)
ਵੈਸਟਇੰਡੀਜ ਦੇ ਕਪਤਾਨ ਨੇ ਸੰਨਿਆਸ ਵਾਪਸ ਲੈਣ ਦੀ ਕੀਤੀ ਸੀ ਬੇਨਤੀ | Sunil Narine
ਕੁਝ ਦਿਨ ਪਹਿਲਾਂ ਹੀ ਵੈਸਟਇੰਡੀਜ ਦੇ ਕਪਤਾਨ ਰੋਮੇਨ ਪਾਵੇਲ ਨੇ ਕਿਹਾ ਸੀ ਕਿ ਅਸੀਂ ਨਰਾਇਣ ਤੋਂ ਸੰਨਿਆਸ ਵਾਪਸ ਲੈਣ ਦੀ ਬੇਨਤੀ ਕਰ ਰਹੇ ਹਾਂ, ਸਾਨੂੰ ਉਮੀਦ ਹੈ ਕਿ ਟੀ-20 ਵਿਸ਼ਵ ਕੱਪ ਦੀ ਚੋਣ ਤੋਂ ਪਹਿਲਾਂ ਉਹ ਆਪਣਾ ਮਨ ਬਦਲ ਲੈਣਗੇ। ਪਾਵੇਲ ਆਈਪੀਐੱਲ ’ਚ ਰਾਜਸਥਾਨ ਰਾਇਲਸ ਵੱਲੋਂ ਖੇਡ ਰਹੇ ਹਨ। (Sunil Narine)