ਚੰਡੀਗੜ੍ਹ ਸਮੇਤ ਮੁਹਾਲੀ ’ਚ ਈਡੀ ਵੱਲੋਂ ਛਾਪੇਮਾਰੀ | ED Raid
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਚੰਡੀਗੜ੍ਹ ’ਚ ਈਡੀ ਨੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਪੰਜਾਬ ਦੇ ਵੱਡੇ ਆਈਏਐੱਸ ਅਧਿਕਾਰੀ ਦੀ ਰਿਹਾਇਸ਼ ’ਤੇ ਕੀਤੀ ਹੈ। ਇਸ ਤੋਂ ਇਲਾਵਾ ਈਡੀ ਮੁਹਾਲੀ ’ਚ ਵੀ ਛਾਪੇਮਾਰੀ ਕਰ ਰਹੀ ਹੈ। ਚੰਡੀਗੜ੍ਹ, ਪੰਜਾਬ ਦੇ 2 ਦਰਜ਼ਨ ਠਿਕਾਣਿਆਂ ’ਤੇ ਈਡੀ ਨੇ ਛਾਪਾ ਮਾਰਿਆ ਹੈ। ਅੱਜ ਸਵੇਰੇ 7 ਵਜੇ ਤੋਂ ਹੀ ਈਡੀ ਦੀਆਂ ਟੀਮਾਂ ਪੰਜਾਬ ਤੇ ਮੁਹਾਲੀ ਦੇ ਨਾਲ ਕਰੀਬ 2 ਦਰਜ਼ਨ ਠਿਕਾਣਿਆਂ ’ਤੇ ਕਾਰਵਾਈ ਕਰ ਰਹੀਆਂ ਹਨ। ਇਹ ਛਾਪੇਮਾਰੀ ਕਈ ਆਈਏਐੱਸ ਅਧਿਕਾਰੀ ਤੇ ਕਈ ਕਿਸਾਨਾਂ ਦੇ ਥਾਵਾਂ ’ਤੇ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ’ਚ ਹੋਏ ਅਮਰੂਦ ਬਾਗ ਘਪਲੇ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਹੈ। ਹੁਣ ਤੱਕ ਇਸ ਵਿੱਚ ਪੰਜਾਬ ਵਿਜੀਲੈਂਸ ਜਾਂਚ ਕਰ ਰਹੀ ਸੀ। ਇਸ ਮਾਮਲੇ ਨਾਲ ਜੁੜੇ ਹੋਏ ਲੋਕਾਂ ਦੇ ਠਿਕਾਣਿਆਂ ’ਤੇ ਵੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। (ED Raid)
ਬੰਗਲੁਰੂ ਦੇ ਹਾਲਾਤ ਦੇਸ਼ ਲਈ ਚਿਤਾਵਨੀ
ਕੀ ਹੈ ਮਾਮਲਾ | ED Raid
ਜਮੀਨ ਕਬਜੇ ਤੋਂ ਪਹਿਲਾਂ ਇੱਥੇ ਕੁਝ ਲੋਕਾਂ ਨੇ ਅਮਰੂਦਾਂ ਦੇ ਪੌੌਧੇ ਲਾਏ ਸਨ। ਪਰ ਗਮਾੜਾ ਦੇ ਅਧਿਕਾਰੀਆਂ ਨਾਲ ਮਿਲ ਕੇ 4 ਤੋਂ 5 ਸਾਲ ਦਿਖਾਈ ਗਈ। ਜਿਸ ਕਰਕੇ ਇਨ੍ਹਾਂ ਦਾ ਮੁਆਵਜਾ ਕਾਫੀ ਜ਼ਿਆਦਾ ਬਣ ਗਿਆ ਸੀ। ਇਸ ਤਰ੍ਹਾਂ ਕਈ ਲੋਕਾਂ ਨੇ ਮਿਲ ਕੇ ਗਲਤ ਤਰੀਕੇ ਨਾਲ ਮੁਆਵਜਾ ਲੈ ਲਿਆ ਸੀ। ਵਿਜੀਲੈਂਸ ਨੇ ਇਸ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪਰ ਅਦਾਲਤ ਨੇ ਮੁਆਵਜਾ ਦੀ ਰਾਸ਼ੀ ਵਾਪਸ ਜਮਾ ਕਰਵਾ ਕੇ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਸੀ। (ED Raid)