ਫਰੀਦਕੋਟ ਭਿਆਨਕ ਸਡ਼ਕੇ ਹਾਦਸੇ ’ਚ ਪੰਜ ਦੀ ਮੌਤ, ਅੱਠ ਗੰਭੀਰ ਜ਼ਖਮੀ

Road Accident
ਫਰੀਦਕੋਟ ਭਿਆਨਕ ਸਡ਼ਕੇ ਹਾਦਸੇ ’ਚ ਪੰਜ ਦੀ ਮੌਤ, ਅੱਠ ਗੰਭੀਰ ਜ਼ਖਮੀ

ਛੋਟੇ ਹਾਥੀ ਦੀ ਟਰਾਲੇ ਨਾਲ ਜੋਰਦਾਰ ਟੱਕਰ 

  • ਪੰਗਗਰਾਈ ਖੁਰਦ ਪਿੰਡ ਨੇੜੇ ਵਾਪਰਿਆ ਹਾਦਸਾ

(ਸੱਚ ਕਹੂੰ ਨਿਊਜ਼) ਫਰੀਦਕੋਟ। ਫਰੀਦਕੋਟ ਦੇ ਪੰਜਗਰਾਈ ਪਿੰਡ ਕੋਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ 8 ਜਣੇ ਗੰਭੀਰ ਜਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਟੈਂਪੋ ਟਾਟਾ ਐਸ (ਛੋਟੇ ਹਾਥੀ) ’ਚ ਸਵਾਰ 15-20 ਵਿਅਕਤੀ ਬਾਘਾਪੁਰਾਣਾ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਪੰਜਗਰਾਈ ਖੁਰਦ ਪਿੰਡ ਨੇੜੇ ਪਿਕਅਪ ਗੱਡੀ ਤੇ ਟਰਾਲੀ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਐਨੀ ਭਿਆਕ ਸੀ ਗੱਡੀ ਦੇ ਪਰਖਚੇ ਉੱਡੇ ਗਏ ਅਤੇ ਮੌਕੇ ’ਤੇ ਹੀ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ’ਚ 8 ਜਣੇ ਜਖਮੀ ਹੋ ਗਏ,  ਜਿਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ। ਜਿਨਾਂ ’ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। Road Accident

ਇਹ ਵੀ ਪੜ੍ਹੋ: ਸੁੱਤੇ ਪਏ ਵਿਅਕਤੀ ਦੀਆਂ ਨਿੱਕਲੀਆਂ ਚੀਕਾਂ, ਅੱਗ ਦੀਆਂ ਲਪਟਾਂ ਦੇਖ ਪਰਿਵਾਰ ਦੇ ਉੱਡੇ ਹੋਸ਼

ਹਾਦਸੇ ’ਚ ਮਾਰੇ ਗਏ ਮ੍ਰਿਤਕਾਂ ਦੀ ਪਛਾਣ 38 ਸਾਲਾ ਸੁਖਦੇਵ ਸਿੰਘ, 22 ਸਾਲਾ ਲਵਪ੍ਰੀਤ, 36 ਸਾਲਾ ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ, ਦੀਪਕ ਕੁਮਾਰ ਅਤੇ 35 ਸਾਲਾ ਕਰਮਜੀਤ ਕੌਰ ਪਤਨੀ ਸੁਖਚੈਨ ਸਿੰਘ ਵਜੋਂ ਹੋਈ ਹੈ। ਹਾਦਸੇ ਮੌਕੇ ਪਹੁੰਚੇ ਐਸਐਚਓ ਮਨੋਜ ਕੁਮਾਰ ਨੇ ਕਿਹਾ ਕਿ ਹਾਦਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here