Neeraj Arora Arrested: ਕਰੋੜਾਂ ਦੀ ਠੱਗੀ ਮਾਰਨ ਵਾਲਾ ਭਗੌੜਾ ਨੀਰਜ਼ ਅਰੋੜਾ ਕਾਬੂ

Neeraj Arora Arrested
ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਨੀਰਜ ਅਰੋੜਾ

8-9 ਸਾਲਾਂ ਤੋਂ ਠੱਗੀ ਦੇ ਕੇਸਾਂ ’ਚ ਭਗੌੜਾ ਨੀਰਜ਼ ਅਰੋੜਾ ਕਾਬੂ

  • 21 ਪੁਲਿਸ ਜ਼ਿਲ੍ਹਿਆਂ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦਾ ਸੀ ਨੀਰਜ਼ ਅਰੋੜਾ
  • ਦਰਜ ਕੁੱਲ 108 ਮੁਕੱਦਮਿਆਂ ਵਿੱਚ ਭਗੌੜਾ

(ਰਜਨੀਸ਼ ਰਵੀ) ਫਾਜ਼ਿਲਕਾ। Neeraj Arora Arrested ਜ਼ਿਲ੍ਹਾ ਫਰੀਦਕੋਟ ਅਤੇ ਜ਼ਿਲ੍ਹਾ ਫਾਜ਼ਿਲਕਾ ਦੀਆਂ ਜੁਆਇੰਟ ਪੁਲਿਸ ਟੀਮਾਂ ਨੇ 8-9 ਸਾਲਾਂ ਤੋਂ ਠੱਗੀ ਦੇ ਕੇਸਾਂ ਵਿੱਚ ਭਗੌੜੇ ਮੁਲਜ਼ਮ ਨੀਰਜ ਅਰੋੜਾ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਫਾਜ਼ਿਲਕਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ 8 ਅਪਰੈਲ ਨੂੰ ਪ੍ਰਦੀਪ ਸਿੰਘ ਸੰਧੂ, ਐੱਸਪੀ (ਡੀ) ਫਾਜ਼ਿਲਕਾ ਅਤੇ ਇਕਬਾਲ ਸਿੰਘ ਸੰਧੂ ਡੀਐੱਸਪੀ ਫਰੀਦਕੋਟ ਦੀ ਨਿਗਰਾਨੀ ਵਿੱਚ ਦੋਵਾਂ ਜ਼ਿਲ੍ਹਿਆਂ ਦੀਆਂ ਜੁਆਇੰਟ ਟੀਮਾਂ ਨੇ ਨੇਚਰ ਹਾਈਟਸ ਇੰਨਫਰਾ ਲਿਮਟਿਡ ਅਬੋਹਰ ਦੇ ਦੋਸ਼ੀਆਂ ਵਿਰੁੱਧ ਪੰਜਾਬ ਵਿੱਚ ਦਰਜ ਕੁੱਲ 108 ਮੁਕੱਦਮਿਆਂ ਵਿੱਚ ਭਗੌੜੇ ਮੁੱਖ ਨੀਰਜ ਠਠੱਈ ਉਰਫ ਨੀਰਜ ਅਰੋੜਾ ਪੁੱਤਰ ਸੱਤਪਾਲ ਠਠੱਈ ਵਾਸੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ।

ਨੀਰਜ ਅਰੋੜਾ ਵੱਲੋਂ ਆਮ ਲੋਕਾਂ ਨਾਲ ਕੀਤੇ ਇਕਰਾਰਨਾਮੇ ਮੁਤਾਬਿਕ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ। ਜੋ ਇਸ ਵੱਲੋਂ ਕੀਤੀ ਗਈ ਠੱਗੀ ਕਰਕੇ ਲੋਕਾਂ ਵੱਲੋਂ ਦਿੱਤੀਆਂ ਦਰਖਾਸਤਾਂ ’ਤੇ ਪੜਤਾਲ ਤੋਂ ਬਾਅਦ ਉਸ ਖਿਲਾਫ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ 108 ਮੁੱਕਦਮੇ ਦਰਜ ਹਨ। ਇਸ ਸਬੰਧੀ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਨੀਰਜ ਅਰੋੜਾ ਨੂੰ ਲਗਭਗ 92 ਮੁਕੱਦਮਿਆ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਪੁਲਿਸ ਕਰੀਬ 8/9 ਸਾਲ ਤੋਂ ਇਸ ਦੀ ਭਾਲ ਕਰ ਰਹੀ ਸੀ। ਉਕਤ ਮੁਕੱਦਮਿਆਂ ਵਿੱਚੋਂ 6 ਮੁਕੱਦਮੇ ਮਾਣਯੋਗ ਸਪੈਸ਼ਲ ਜੱਜ ਸੀਬੀਆਈ ਐੱਸਏਐੱਸ ਨਗਰ ਮੋਹਾਲੀ ਵਿਖੇ ਵੀ ਸੁਣਵਾਈ ਅਧੀਨ ਹਨ।

21 ਪੁਲਿਸ ਜ਼ਿਲ੍ਹਿਆਂ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦਾ ਸੀ (Neeraj Arora Arrested )

