ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਵਾਲਿਆਂ ਦੇ ਚਹੇਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੇਲ੍ਹ ’ਚ ਅੱਤਵਾਦੀਆਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇਸ਼ ਦੀ ਜਨਤਾ ਦੇ ਨਾਂਅ ਸੰਦੇਸ਼ ਭੇਜ ਕੇ ਕਿਹਾ ਕਿ ਉਹ ਅੱਤਵਾਦੀ ਨਹੀਂ ਹਨ। ਆਪ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਸਾਂਸਦ ਸੰਜੈ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਤੇ ਦੇਸ਼ ਦੀ ਜਨਤਾ ਲਈ ਪੁੱਤਰ, ਭਰਾ ਵਾਂਗ ਕੰਮ ਕੀਤਾ। (Kejriwal News)
ਉਨ੍ਹਾਂ ਜਨਤਾ ਲਈ ਸੰਦੇਸ਼ ਭੇਜਿਆ ਹੈ ਕਿ ਮੇਰਾ ਨਾਂਅ ਅਰਵਿੰਦ ਕੇਜਰੀਵਾਲ ਹੈ ਅਤੇ ਮੈਂ ਅੱਤਵਾਦੀ ਨਹੀਂ ਹਾਂ। ਉਨ੍ਹਾਂ ਜੇਲ੍ਹ ’ਚ ਅਰਵਿੰਦ ਕੇਜਰੀਵਾਲ ਦੇ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕੀਤੇ ਜਾਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਗਲਤ ਨੀਅਤ ਅਤੇ ਨਫ਼ਤਰ ’ਚ ਐਨਾ ਅੱਗੇ ਨਿੱਕਲ ਚੁੱਕੇ ਹਨ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੀ ਪਤਨੀ ਦੀ ਮੁਲਾਕਾਤ ਵਿਚਕਾਰ ਸ਼ੀਸ਼ੇ ਦੀ ਕੰਧ ਖੜ੍ਹੀ ਕਰਕੇ ਕਰਵਾ ਰਹੇ ਹਨ। (Kejriwal News)
Kejriwal News
ਆਪ ਨੇਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੈੱਡ ਸ੍ਰੇਣੀ ਦੀ ਸੁਰੱਖਿਆ ਪ੍ਰਾਪਤ ਹੈ। ਇਸ ਤੋਂ ਬਾਅਦ ਵੀ ਭਗਵੰਤ ਮਾਨ ਦੀ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਕਾਕਾਤ ਵਿਚਕਾਰ ਸ਼ੀਸ਼ੇ ਦੀ ਕੰਧ ਖੜ੍ਹੀ ਕਰਕੇ ਕਰਵਾਉਂਦੇ ਹਨ। ਭਾਜਪਾ ਅਤੇ ਪ੍ਰਧਾਨ ਮੰਤਰੀ ਨੇ ਇਸ ਕਾਰਵਾਈ ਤੋਂ ਜਾਹਿਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਮਨ ’ਚ ਕੇਜਰੀਵਾਲ ਦੇ ਪ੍ਰਤੀ ਪੂਰੀ ਤਰ੍ਹਾਂ ਨਫ਼ਤਰ, ਬੁਰੀ ਸੋਚ ਤੇ ਬਦਲੇ ਦੀ ਭਾਵਨਾ ਭਰੀ ਹੋਈ ਹੈ। ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਹੀ ਦੇਸ਼ ’ਚ ਇੱਕ ਚੁਣੇ ਹੋਏ ਮੁੱਖ ਮੰਤਰੀ ਨਾਲ ਅੱਤਵਾਦੀਆਂ ਵਾਂਗ ਵਿਵਹਾਰ ਕਰ ਰਹੇ ਹਨ।
ਪ੍ਰਧਾਨ ਮੰਤਰੀ ਦਾ ਦਿਮਾਗ ਅਰਵਿੰਦ ਕੇਜਰੀਵਾਲ ਦੀ 24 ਘੰਟੇ ਸੀਸੀਟੀਵੀ ਨਿਗਰਾਨੀ ਅਤੇ ਪ੍ਰਤਾੜਿਤ ਕਰਨ ਅਤੇ ਊਨ੍ਹਾਂ ਦਾ ਮਨੋਬਲ ਤੋੜਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪਾਰਟੀ ਦੇ ਆਗੂਆਂ ਨੂੰ ਅਪਮਾਨਿਤ ਕਰ ਕੇ ਉਨ੍ਹਾਂ ਦੇ ਮਨੋਬਲ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਦੱਸ ਦਈਏ ਕਿ ਇਹ ਅਰਵਿੰਦ ਕੇਜਰੀਵਾਲ ਹੈ। ਤੁਸੀਂ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਕੇਜਰੀਵਾਲ ਹੋਰ ਮਜ਼ਬੂਤ ਹੋ ਕੇ ਤੁਹਾਡੇ ਨਾਲ ਲੜਾਈ ਲੜਨ ਦਾ ਕੰਮ ਕਰਨਗੇ।