ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਲਈ ਇਸ ਵਾਰ ਹੋਣਗੀਆਂ ਵੱਡੀਆਂ ਚੁਣੌਤੀਆਂ | Parneet Kaur
- ਸੰਸਦ ਮੈਂਬਰ ਪਰਨੀਤ ਕੌਰ ਨੇ ਲਗਾਤਾਰ ਤਿੰਨ ਵਾਰ ਹੈਟਰਿਕ ਵੀ ਲਾਈ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ ਹੋ ਗਿਆ ਹੈ। 15 ਦਿਨ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਨ। ਪਰਨੀਤ ਕੌਰ ਛੇਵੀ ਵਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਮੈਦਾਨ ’ਚ ਨਿੱਤਰੇ ਹਨ। (Parneet Kaur)
ਮਾਲੇਰਕੋਟਲਾ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ
ਦੱਸਣਯੋਗ ਹੈ ਕਿ ਬੀਤੇ ਰਾਤ ਭਾਜਪਾ ਵੱਲੋਂ ਪੰਜਾਬ ਅੰਦਰ ਆਪਣੇ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨਾਂ ’ਚੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਪਰਨੀਤ ਕੌਰ ਦਾ ਨਾਂਅ ਵੀ ਸ਼ਾਮਲ ਹੈ। ਪਰਨੀਤ ਕੌਰ ਵੱਲੋਂ ਪਿਛਲੇ ਸਮੇਂ ਤੋਂ ਆਪਣੀ ਚੋਣ ਮੁਹਿੰਮ ਬਿਨਾਂ ਟਿਕਟ ਤੋਂ ਹੀ ਭਖਾਈ ਹੋਈ ਸੀ ਕਿਉਂਕਿ ਪਹਿਲਾਂ ਤੋਂ ਹੀ ਤੈਅ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਹੀ ਚੋਣ ਮੈਦਾਨ ਵਿੱਚ ਹੋਣਗੇ । ਵੱਖਰੀ ਗੱਲ ਇਹ ਹੈ ਕਿ ਪਰਨੀਤ ਕੌਰ ਪਹਿਲਾਂ ਕਾਂਗਰਸ ਦੀ ਤਰਫੋਂ ਚੋਣ ਅਖਾੜੇ ’ਚ ਹੁੰਦੇ ਸਨ ਪਰ ਇਸ ਵਾਰ ਭਾਜਪਾ ਵੱਲੋਂ ਲੋਕਾਂ ਦੀ ਕਚਹਿਰੀ ’ਚ ਜਾ ਕੇ ਵੋਟਾਂ ਮੰਗਣਗੇ। ਪਰਨੀਤ ਕੌਰ ਸਾਲ 1999 ’ਚ ਪਹਿਲੀ ਵਾਰ ਪਟਿਆਲਾ ਤੋਂ ਕਾਂਗਰਸ ਪਾਰਟੀ ਲਈ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਤੇ ਪਹਿਲੀ ਵਾਰ ਹੀ ਜਿੱਤ ਪ੍ਰਾਪਤ ਕੀਤੀ। (Parneet Kaur)
