ਸਲਾਬਤਪੁਰਾ ਤੇ ਚਚੀਆ ਨਗਰੀ ’ਚ ਪਵਿੱਤਰ ਭੰਡਾਰਾ ਭਲਕੇ

MSG

ਸਾਧ-ਸੰਗਤ ’ਚ ਭੰਡਾਰੇ ਸਬੰਧੀ ਭਾਰੀ ਖੁਸ਼ੀ, ਤਿਆਰੀਆਂ ਜ਼ੋਰਾਂ ’ਤੇ

ਬਠਿੰਡਾ/ਕਾਂਗੜਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਸਬੰਧੀ 14 ਅਪਰੈਲ ਐਤਵਾਰ ਨੂੰ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਐੱਮਐੱਸਜੀ ਡੇੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ (ਪੰਜਾਬ) ਅਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ’ਚ ਕੀਤਾ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰਹੇਗਾ। ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।

ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ ਕੀਤੀ ਸੀ। ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਰੂਹਾਨੀਅਤ ਨਾਲ ਜੁੜ ਕੇ ਕਰੋੜਾਂ ਲੋਕਾਂ ਨੇ ਨਸ਼ੇ ਅਤੇ ਬੁਰਾਈਆਂ ਛੱਡੀਆਂ ਅਤੇ ਖੁਸ਼ਹਾਲ ਜੀਵਨ ਜੀ ਰਹੇ ਹਨ।