ਲੋਕ ਸਭਾ ਚੋਣਾਂ ਲਈ ਸਿਆਸੀ ਜ਼ੋਰ-ਅਜ਼ਮਾਇਸ਼ ਜ਼ੋਰਾਂ ’ਤੇ ਹੈ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਪਰ ਐਲਾਨ ਤੋਂ ਪਹਿਲਾਂ ਜਿਸ ਤਰ੍ਹਾਂ ਦੀਆਂ ਦਲਬਦਲੀਆਂ ਹੋ ਰਹੀਆਂ ਹਨ ਉਹ ਬੜੀਆਂ ਹੈਰਾਨੀਜਨਕ ਹਨ ਇੱਕ ਪਾਰਟੀ ਦੇ ਕਿਸੇ ਆਗੂ ਦਾ ਦੂਜੀ ਪਾਰਟੀ ’ਚ ਆਉਣਾ ਕੋਈ ਮਾੜੀ ਗੱਲ ਨਹੀਂ ਪਰ ਸਹੀ ਉਮੀਦਵਾਰ ਦੀ ਘਾਟ ’ਚ ਕਿਸੇ ਹੋਰ ਪਾਰਟੀ ਦਾ ਆਗੂ ਖਿੱਚਣਾ ਲੋਕਤੰਤਰ ਤੇ ਸਿਆਸੀ ਆਦਰਸ਼ਾਂ ਦੇ ਕਮਜ਼ੋਰ ਹੋਣ ਦੀ ਹੀ ਨਿਸ਼ਾਨੀ ਹੈ। ਇੱਕ ਆਗੂ ਪਾਰਟੀ ਬਦਲਦਾ ਹੈ ਉਸੇ ਦਿਨ ਜਾਂ ਕੁਝ ਦਿਨਾਂ ਬਾਅਦ ਹੀ ਉਹ ਨਵੀਂ ਪਾਰਟੀ ਦਾ ਉਮੀਦਵਾਰ ਹੁੰਦਾ ਹੈ ਇਸ ਦੌਰ ’ਚ ਇਹ ਗੱਲ ਬੜੀ ਅਸਾਨੀ ਨਾਲ ਸਮਝ ਆਉਂਦੀ ਹੈ ਕਿ ਸਿਆਸਤ ’ਚ ਹਰਮਨਪਿਆਰਤਾ ਜਾਂ ਆਦਰਸ਼ ਲੱਭਣਾ ਬੜਾ ਔਖਾ ਹੋ ਗਿਆ ਹੈ। ਉਮੀਦਵਾਰਾਂ ਲਈ ਪਹਿਲਾਂ ਤਾਂ ਪਾਰਟੀਆਂ ਦੇ ਅੰਦਰ ਮੱਥਾਪੋਚੀ ਹੁੰਦੀ ਹੈ। (Lok Sabha Election 2024)
ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਲਈ ਖੁਸ਼ਖਬਰੀ
ਫਿਰ ਜੇਕਰ ਪਾਰਟੀ ਦੇ ਅੰਦਰੋਂ ਉਮੀਦਵਾਰ ਨਹੀਂ ਲੱਭਦਾ ਤਾਂ ਅਚਾਨਕ ਦੂਜੀ ਪਾਰਟੀ ਦੇ ਆਗੂ ਲਿਆ ਕੇ ਟਿਕਟ ਦੇ ਦਿੱਤੀ ਜਾਂਦੀ ਹੈ। ਸਪੱਸ਼ਟ ਹੈ ਪਾਰਟੀਆਂ ਨੂੰ ਅਜਿਹੇ ਆਗੂਆਂ ਦੀ ਘਾਟ ਪੈ ਰਹੀ ਹੈ। ਜੋ ਜਨਤਾ ਦੀਆਂ ਅੱਖਾਂ ਦਾ ਤਾਰਾ ਹੋਵੇ ਭਾਵੇਂ ਕਿਸੇ ਆਗੂ ਨੂੰ ਕੋਈ ਵੀ ਪਾਰਟੀ ਰੱਖਣਾ ਅਧਿਕਾਰ ਹੈ ਪਰ ਇਹ ਗੱਲ ਤਾਂ ਹਕੀਕਤ ਬਣ ਗਈ ਹੈ ਕਿ ਆਦਰਸ਼ਾਂ ਦੇ ਮਾਲਕ ਜਾਂ ਲੋਕਾਂ ਨਾਲ ਰਾਬਤਾ ਰੱਖਣ ਵਾਲੇ ਲੀਡਰ ਆਮ ਨਹੀਂ ਹਨ ਸਿਧਾਂਤਾਂ ਦੀ ਤਾਕਤ ਕਮਜ਼ੋਰ ਹੋ ਰਹੀ ਹੈ ਤੇ ਜਿੱਤ ਲਈ ਸਿਧਾਂਤਾਂ ਨਾਲ ਸਮਝੌਤਾ ਕਰਨ ’ਤੇ ਜ਼ਿਆਦਾ ਜ਼ੋਰ ਹੈ ਚੰਗਾ ਹੋਵੇ ਜੇਕਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਵਾਲਾ ਦੇਸ਼ ਸਿਧਾਂਤਾਂ ਅੰਦਰ ਵੀ ਅਜਿਹੀ ਮਿਸਾਲ ਬਣੇ ਕਿ ਪਾਰਟੀਆਂ ਨੂੰ ਉਮੀਦਵਾਰ ਲਈ ਭੱਜਣਾ ਨਾ ਪਵੇ। (Lok Sabha Election 2024)