ਰਾਏਪੁਰ ’ਚ ਟਰਾਂਸਫਾਰਮਰ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ

Raipur News

3 ਕਿਲੋਮੀਟਰ ਪਹਿਲਾਂ ਤੱਕ ਸੜਕ ਜਾਮ | Raipur News

  • ਦੂਰੋਂ ਅਸਮਾਨ ’ਚ ਦਿਖਾਈ ਦੇ ਰਹੇ ਧੂੰਏ ਦੇ ਗੁਬਾਰ

ਰਾਏਪੁਰ (ਏਜੰਸੀ)। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਟਰਾਂਸਫਾਰਮਰ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ ਹੈ। ਜਿਸ ਕਰਕੇ ਦੂਰ-ਦੂਰ ਤੱਕ ਅਸਮਾਨ ’ਚ ਧੂੰਏ ਦੇ ਗੁਬਾਰ ਨਜ਼ਰ ਆ ਰਹੇ ਹਨ। ਇਹ ਅੱਗ ਬਿਜਲੀ ਵਿਭਾਗ ਦੀ ਸਬ ਡਿਵੀਜ਼ਨ ਗੁਢਿਆਰੀ ’ਚ ਲੱਗੀ ਹੈ। ਪੁਲਿਸ ਨੇ 3 ਕਿਲੋਮੀਟਰ ਪਹਿਲਾਂ ਹੀ ਸੜਕ ’ਤੇ ਨਾਕਾਬੰਦੀ ਕਰ ਦਿੱਤੀ ਹੈ। ਮੌਕੇ ’ਤੇ ਟਰਾਂਸਫਾਰਮਰ ਫਟ ਰਹੇ ਹਨ ਤੇ ਇਸ ਵਿੱਚ ਭਰਿਆ ਡੀਜ਼ਲ ਕੋਲ ਡਿੱਗ ਰਿਹਾ ਹੈ। ਇਹ ਟਰਾਂਸਫਾਰਮਰ ਗੋਦਾਮ ਗੁਢਿਆਰੀ ਥਾਣਾ ਦੇ ਕੋਟਾ ਇਲਾਕੇ ਦਾ ਹੈ। (Raipur News)

ਇਹ ਵੀ ਪੜ੍ਹੋ : ਸੁੱਤੇ ਪਏ ਵਿਅਕਤੀ ਦੀਆਂ ਨਿੱਕਲੀਆਂ ਚੀਕਾਂ, ਅੱਗ ਦੀਆਂ ਲਪਟਾਂ ਦੇਖ ਪਰਿਵਾਰ ਦੇ ਉੱਡੇ ਹੋਸ਼

ਸੈਂਕੜੇ ਜਵਾਨ ਮੌਕੇ ’ਤੇ ਤਾਇਨਾਤ | Raipur News

ਪੁਲਿਸ ਦੇ ਸੈਂਕੜੇ ਜਵਾਨ ਅਤੇ ਅਫਸਰ ਮੌਕੇ ’ਤੇ ਮੌਜ਼ੂਦ ਹਨ। ਨਾਲ ਹੀ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਦੀ ਭੀੜ ਵੀ ਅੱਗ ਨੂੰ ਵੇਖਣ ਲਈ ਇੱਕਠੀ ਹੋਈ ਪਈ ਹੈ। ਇਸ ਤੋਂ ਇਲਾਵਾ ਮੌਕੇ ’ਤੇ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜ਼ੂਦ ਹਨ। ਕਿਉਂਕਿ ਅੱਗ ਲਗਾਤਾਰ ਵਧ ਰਹੀ ਹੈ। 10 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਹੁਣ ਤੱਕ 4 ਲੱਖ ਲੀਟਰ ਪਾਣੀ ਪਾਇਆ ਜਾ ਚੁੱਕਿਆ ਹੈ। ਇਸ ਗੋਦਾਮ ’ਚ ਕਰੀਬ 1 ਲੱਖ ਟਰਾਂਸਫਾਰਮਰ ਗੋਦਾਮ ’ਚ ਰੱਖੇ ਹੋਏ ਹਨ। ਜਿਸ ਵਿੱਚ 40 ਫੀਸਦੀ ਤੋਂ ਜ਼ਿਆਦਾ ਟਰਾਂਸਫਾਰਮਰ ਸੜ ਚੁੱਕੇ ਹਨ।