ਅਬੋਹਰ। ਅੱਗ ਲੱਗਣ ਦੇ ਬਹੁਤ ਸਾਰੇ ਹਾਦਸਿਆਂ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਅੱਜ ਇੱਕ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਪੜ੍ਹ ਤੇ ਤੁਹਾਡੇ ਲੂੰ-ਕੰਡੇ ਖੜ੍ਹੇ ਹੋ ਜਾਣਗੇ। ਦਰਅਸਲ ਖ਼ਬਰ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਨੇੜੇ ਪੈਂਦੇ ਇੱਕ ਪਿੰਡ ਦੀ। ਜਾਣਕਾਰੀ ਅਨੁਸਾਰ ਅਬੋਹਰ ਦੇ ਪਿੰਡ ਕੰਧਵਾਲਾ ਅਮਰਕੋਟ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇੱਕ ਵਿਅਕਤੀ ਨੂੰ ਅੱਗ ਲੱਗ ਗਈ। (Fire)
ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਲਪੇਟ ’ਚ ਆਇਆ ਵਿਅਕਤੀ ਰਜਾਈ ਵਿੱਚ ਬੈਠ ਕੇ ਬੀੜੀ ਪੀ ਰਿਹਾ ਸੀ, ਜਿਸ ਕਾਰਨ ਉਸ ਨੂੰ ਅਚਾਨਕ ਅੱਗ ਲੱਗ ਗਈ। ਪਰਿਵਾਰਕ ਮੈਂਬਰਾਂ ਨੇ ਆਸ ਪਾਸ ਦੇ ਲੋਕਾਂ ਦੀ ਮੱਦਦ ਨਾਲ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਉਸ ਤੋਂ ਬਾਅਦ ਉਸ ਨੂੰ ਮੈਡੀਕਲ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। (Fire)
ਮਿਲੀ ਜਾਣਕਾਰੀ ਅਨੁਸਾਰ 40 ਸਾਲਾ ਨੱਥੂ ਰਾਮ ਦੀ ਪਤਨੀ ਨੇ ਦੱਸਿਆ ਕਿ ਨੱਥੂ ਰਾਮ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਦਵਾਈ ਲੈ ਰਿਹਾ ਸੀ। ਬੀਤੇ ਦਿਨ ਉਹ ਮਜ਼ਦੂਰੀ ਦੇ ਕੰਮ ’ਤੇ ਗਈ ਸੀ ਅਤੇ ਸ਼ਾਮ ਨੂੰ ਵਾਪਸ ਆ ਕੇ ਸੌਂ ਗਈ। ਦੇਰ ਰਾਤ ਉਸ ਨੇ ਆਪਣੇ ਪਤੀ ਦੀ ਚੀਕ ਸੁਣੀ ਤਾਂ ਦੇਖਿਆ ਕਿ ਅੱਗ ਦੀਆਂ ਲਪਟਾਂ ਵਿੱਚ ਸੜ ਰਿਹਾ ਸੀ। ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਨੇ ਰਜਾਈ ਵਿੱਚ ਲੁਕ ਕੇ ਬੀੜੀ ਪੀਤੀ ਸੀ। ਸ਼ਾਇਦ ਉਸੇ ਦੀ ਚੰਗਿਆੜੀ ਕਾਰਨ ਉਸ ਦੇ ਬਿਸਤਰੇ ਨੂੰ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ।
Late Sleeping Habit : ਸਾਵਧਾਨ! ਦੇਰ ਰਾਤ ਤੱਕ ਜਾਗਣ ਕਾਰਨ ਹੋ ਸਕਦੀਆਂ ਹਨ ਇਹ ਭਿਆਨਕ ਬੀਮਾਰੀਆਂ!
ਘਟਨਾ ਦਾ ਪਤਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਨੇ ਮਿੱਟੀ ਆਦਿ ਪਾ ਕੇ ਅੱਗ ਬੁਝਾਈ ਅਤੇ ਉਸ ਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਤੋਂ ਬਾਅਦ ਉਕਤ ਜਖਮੀ ਵਿਅਕਤੀ ਨੂੰ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ।