ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ

Parneet Kaur

ਪਰਨੀਤ ਕੌਰ ਨੂੰ ਕਿਸਾਨਾਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ

  • ਪਾਤੜਾਂ ਵਿਖੇ ਭਾਜਪਾ ਵੱਲੋਂ ਰੱਖੀ ਸਮਾਗਮ ’ਚ ਪੁੱਜੀ ਪਰਨੀਤ ਕੌਰ
  • ਕਿਸਾਨ ਆਗੂਆਂ ਨੇ ਸਮਾਗਮ ਵਾਲੇ ਰਸਤੇ ’ਚ ਲਾਇਆ ਧਰਨਾ ਤੇ ਕੀਤੀ ਨਾਰੇਬਾਜੀ

ਪਟਿਆਲਾ (ਖੁਸਵੀਰ ਸਿੰਘ ਤੂਰ)। ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਪਰਨੀਤ ਕੌਰ ਨੂੰ ਅੱਜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ’ਚ ਭਾਜਪਾ ਉਮੀਦਵਾਰ ਸਮੇਤ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ। ਜਾਣਕਾਰੀ ਅਨੁਸਾਰ ਪਾਤੜਾਂ ਵਿਖੇ ਭਾਜਪਾ ਵੱਲੋਂ ਇੱਕ ਪੈਲਸ ’ਚ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੀ ਜਿਸ ’ਚ ਭਾਜਪਾ ਉਮੀਦਵਾਰ ਪਰਨੀਤ ਕੌਰ ਵੱਲੋਂ ਪੁੱਜਿਆ ਗਿਆ। (Parneet Kaur)

ਇਸ ਦੌਰਾਨ ਜਦੋਂ ਪਰਨੀਤ ਕੌਰ ਪਹੁੰਚੀ ਤਾਂ ਪੈਲੇਸ ਦੇ ਸਾਹਮਣੇ ਕਿਸਾਨਾਂ ਵੱਲੋਂ ਪਰਨੀਤ ਕੌਰ ਖਿਲਾਫ ਨਾਅਰੇਬਾਜੀ ਕੀਤੀ। ਇਸ ਦੌਰਾਨ ਭਾਵੇਂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਮਜਬੂਤ ਕੀਤੇ ਹੋਏ ਸਨ ਅਤੇ ਪੁਲਿਸ ਨੇ ਪਰਨੀਤ ਕੌਰ ਨੂੰ ਗੱਡੀ ’ਚੋਂ ਸੁਰੱਖਿਆ ਬਹਾਰ ਕੱਢ ਕੇ ਪੈਲਸ ਤੱਕ ਪਹੁੰਚਾਇਆ ਭਾਵੇਂ ਕਿ ਕਿਸਾਨਾਂ ਵੱਲੋਂ ਇਸ ਦੌਰਾਨ ਆਪਣੀ ਨਾਅਰੇਬਾਜੀ ਜਾਰੀ ਰੱਖੀ ਪਰ ਪਰਨੀਤ ਕੌਰ ਨੇ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਮੌਕੇ ਕਿਸਾਨ ਮਹਿਲਾ ਆਗੂ ਚਰਨਜੀਤ ਕੌਰ ਨੇ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਪਿੰਡਾਂ ’ਚ ਵੜਨ ਨਹੀਂ ਦਿੱਤਾ ਜਾਵੇਗਾ ਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ। (Parneet Kaur)

LEAVE A REPLY

Please enter your comment!
Please enter your name here