ਲੋਕਤੰਤਰ ਨੂੰ ਬਚਾਉਣ ਲਈ ਆਵਾਜ਼ ਉਠਾਉਣਾ ਜ਼ਰੂਰੀ: ਧਾਲੀਵਾਲ
(ਰਾਜਨ ਮਾਨ) ਅੰਮ੍ਰਿਤਸਰ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਅੱਜ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਪਾਰਟੀ ਆਗੂਆਂ ਨਾਲ ਸਥਾਨਕ ਭੰਡਾਰੀ ਪੁਲ ’ਤੇ ਕੇਂਦਰੀ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖਿਲਾਫ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਜੇਕਰ ਅਸੀਂ ਅੱਜ ਭਾਜਪਾ ਦੀ ਕੇਂਦਰ ਸਰਕਾਰ ਦੇ ਜ਼ੁਲਮ ਵਿਰੁੱਧ ਆਵਾਜ਼ ਨਾ ਉਠਾਈ ਤਾਂ ਕੱਲ੍ਹ ਨੂੰ ਲੋਕਤੰਤਰ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਆਪਣਾ ਤਖ਼ਤ ਹੇਠੋਂ ਨਿਕਲਦਾ ਵੇਖਕੇ ਬੁਖਲਾਹਟ ਵਿੱਚ ਆ ਕੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। Amritsar News
ਇਹ ਵੀ ਪੜ੍ਹੋ: Punjab News: ਕਿਸਾਨ ਜਥੇਬੰਦੀਆਂ ਕਿਸਾਨੀ ਗੱਲ ਕਰਨ ਦੀ ਥਾਂ ਕਰ ਰਹੀਆਂ ਰਾਜਨੀਤੀ : ਗਰੇਵਾਲ
ਉਹਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਵੱਲੋਂ ਦੇਸ਼ ਦੇ ਲੋਕਤੰਤਰ ਲਈ ਦਿੱਤੀ ਕੁਰਬਾਨੀ ਅੱਜ ਖ਼ਤਰੇ ਵਿੱਚ ਹੈ। ਆਓ ਇਕੱਠੇ ਹੋ ਕੇ ਇਹਨਾਂ ਤਾਨਾਸ਼ਾਹੀ ਲੀਡਰਾਂ ਤੋਂ ਇਸ ਲੋਕਤੰਤਰ ਨੂੰ ਬਚਾਈਏ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਜ਼ੁਲਮ ਦੀ ਕੋਈ ਵੀ ਖ਼ਬਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ। ਸਮਝ ਨਹੀਂ ਆਉਂਦੀ ਕਿ ਅਸੀਂ ਅੰਗਰੇਜ਼ਾਂ ਦੇ ਰਾਜ ‘ਚ ਅਜ਼ਾਦ ਸੀ ਜਾਂ ਹੁਣ ਹਾਂ। ਤਾਨਾਸ਼ਾਹੀ ਰਵੱਈਆ ਅਪਣਾ ਕੇ ਭਾਜਪਾ ਸੱਚ ਨੂੰ ਦਬਾਅ ਕੇ ਲੋਕਤੰਤਰ ਦਾ ਸ਼ਰੇਆਮ ਘਾਣ ਕਰ ਰਹੀ ਹੈ। ਹੁਣ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਡਰ ਸਤਾ ਰਿਹਾ ਹੈ ਕਿ ਸਾਡੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦਾ ਕੀ ਬਣੇਗਾ। Amritsar News
ਵਿਰੋਧੀਆਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਕਿਤੇ ਸਾਨੂੰ ਸੱਤਾ ਤੋਂ ਲਾਂਭੇ ਨਾ ਕਰ ਦਿੱਤਾ ਜਾਵੇ
ਉਹਨਾਂ ਆਖਿਆ ਕਿ ਭਾਜਪਾ ਨੂੰ 26 ਸਾਲਾਂ ਬਾਅਦ ਪਾਰਲੀਮੈਂਟ ‘ਚ 2 ਸੀਟਾਂ ਆਈਆਂ ਸੀ ਤੇ ਕਾਂਗਰਸ ਦਾ 45 ਸਾਲਾਂ ਬਾਅਦ ਪਹਿਲਾ ਕੌਂਸਲਰ ਜਿੱਤਿਆ ਸੀ । ਆਪ’ 10 ਸਾਲਾਂ ‘ਚ ਨੈਸ਼ਨਲ ਪਾਰਟੀ ਬਣ ਗਈ। ਹੁਣ ਵਿਰੋਧੀਆਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਕਿਤੇ ਸਾਨੂੰ ਸੱਤਾ ਤੋਂ ਲਾਂਭੇ ਨਾ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਖਾਸ ਕਰਕੇ ਮੋਦੀ ਦੀ ਅਸਲੀਅਤ ਜਾਣ ਚੁੱਕੇ ਹਨ ਅਤੇ ਹੁਣ ਲੋਕ ਇਹਨਾਂ ਦੇ ਜੁਮਲਿਆਂ ਤੇ ਝੂਠ ਦੇ ਜਾਲ ਵਿੱਚ ਨਹੀਂ ਫਸਣ ਵਾਲੇ। ਉਹਨਾਂ ਕਿਹਾ ਕਿ ਭਾਜਪਾ ਵਰਗੀ ਫਿਰਕਾਪ੍ਰਸਤੀ ਵਾਲੀ ਸਰਕਾਰ ਨੂੰ ਜੜੋਂ ਖਤਮ ਕਰਨ ਦਾ ਵਕਤ ਆ ਗਿਆ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਲੋਕਤੰਤਰ ਦੀ ਦੁਸ਼ਮਣ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਲਾਮਬੰਦ ਹੋਣ। ਇਸ ਮੌਕੇ ਆਪ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਸਮੇਤ ਅਨੇਕਾਂ ਆਗੂ ਸ਼ਾਮਲ ਸਨ।