ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਹਾਰਿਆ ਹੋਇਆ ਉਮੀਦਵਾਰ ਜੇਤੂ ਉਮੀਦਵਾਰ ਨੂੰ ਜਿੱਤ ਦੀ ਵਧਾਈ ਦਿੰਦਾ ਹੈ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਚੋਣਾਂ ਨਿਰਪੱਖਤਾ ਨਾਲ ਹੋਣ, ਆਗੂ ਲੋਕ ਲੁਭਾਊ ਵਾਅਦਿਆਂ ਨਾਲ ਪੈਸੇ ਤੇ ਜ਼ੋਰ ਦੇ ਦਮ ’ਤੇ ਸੱਤਾ ਹਾਸਲ ਨਾ ਕਰਨ ਸਕਣ, ਇਸ ਲਈ ਵੋਟਰਾਂ ਦਾ ਜਾਗਰੂਕ ਹੋਣਾ ਵੀ ਬੇਹੱਦ ਜ਼ਰੂਰੀ ਹੈ। ਉਂਜ ਕਾਫ਼ੀ ਹੱਦ ਤੱਕ ਵੋਟਰ ਜਾਗਰੂਕ ਵੀ ਹਨ ਆਪਣੇ ਹੱਕ ਨੂੰ ਵੀ ਪਛਾਣਦੇ ਹਨ ਇਸ ਵਜ੍ਹਾ ਨਾਲ ਅੱਜ ਸਿਆਸੀ ਆਗੂਆਂ ਨੂੰ ਚੁਣਾਵੀ ਸਭਾਵਾਂ ’ਚ ਵੋਟਰਾਂ ਦਾ ਸਾਹਮਣਾ ਕਰਨ ’ਚ ਦਿੱਕਤਾਂ ਆ ਰਹੀਆਂ ਹਨ ਅੱਜ ਦਾ ਵੋਟਰ ਆਗੂਆਂ ਤੋਂ ਪਿਛਲੇ 5 ਸਾਲਾਂ ਦਾ ਹਿਸਾਬ ਮੰਗਣ ਲੱਗਾ ਹੈ। (Lok Sabha Election 2024)
ਗੁਰੂ ਦੀ ਮਹਿਮਾ ਜਿੰਨੀ ਗਾਈਏ ਓਨੀ ਘੱਟ : Saint Dr MSG
ਸੱਤਾ ਦੌਰਾਨ ਹਲਕੇ ’ਚ ਕੀ-ਕੀ ਵਿਕਾਸ ਕੀਤੇ ਜਨਤਾ ਦੇ ਦੁੱਖ-ਸੁੱਖ ’ਚ ਕਿੰਨਾ ਕੰਮ ਆਏ ਇਹ ਸਭ ਅੱਜ-ਕੱਲ੍ਹ ਭਰੀ ਸਭਾ ’ਚ ਆਗੂਆਂ ਤੋਂ ਪੁੱਛਿਆ ਜਾਣ ਲੱਗਾ ਹੈ। ਚੁਣਾਵੀ ਵਾਅਦਿਆਂ ਪ੍ਰਤੀ ਆਗੂਆਂ ਦੀ ਜਵਾਬਦੇਹੀ ਦਾ ਹਾਲੇ ਤੱਕ ਕੋਈ ਕਾਨੂੰਨ ਨਹੀਂ ਹੈ ਆਗੂ ਲੋਕ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣਾ ਕੇ ਖੁਦ ’ਤੇ ਕੋਈ ਸ਼ਿਕੰਜਾ ਕੱਸਣ ਅਜਿਹੀ ਸੰਭਾਵਨਾ ਘੱਟ ਹੀ ਹੈ ਪਰ ਜਾਗਰੂਕ ਵੋਟਰ ਅਜਿਹਾ ਕਰ ਸਕਦਾ ਹੈ। ਚੋਣਾਂ ਸਮੇਂ ਜਦੋਂ ਵੋਟ ਮੰਗਣ ਲਈ ਸਿਆਸੀ ਆਗੂ ਆਉਣ ਤਾਂ ਉਨ੍ਹਾਂ ਤੋਂ ਉਨ੍ਹਾਂ ਦੇ ਕੀਤੇ ਵਾਅਦਿਆਂ ਦੇ ਅਨੁਸਾਰ ਵਿਕਾਸ ਦਾ ਹਿਸਾਬ ਮੰਗਣਾ ਕਦੇ ਵੀ ਗਲਤ ਨਹੀਂ ਹੈ ਪਰ ਹਿਸਾਬ ਮੰਗਣ ਦੌਰਾਨ ਵਿਹਾਰ ’ਤੇ ਕਾਬੂ ਵੀ ਬੇਹੱਦ ਜ਼ਰੂਰੀ ਹੈ ਵਿਚਾਰਾਂ ’ਚ ਅਸਹਿਮਤੀ ਦੌਰਾਨ ਜੇਕਰ ਬਹਿਸ ਵੀ ਹੋ ਜਾਵੇ ਤਾਂ ਵੀ ਸ਼ਬਦਾਂ ਦੀ ਮਰਿਆਦਾ ਕਦੇ ਨਹੀਂ ਭੁੱਲਣੀ ਚਾਹੀਦੀ। (Lok Sabha Election 2024)