ਅਸ਼ੋਕ ਪਰਾਸ਼ਰ ਪੱਪੀ (Ashok Parashar Pappi) ਨੂੰ ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਬਣਾਇਆ ਆਪਣਾ ਉਮੀਦਵਾਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਾਂਗਰਸ ਪਾਰਟੀ ਰਾਹੀਂ ਸਿਆਸਤ ਦੇ ਅਖਾੜੇ ’ਚ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਅਸ਼ੋਕ ਪਰਾਸਰ ਪੱਪੀ ਨੂੰ ਆਮ ਆਦਮੀ ਪਾਰਟੀ ’ਚ ਆਉਣ ਤੋਂ ਬਾਅਦ ਸਫ਼ਲਤਾ ਹੱਥ ਲੱਗੀ ਸੀ। ਜਦਕਿ ਇਸ ਤੋਂ ਪਹਿਲਾਂ ਉਹ ਦੋ ਵਾਰ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰ ਚੁੱਕੇ ਸਨ। ਅਗਾਮੀ ਆਮ ਚੋਣਾਂ ’ਚ ਹੁਣ ਅਸ਼ੋਕ ਪਰਾਸਰ ਪੱਪੀ ਨੂੰ ‘ਆਪ’ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ। (Ashok Parashar Pappi)
ਪਿਛੋਕੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਹੇ 60 ਸਾਲਾ ਅਸ਼ੋਕ ਪਰਾਸਰ ਪੱਪੀ ਨੂੰ 2012 ਵਿੱਚ ਵਿਧਾਨ ਸਭਾ ਹਲਕਾ ਦੱਖਣੀ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਵਜੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਦੋ ਵਾਰ ਯੂਥ ਕਾਂਗਰਸ ਦੇ ਸੂਬਾ ਸਕੱਤਰ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਹ ਕਾਂਗਰਸ ਨੂੰ ਛੱਡ ‘ਆਪ’ ’ਚ ਸ਼ਾਮਲ ਹੋ ਗਏ ਤੇ 2017 ’ਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਨਾ ਮਿਲਣ ਕਾਰਨ ਮੁੜ ਕਾਂਗਰਸ ਪਾਰਟੀ ’ਚ ਵਾਪਸ ਆ ਗਏ ਸਨ। (Ashok Parashar Pappi)
ਲੰਘੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਤੂਬਰ 2021 ਵਿੱਚ ਪਰਾਸਰ ਮੁੜ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਵੱਲੋਂ ਪਰਾਸਰ ਨੂੰ ਲੁਧਿਆਣਾ ਸੈਂਟਰਲ ਤੋਂ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਜਿਸ ਵਿੱਚ ਉਨ੍ਹਾਂ ਆਪਣੇ ਵਿਰੋਧੀ ਤੇ ਕਾਂਗਰਸ ਦੇ ਸੁਰਿੰਦਰ ਡਾਬਰ ਨੂੰ 4804 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਅਸ਼ੋਕ ਪਰਾਸਰ ਪੱਪੀ ਸੱਤਵੀਂ ਜਮਾਤ ਤੱਕ ਪੜੇ੍ਹ ਹਨ ਤੇ ਕੇਬਲ ਨੈੱਟਵਰਕ, ਰੀਅਲ ਅਸਟੇਟ ਆਦਿ ਸਮੇਤ ਕਈ ਕਾਰੋਬਾਰਾਂ ਦੇ ਮਾਲਕ ਹਨ।
Also Read : BJP Candidate: ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਬਠਿੰਡਾ ਸੀਟ ਬਾਰੇ ਕੀ ਕਿਹਾ?