ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਪੁਲਸ ਨੇ ਅੱਜ 105 ਬੋਰੀਆਂ ਭੁੱਕੀ ਫੜਨ ਦਾ ਦਾਅਵਾ ਕੀਤਾ ਹੈ। ਸ੍ਰੀ ਸੰਦੀਪ ਕੁਮਾਰ ਮਲਿਕ ਐੱਸ ਐੱਸ ਪੀ ਬਰਨਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੂੰ ਮਿਲੀ ਖੁਫੀਆ ਇਤਲਾਹ ਦੇ ਆਧਾਰ ਤੇ ਮੁਕੱਦਮਾ ਨੰਬਰ 42 ਮਿਤੀ 14/04/2024 ਅ/ਧ 15,25/61/85 ਐਨਡੀਪੀਐਸ ਐਕਟ ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ। (Poppies)
ਤਫਤੀਸ਼ ਦੌਰਾਨ ਥਾਣੇਦਾਰ ਯਸ਼ਪਾਲ ਇੰਚਾਰਜ ਸੀ. ਆਏ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਕਥਿਤ ਦੋਸ਼ੀ ਵਿਕਰਮ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਸਾਹੂਆਲਾ, ਜ਼ਿਲਾ ਸਿਰਸਾ (ਹਰਿਆਣਾ) ਨੂੰ ਸਮੇਤ ਕੈਂਟਰ (ਕੰਟੇਨਰ) ਨੰਬਰ ਐਚਆਰ 69 ਸੀ 1373 ਦੇ ਕਾਬੂ ਕੀਤੀ। ਪੁਲਸ ਵਲੋਂ ਕੈਂਟਰ (ਕੰਟੇਨਰ) ਵੱਲੋਂ ਕੁੱਲ 105 ਬੋਰੀਆਂ (21 ਕੁਇੰਟਲ) ਭੁੱਕੀ ਚੂਰਾ ਪੋਸਤ ਡੋਡੇ (ਪ੍ਰਤੀ ਬੋਰੀ 20/20 ਕਿਲੋ ਬ੍ਰਾਮਦ ਕਰਵਾਇਆ ਗਿਆ। ਦੌਰਾਨੇ ਪੁੱਛ ਗਿੱਛ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਇਹ ਭੁੱਕੀ ਬਾਹਰਲੀ ਸਟੇਟ ਰਾਜਸਥਾਨ ਤੋਂ ਲੈ ਕੇ ਆਇਆ ਸੀ ਜੋ ਇਸਨੇ ਅੱਗੇ ਪੰਜਾਬ ਵਿਚ ਸਪਲਾਈ ਕਰਨੀ ਸੀ।
Also Read : Arvind Kejriwal News: ਅਰਵਿੰਦ ਕੇਜਰੀਵਾਲ ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫ਼ੈਸਲਾ!