ਇਸ ਤੋਂ ਬਾਅਦ ਮੁੜ ਉਹ ਸਾਲ 2004 ’ਚ ਕਾਂਗਰਸ ਤੋਂ ਹੀ ਮੈਂਬਰ ਪਾਰਲੀਮੈਂਟ ਬਣੇ। ਇਸ ਤੋਂ ਇਲਾਵਾ ਸਾਲ 2009 ਵਿੱਚ ਉਹ ਤੀਜੀ ਵਾਰ ਮੁੜ ਚੋਣ ਜਿੱਤ ਕੇ ਸੰਸਦ ਮੈਂਬਰ ਬਣਨ ਦੀ ਹੈਟਿਕ ਮਾਰੀ। ਇਸੇ ਦੌਰਾਨ ਹੀ ਮਨਮੋਹਨ ਸਿੰਘ ਦੀ ਸਰਕਾਰ ’ਚ ਉਹ ਕੇਂਦਰ ਵਿੱਚ ਵਿਦੇਸ਼ ਰਾਜ ਮੰਤਰੀ ਬਣੇ। ਇਸ ਤੋਂ ਬਾਅਦ ਸਾਲ 2014 ਵਿੱਚ ਉਹਨਾਂ ਦੀ ਜਿੱਤ ’ਤੇ ਬਰੇਕ ਲੱਗੀ ਅਤੇ ਪਰਨੀਤ ਕੌਰ ਨੂੰ ਨੂੰ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2019 ਵਿੱਚ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੇ ਪਰਨੀਤ ਕੌਰ ਨੇ ਮੁੜ ਚੌਥੀ ਵਾਰ ਸੰਸਦ ’ਚ ਭੇਜਿਆ। ਉਹ ਭਾਜਪਾ ਦੀ ਤਰਫੋਂ ਛੇਵੀਂ ਵਰ ਚੋਣ ਮੈਦਾਨ ’ਚ ਕੁੱਦੇ ਹਨ। ਦੱਸਣ ਯੋਗ ਹੈ ਕਿ ਭਾਜਪਾ ਦੀ ਤਰਫ ਤੋਂ ਪਰਨੀਤ ਕੌਰ ਦਾ ਰਾਹ ਆਸਾਨ ਨਹੀਂ ਹੈ ਅਤੇ ਉਹਨਾਂ ਨੂੰ ਜਿੱਤ ਲਈ ਦਿਨ ਰਾਤ ਇੱਕ ਕਰਨਾ ਪਵੇਗਾ। ਪਰਨੀਤ ਕੌਰ ਲਈ ਵੱਡੀ ਚੁਣੌਤੀ ਭਾਜਪਾ ਦੇ ਆਗੂਆਂ ਨੂੰ ਆਪਣੇ ਨਾਲ ਤੋਰਨ ਦੀ ਵੀ ਹੈ। (Parneet Kaur)
ਪਰਨੀਤ ਕੌਰ ਵੱਲੋਂ ਭਾਜਪਾ ਹਾਈ ਕਮਾਨ ਦਾ ਧੰਨਵਾਦ | Parneet Kaur
ਭਾਜਪਾ ਵੱਲੋਂ ਆਪਣਾ ਉਮੀਦਵਾਰ ਬਣਾਉਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਪ੍ਰਮੁੱਖ ਆਗੂਆਂ ਦਾ ਧੰਨਵਾਦ ਕੀਤਾ ਹੈ। ਪਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਵੀ ਪਟਿਆਲਾ ਦੇ ਲੋਕਾਂ ਨੇ ਹੀ ਉਹਨਾਂ ਦੀ ਚੋਣ ਲੜੀ ਹੈ ਤੇ ਇਸ ਵਾਰ ਵੀ ਪਟਿਆਲਾ ਦੇ ਲੋਕ ਹੀ ਉਹਨਾਂ ਦੀ ਚੋਣ ਲੜ ਕੇ ਸੰਸਦ ਵਿੱਚ ਭੇਜਣਗੇ। ਪ੍ਰਨੀਤ ਕੌਰ ਨੇ ਕਿਹਾ ਕਿ ਇਸ ਵਾਰ ਚੌ ਤਰਫਾ ਮੁਕਾਬਲਾ ਹੈ ਅਤੇ ਪੂਰੀ ਮਿਹਨਤ ਨਾਲ ਲੋਕਾਂ ਦੀ ਕਚਹਿਰੀ ਵਿੱਚ ਜਾਣਗੇ। ਉਨਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੌਰਾਨ ਦੇਸ਼ ਅੰਦਰ ਵਿਕਾਸ ਕਾਰਜਾਂ ਚ ਨਵਾਂ ਮੀਲ ਪੱਥਰ ਸਾਬਿਤ ਕੀਤਾ ਗਿਆ ਹੈ ਅਤੇ ਲੋਕ ਭਾਜਪਾ ਦੀ ਸਰਕਾਰ ਲਿਆਉਣ ਲਈ ਮੁੜ ਤਤਪਰ ਹਨ। (Parneet Kaur)