ਜੰਗ ’ਤੇ ਭਾਰਤ ਦਾ ਸਹੀ ਰੁੱਖ

India

ਦੁਨੀਆ ਦੇ ਬਹੁਤੇ ਮੁਲਕਾਂ ਨਾਲੋਂ ਹਟ ਕੇ ਭਾਰਤ ਨੇ ਇਜ਼ਰਾਈਲ-ਹਮਾਸ ਜੰਗ ਸਬੰਧੀ ਆਪਣਾ ਸਟੈਂਡ ਵੱਖਰਾ ਰੱਖਿਆ ਹੈ ਜੋ ਅਮਨ-ਅਮਾਨ ਤੇ ਭਾਈਚਾਰੇ ’ਤੇ ਜ਼ੋਰ ਦਿੰਦਾ ਹੈ। ਦੁਨੀਆ ਦੇ ਤਾਕਤਵਰ ਤੇ ਮਹੱਤਵਪੂਰਨ ਮੁਲਕ ਸਿੱਧੇ ਜਾਂ ਟੇਢੇ ਢੰਗ ਨਾਲ ਕੋਈ ਇਜ਼ਰਾਈਲ ਦੀ ਹਮਾਇਤ ਕਰ ਰਿਹਾ ਹੈ ਤੇ ਕੋਈ ਹਮਾਸ ਦੀ। ਭਾਰਤ ਨੇ ਅੱਤਵਾਦ ਦੀ ਖਿਲਾਫ਼ਤ ਕਰਦੇ ਹੋਏ ਫਲਸਤੀਨੀ ਨਾਗਰਿਕਾਂ ਦੇ ਹੱਕ ’ਚ ਅਵਾਜ਼ ਉਠਾਈ ਹੈ ਜੋ ਜ਼ਰੂਰੀ ਤੇ ਸਮੇਂ ਦੀ ਮੰਗ ਹੈ। (India)

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੜੇ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਜੰਗ ’ਚ ਕੌਣ ਗਲਤ ਹੈ ਕੌਣ ਸਹੀ ਹੈ ਇਹ ਤਾਂ ਵੱਖਰੀ ਗੱਲ ਹੈ ਪਰ ਫਲਸਤੀਨੀਆਂ ਨੂੰ ਉਹਨਾਂ ਦੀ ਮਾਂ-ਭੂਮੀ ਤੋਂ ਹਟਾ ਦਿੱਤਾ ਗਿਆ ਹੈ। ਭਾਰਤ ਨੇ ਇਹ ਗੱਲ ਤਾਂ ਬਿਲਕੁਲ ਸਪੱਸ਼ਟ ਕਰ ਦਿੱਤੀ ਹੈ ਕਿ ਜੰਗ ’ਚ ਆਮ ਨਾਗਰਿਕਾਂ ਦੀ ਦੁਰਦਸ਼ਾ ਸਹੀ ਨਹੀਂ ਹੈ ਤੇ ਨਾ ਹੀ ਕਿਸੇ ਕੌਮ ਨੂੰ ਉਸ ਦੀ ਜੱਦੀ-ਪੁਸ਼ਤੀ ਜ਼ਮੀਨ ਤੋਂ ਹਟਾਇਆ ਜਾ ਸਕਦਾ ਹੈ। (India)

ਭਾਵੇਂ ਭਾਰਤ ਨੇ ਜੰਗ ਕਰਨ ਦੀ ਮਜ਼ਬੂਰੀ ਸਬੰਧੀ ਇਜ਼ਰਾਈਲ ਦੇ ਦਾਅਵਿਆਂ ਨੂੰ ਨਹੀਂ ਨਕਾਰਿਆ ਪਰ ਇਜ਼ਰਾਈਲ ਦੇ ਜੰਗ ਸਬੰਧੀ ਢੰਗ-ਤਰੀਕਿਆਂ ’ਤੇ ਜ਼ਰੂਰ ਸਵਾਲ ਉਠਾ ਦਿੱਤਾ ਹੈ। ਅਸਲ ’ਚ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ’ਤੇ ਬਹੁਤ ਵੱਡੇ ਸਵਾਲ ਉੱਠ ਰਹੇ ਹਨ। ਇਜ਼ਰਾਈਲ ਦਾ ਵੱਡਾ ਹਮਾਇਤੀ ਮੁਲਕ ਅਮਰੀਕਾ ਵੀ ਇਜ਼ਰਾਈਲ ਤੋਂ ਨਰਾਜ਼ ਚੱਲ ਰਿਹਾ ਹੈ।

Also Read : ਉਮੀਦਵਾਰ ਦੀ ਭਾਲ ’ਚ ਕਾਂਗਰਸ ਨੇ ਵੋਟਰਾਂ ਦੇ ਮੋਬਾਇਲਾਂ ਦੀਆਂ ਖੜਕਾਈਆਂ ਘੰਟੀਆਂ

ਇਜ਼ਰਾਈਲੀ ਫੌਜੀਆਂ ਦੀਆਂ ਅਨੈਤਿਕ ਹਰਕਤਾਂ ਕਰਨ ਦੀਆਂ ਰਿਪੋਰਟਾਂ ਵੀ ਇਜ਼ਰਾਈਲ ਦੇ ਚਿਹਰੇ ਨੂੰ ਦਾਗਦਾਰ ਕਰ ਰਹੀਆਂ ਹਨ। ਅੱਤਵਾਦ ਖਿਲਾਫ਼ ਜੰਗ ਜ਼ਰੂਰੀ ਹੈ ਪਰ ਅੱਤਵਾਦ ਦੇ ਨਾਂਅ ’ਤੇ ਫਲਸਤੀਨੀਆਂ ਦੇ ਮਨੁੱਖੀ ਅਧਿਕਾਰ ਦਾ ਘਾਣ ਕਰਨਾ ਗਲਤ ਹੈ। ਭਾਰਤ ਨੂੰ ਜੰਗ ’ਚ ਮਨੁੱਖਤਾ ’ਤੇ ਹੋ ਰਹੇ ਜ਼ੁਲਮ ਸਬੰਧੀ ਇਸੇ ਤਰ੍ਹਾਂ ਡਟੇ ਰਹਿਣਾ ਚਾਹੀਦਾ ਹੈ।