ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ (Fire Accident Ludhiana)
(ਵਨਰਿੰਦਰ ਸਿੰਘ ਮਣਕੂ) ਲੁਧਿਆਣਾ। ਸਥਾਨਕ ਚੰਡੀਗੜ ਰੋਡ ’ਤੇ ਇਕ ਕੋਠੀ ਨੰਬਰ 2099 ’ਚ ਅੱਜ ਸਵੇਰੇ ਅਚਾਨਕ ਸਿਲੰਡਰ ਫੱਟਣ ਨਾਲ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਿਕ ਘਰ ਦਾ ਇਕ ਜੀਅ ਦੁੱਧ ਗਰਮ ਕਰ ਰਿਹਾ ਸੀ, ਜਿਸ ਤੋਂ ਬਾਅਦ ਅਚਾਨਕ ਸਿਲੰਡਰ ਦਾ ਬਲਾਸਟ ਹੋਣ ਕਰਕੇ ਘਰ ’ਚ ਅੱਗ ਫੈਲ ਗਈ। ਜਿਸ ਤੋਂ ਬਾਅਦ ਆਲੇ ਦੁਆਲੇ ਘਰਾਂ ਚ ਰਹਿੰਦੇ ਗੁਆਂਢੀਆਂ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਇਤਲਾਹ ਦਿੱਤੀ ਤਾਂ ਉਹ 5-7 ਮਿੰਟ ਦੇ ਵਿਚ ਵਿਚ ਹੀ ਘਟਨਾਕ੍ਰਮ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਸ਼ੁਰੂ ਕਰ ਦਿੱਤਾ। Fire Accident Ludhiana
ਇਹ ਵੀ ਪੜ੍ਹੋ: ਬਹਾਦਰੀ ਨੂੰ ਸਲਾਮ: ਦੋ ਗੁੰਮ ਮੰਦਬੁੱਧੀ ਵਿਅਕਤੀਆਂ ਨੂੰ ਪਰਿਵਾਰ ਨਾਲ ਮਿਲਾਇਆ
ਗੁਆਂਢ ’ਚ ਰਹਿੰਦੇ ਲੋਕਾਂ ਨੇ ਦੱਸਿਆ ਇਹ ਮਾਮਲਾ ਸਵੇਲੇ 11:30 ਦਾ ਹੈ ਤੇ ਇਸ ਪਰਿਵਾਰ ਦੇ ਟੋਟਲ ਤਿੰਨ ਜੀਅ ਘਰ ਚ ਰਹਿੰਦੇ ਸਨ, ਜਿੰਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅੱਗ ਲੱਗਣ ਕਰਕੇ ਹਾਦਸਾਗ੍ਰਸਤ ਹੋਏ ਮੈਂਬਰਾਂ ਨੂੰ ਨੇੜਲੇ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਉਹਨਾਂ ਹੋਰ ਦੱਸਿਆ ਕਿ ਘਰ ਦੇ ਵਿੱਚ ਦੋ ਪਾਲਤੂ ਕੁੱਤੇ ਵੀ ਰੱਖੇ ਹੋਏ ਸਨ, ਜਿੰਨਾ ’ਚੋਂ ਇਕ ਦੀ ਮੌਤ ਹੋ ਗਈ ਹੈ ਤੇ ਇਕ ਠੀਕ-ਠਾਕ ਹੈ। ਇਸ ਮਾਮਲੇ ’ਚ ਫਾਇਰ ਬ੍ਰਿਗੇਡ ਮੁਲਾਜ਼ਮ ਤੇ ਥਾਣਾ ਜਮਾਲਪੁਰ ਤੋਂ ਏ ਐਸ ਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ 32 ਏ ਸੈਕਟਰ ’ਚ ਸਿਲੰਡਰ ਫੱਟਣ ਨਾਲ ਘਰ ’ਚ ਅੱਗ ਲੱਗ ਗਈ ਹੈ। ਜਿਸ ਤੋਂ ਤੁਰੰਤ ਬਾਅਦ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਮੌਕੇ ’ਤੇ ਪਹੁੰਚੇ ਤੇ ਮੁਸਤੈਦ ਨਾਲ ਅੱਗ ’ਤੇ ਕਾਬੂ ਪਾਇਆ। Fire Accident Ludhiana