ਭਗੌੜਾ ਨੀਰਜ ਅਰੋੜਾ ਉਰਫ ਨੀਰਜ ਠਠੱਈ ਲਗਭਗ 21 ਪੁਲਿਸ ਜ਼ਿਲ੍ਹਿਆਂ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦਾ ਸੀ। ਨੀਰਜ ਅਰੋੜਾ ਨੂੰ ਪਹਿਲੀ ਵਾਰ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ 06.02.2016 ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮਾਣਯੋਗ ਅਦਾਲਤ ਵੱਲੋਂ ਇਸ ਨੂੰ ਮਿਤੀ 17.5.2016 ਨੂੰ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹ ਮੁਲਜ਼ਮ ਮਾਣਯੋਗ ਅਦਾਲਤ ਵੱਲੋਂ ਵਾਰ-ਵਾਰ ਤਲਬ ਕਰਨ ’ਤੇ ਹਾਜ਼ਰ ਨਾ ਹੋਣ ਕਰਕੇ ਉਕਤ ਨੂੰ ਮਾਣਯੋਗ ਅਦਾਲਤ ਵੱਲੋਂ ਮਿਤੀ 21.02.2017 ਨੂੰ ਭਗੌੜਾ ਕਰਾਰ ਦਿੱਤਾ ਗਿਆ। ਨੀਰਜ ਅਰੋੜਾ ਵੱਖ-ਵੱਖ ਮੁਕੱਦਮਿਆਂ ਵਿੱਚ ਭਗੋੜਾ ਹੋਣ ਕਰਕੇ ਇਸ ਵੱਲੋਂ ਬਣਾਈ ਗਈ ‘ਜਾਇਦਾਦ ਵਿੱਚੋਂ 20 ਅਚੱਲ ਜਾਇਦਾਦ ਨੂੰ ਈਡੀ ਵੱਲੋਂ ਸਾਲ 2019 ਵਿੱਚ ਅਟੈਚ ਕਰਨ ਦੇ ਆਰਡਰ ਕੀਤੇ ਜਾ ਚੁੱਕੇ ਹਨ।

ਜਾਇਦਾਦ ਨੂੰ ਅਟੈਚ ਕਰਨ ਦੇ ਹੁਕਮ ਵੀ ਜਾਰੀ

ਇਸ ਤੋਂ ਇਲਾਵਾ ਨੇਚਰ ਹਾਈਟਸ ਇੰਨਫਰਾ ਲਿਮਟਿਡ ਕੰਪਨੀ ਅਬੋਹਰ ਦੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਜਾਇਦਾਦ ਨੂੰ ਅਟੈਚ ਕਰਨ ਦੇ ਹੁਕਮ ਵੀ ਸਬੰਧਤ ਅਦਾਲਤਾਂ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਲਗਾਤਾਰ ਅਣਥੱਕ ਕੋਸ਼ਿਸ਼ਾਂ ਕਰ ਰਹੀਆਂ ਸਨ ਪਰ ਉਕਤ ਵਾਰ-ਵਾਰ ਆਪਣੀ ਪਹਿਚਾਣ ਬਦਲ ਕੇ ਵੱਖ-ਵੱਖ ਰਾਜਾਂ ਵਿੱਚ ਆਪਣੀਆਂ ਰਿਹਾਇਸ਼ਾਂ ਬਦਲ ਰਿਹਾ ਸੀ, ਜਿਸ ਕਰਕੇ ਇਹ ਪੁਲਿਸ ਦੀ ਪਕੜ ਤੋਂ ਬਚਦਾ ਆ ਰਿਹਾ ਸੀ। ਮੁਲਜ਼ਮ ਦੇਸ਼ ਛੱਡ ਕੇ ਬਾਹਰ ਨਾ ਭੱਜ ਸਕੇ ਇਸ ਲਈ ਇਸ ਖਿਲਾਫ ਮਿਤੀ 06.08.2021 ਨੂੰ ਐੱਲਓਸੀ ਜਾਰੀ ਕਰਵਾਈ ਗਈ ਸੀ। Neeraj Arora Arrested 

Neeraj Arora Arrested
ਫਾਜ਼ਿਲਕਾ : ਗ੍ਰਿਫਤਾਰ ਕੀਤਾ ਗਿਆ ਨੀਰਜ ਅਰੋੜਾ ਅਤੇ ਪੁਲਿਸ ਪਾਰਟੀ ਜਾਣਕਾਰੀ ਦਿੰਦੀ ਹੋਈ।

ਇਹ ਵੀ ਪੜ੍ਹੋ: Baisakhi Fair Special Trains: ਵਿਸਾਖੀ ਦੇ ਮੇਲੇ ਲਈ 13 ਨੂੰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ

ਨੀਰਜ ਅਰੋੜਾ ਦੀ ਸੂਚਨਾ ਦੇਣ ਵਾਲੇ ਨੂੰ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ 2 ਲੱਖ ਰੁਪਏ ਦਾ ਇਨਾਮ ਅਤੇ ਜ਼ਿਲ੍ਹਾ ਫਰੀਦਕੋਟ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਵੱਖਰੇ ਤੌਰ ’ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਜ਼ਿਲ੍ਹਾ ਫਾਜ਼ਿਲਕਾ ਅਤੇ ਜ਼ਿਲ੍ਹਾ ਫਰੀਦਕੋਟ ਦੀਆਂ ਜੁਆਇੰਟ ਟੀਮਾਂ ਦੀਆਂ ਲਗਾਤਾਰ ਕੋਸ਼ਿਸਾਂ ਤੇ ਅਣਥੱਕ ਮਿਹਨਤ ਕਰਕੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਫਾਜ਼ਿਲਕਾ ਦੇ ਅਮਨਦੀਪ ਕੰਬੋਜ ਉਰਫ਼ ਅਮਨ ਸਕੋਡਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ, ਜੋ 8 ਕੇਸਾਂ ਵਿੱਚ ਪੀਓ ਸੀ ਅਤੇ 18 ਕੇਸਾਂ ਵਿੱਚ ਬੇਲ ਜੰਪਰ ਸੀ। ਉਸ ਨੂੰ 15 ਮਾਰਚ 2024 ਨੂੰ ਫਾਜ਼ਿਲਕਾ ਪੁਲਿਸ ਦੇ ਪੀਓ ਸਟਾਫ਼ ਨੇ ਵਾਰਾਣਸੀ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।