ਫੌਜੀ ਅੰਗਰੇਜ਼ ਸਿੰਘ ਵੜਵਾਲ ਵੱਲੋਂ ਅਜ਼ਾਦ ਚੋਣਾਂ ਲੜਨ ਦਾ ਐਲਾਨ

ਫ਼ਿਰੋਜ਼ਪੁਰ: ਢਿੱਲੋ ਪੈਲਸ ਮਮਦੋਟ ਵਿਖੇ ਆਪਣੇ ਹਮਾਇਤੀਆਂ ਨਾਲ ਫੌਜੀ ਅੰਗਰੇਜ ਸਿੰਘ ਵੜਵਾਲ। ਤਸਵੀਰ: ਬਲਜੀਤ ਸਿੰਘ ਕਚੂਰਾ 

ਰਾਇ ਸਿੱਖ ਬਰਾਦਰੀ, ਕ੍ਰਿਸ਼ਚਨ ਭਾਈਚਾਰੇ ਅਤੇ ਸਾਬਕਾ ਸੈਨਿਕਾਂ ਵੱਲੋਂ ਹਮਾਇਤ

(ਸਤਪਾਲ ਥਿੰਦ/ਬਲਜੀਤ ਸਿੰਘ) ਫ਼ਿਰੋਜ਼ਪੁਰ/ਮਮਦੋਟ। ਆਮ ਆਦਮੀ ਪਾਰਟੀ ਨਾਲ 2014 ਤੋਂ ਜੁੜੇ ਆ ਰਹੇ ਕਸਬਾ ਮਮਦੋਟ ਦੇ ਫੌਜੀ ਅੰਗਰੇਜ਼ ਸਿੰਘ ਵੜਵਾਲ ਨੂੰ ਟਿਕਟ ਨਾ ਮਿਲਣ ’ਤੇ ਅੱਜ ਇੱਥੇ ਇੱਕ ਮੀਟਿੰਗ ਜੋ ਰੈਲੀ ਦਾ ਰੂਪ ਧਾਰਨ ਕਰ ਗਈ, ਵਿੱਚ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਉਹ ਪਿਛਲੇ ਡੇਢ ਸਾਲ ਤੋਂ ਹਲਕੇ ਵਿੱਚ ਚੋਣਾਂ ਲੜਨ ਲਈ ਵਿਚਰ ਰਹੇ ਸਨ ਪਰ ਪਾਰਟੀ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ। Ferozepur News

ਇਹ ਵੀ ਪੜ੍ਹੋ: Lok Sabha Elections: ਪਰਮਪਾਲ ਕੌਰ ਨੂੰ ਕਿਸਾਨ ਜਥੇਬੰਦੀਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ

Ferozepur News

ਫੌਜੀ ਅੰਗਰੇਜ ਸਿੰਘ ਵੜਵਾਲ ਵੱਲੋਂ ਆਪਣੇ ਸਮਰਥਕਾਂ ਦੀ ਰਾਇ ਲੈਣ ਲਈ ਅੱਜ ਕਸਬਾ ਮਮਦੋਟ ਦੇ ਢਿੱਲੋਂ ਪੈਲੇਸ ਵਿੱਚ ਰਾਇ ਸਿੱਖ ਬਰਾਦਰੀ ਦੇ ਨਾਲ-ਨਾਲ ਹੋਰਨਾਂ ਲੋਕਾਂ ਦੀ ਸਾਂਝੀ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਸਾਰੇ ਹਲਕਿਆਂ ਜਿੰਨ੍ਹਾ ਵਿੱਚ ਮਲੋਟ, ਮੁਕਤਸਰ, ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਬੱਲੂਆਣਾ, ਗੁਰੂਹਰਸਹਾਏ, ਫ਼ਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਤੋਂ ਵੱਡੀ ਗਿਣਤੀ ਵਿੱਚ ਅੰਗਰੇਜ਼ ਦੇ ਸਮਰਥਕਾਂ ਵਿੱਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਪੁੱਜੀਆਂ। ਇਸ ਦੌਰਾਨ ਅਕਾਲੀ ਦਲ ਬਾਦਲ ਦੀ ਮੀਤ ਪ੍ਰਧਾਨ ਪੰਜਾਬ ਕਸ਼ਮੀਰ ਕੌਰ ਨੇ ਵੀ ਫੌਜੀ ਅੰਗਰੇਜ਼ ਸਿੰਘ ਨਾਲ ਚੱਲਣ ਦਾ ਐਲਾਨ ਕਰ ਦਿੱਤਾ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪਾਰਟੀ ਬਾਅਦ ਵਿੱਚ ਪਹਿਲਾਂ ਉਸਦੀ ਆਪਣੀ ਬਰਾਦਰੀ ਹੈ।

ਸਾਬਕਾ ਸੈਨਿਕ ਯੂਨੀਅਨ ਨੇ ਵੀ ਅੰਗਰੇਜ ਸਿੰਘ ਨਾਲ ਦਿਲੋਂ ਚੱਲਣ ਦੀ ਹਾਮੀ ਭਰੀ

ਇਸ ਤੋਂ ਪਹਿਲਾਂ ਬੁਲਾਰਿਆਂ ਵੱਲੋਂ ਅੰਗਰੇਜ ਸਿੰਘ ਵੜਵਾਲ ਨੂੰ ਅਜ਼ਾਦ ਚੋਣਾਂ ਲੜਨ ਲਈ ਜ਼ੋਰ ਪਾਇਆ ਗਿਆ। ਕ੍ਰਿਸ਼ਚਨ ਭਾਈਚਾਰੇ ਦੇ ਪੁੱਜੇ ਪਾਦਰੀਆਂ ਵੱਲੋਂ ਪੂਰਨ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ। ਸਾਬਕਾ ਸੈਨਿਕ ਯੂਨੀਅਨ ਵੱਲੋਂ ਵੀ ਸਟੇਜ ਤੋਂ ਅੰਗਰੇਜ ਸਿੰਘ ਨਾਲ ਦਿਲੋਂ ਚੱਲਣ ਦੀ ਹਾਮੀ ਭਰੀ ਗਈ। ਕਈ ਲੋਕਾਂ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਅਸੀਂ ਆਪਣੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਵੀ ਨਹੀਂ ਲੱਗਣ ਦੇਵਾਂਗੇ। ਫੈਸਲਾ ਇਹ ਵੀ ਕੀਤਾ ਗਿਆ ਕਿ ਰਾਇ ਸਿੱਖ ਬਰਾਦਰੀ ਜਲੰਧਰ, ਸ੍ਰੀ ਖਡੂਰ ਸਾਹਿਬ, ਫਰੀਦਕੋਟ ਵਿੱਚ ਵੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਬੁਲਾਰਿਆਂ ਤੋਂ ਬਾਅਦ ਅੰਗਰੇਜ ਸਿੰਘ ਨਾਅਰਾ ਲਗਾਇਆ ਕਿ ‘ਟਾਈਗਰ ਅਭੀ ਜ਼ਿੰਦਾ ਹੈ’। ਸਮਰਥਕਾਂ ਦੇ ਹੁੰਗਾਰੇ ਤੋਂ ਬਾਅਦ ਫੌਜੀ ਅੰਗਰੇਜ ਸਿੰਘ ਨੇ ਸਟੇਜ ਤੋਂ ਅਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਉਸ ਨੇ ਕਿਹਾ ਕਿ ਬਾਰਡਰ ਏਰੀਏ ਦੇ ਲੋਕਾਂ ਲਈ ਉਹ ਦਿਨ ਰਾਤ ਇੱਕ ਕਰੇਗਾ। Ferozepur News