ਲੋਕਾਂ ਵੱਲੋਂ ਜਾਹਿਰੀਲੀ ਸਰਾਬ ਪੀਣ ਦੇ ਕਾਰਨ ਮੌਤਾ ਦਾ ਲਾਇਆ ਦੋਸ਼ | Sunam News
ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਰਵਿਦਾਸ ਪੂਰਾ ਟਿੱਬੀ ਵਿਖੇ ਲਗਾਤਾਰ ਤਿੰਨ ਮੌਤਾਂ ਹੋਣ ਨਾਲ ਹੜਕੰਪ ਮੱਚ ਗਿਆ ਜਿਸ ’ਚ ਇੱਕ ਵਿਅਕਤੀ ਦਾ ਤਾਂ ਪਹਿਲਾਂ ਹੀ ਸੰਸਕਾਰ ਕੀਤਾ ਗਿਆ ਅਤੇ ਦੋ ਵਿਅਕਤੀਆਂ ਦਾ ਸਥਾਨਕ ਸਿਵਲ ਹਸਪਤਾਲ ਦੇ ’ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਸ ਸਿੰਘ ਰਵੀਦਾਸਪੁਰਾ ਟਿੱਬੀ ਵਾਸੀ ਸਰਪੰਚ ਨੇ ਦੱਸਿਆ ਕਿ ਇਹ ਮੌਤਾਂ ਦਾਰੂ ਪੀਣ ਦੇ ਨਾਲ ਹੋਈਆਂ ਹਨ ਉਹਨਾਂ ਨੇ ਦੱਸਿਆ ਕਿ ਉਨਾਂ ਵੱਲੋਂ ਐਂਬੂਲੈਂਸ ਰਾਹੀ ਹੋਰ ਕਈ ਵਿਅਕਤੀ ਸਿਵਿਲ ਹਸਪਤਾਲ ’ਚ ਇਲਾਜ ਲਈ ਭੇਜੇ ਗਏ ਹਨ। (Sunam News)
ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਦਾ ਪਹਿਲਾਂ ਹੀ ਸੰਸਕਾਰ ਹੋ ਚੁੱਕਿਆ ਜਦਕਿ ਅੱਜ ਦੋ ਵਿਅਕਤੀ ਲੱਛਾ ਸਿੰਘ ਅਤੇ ਬੁੱਧ ਸਿੰਘ ਦੀ ਹੋਰ ਮੌਤ ਹੋ ਗਈ ਹੈ। ਇਸ ਸਬੰਧੀ ਮੌਕੇ ਤੇ ਪੁੱਜੇ ਡੀਐਸਪੀ ਸੁਨਾਮ ਮਨਦੀਪ ਸਿੰਘ ਸੰਧੂ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੀ ਜਾਂਚ ਪੂਰੀ ਬਰੀਕੀ ਨਾਲ ਕੀਤੀ ਜਾਵੇਗੀ। (Sunam News)
ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਇਸ ਮੌਕੇ ਨਾਰੀ ਏਕਤਾ ਜਬਰ ਵਿਰੋਧੀ ਫਰੰਟ ਮਜਦੂਰ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਕਿਹਾ ਕਿ ਸਰਕਾਰਾਂ ਦੇ ਇਸਾਰੇ ਤੇ ਨਸ਼ੇ ਵਿਕ ਰਹੇ ਹਨ ਉਹਨਾਂ ਨੇ ਕਿਹਾ ਕਿ ਚੋਣ ਜਾਬਤਾ ਸਾਡੇ ਲਈ ਲੱਗੀ ਹੋਈ ਹੈ, ਜਦਕਿ ਨਸ਼ਾ ਵੇਚਣ ਵਾਲਿਆਂ ਲਈ ਕੋਈ ਚੋਣ ਜਾਬਤਾ ਨਹੀਂ ਹੈ। ਜਦੋਂ ਕੋਈ ਨੌਜਵਾਨ ਪੀੜੀ ਉੱਠ ਕੇ ਰੋਕਦੀ ਹੈ ਤਾਂ ਉਨ੍ਹਾਂ ਤੇ ਹੀ ਪ੍ਰਸਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। (Sunam News)
ਸਰਾਬ ਦੇ ਠੇਕੇਦਾਰਾਂ ਨੇ ਕਰਵਾਈ ਅਨਾਊਂਸਮੈਂਟ | Sunam News
ਸਥਾਨਕ ਸ਼ਹਿਰ ਸੁਨਾਮ ’ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇੱਕ ਅਨਾਊਂਸਮੈਂਟ ਕਰਵਾਉਂਦੇ ਹੋਏ ਕਿਹਾ ਗਿਆ ਹੈ ਕਿ ਪਿੰਡ ਗੁੱਜਰਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਕਿਸੇ ਵੀ ਅਣਅਧਿਕਾਰਤ ਵਿਅਕਤੀ ਤੋਂ ਸਰਾਬ ਲੈ ਕੇ ਇਸ ਦਾ ਸੇਵਨ ਨਾ ਕਰੋ ਅਤੇ ਜੇਕਰ ਤੁਹਾਡੇ ਆਸ-ਪਾਸ ਕੋਈ ਵਿਅਕਤੀ ਸ਼ਰਾਬ ਦੀ ਤਸਕਰੀ ਕਰਦਾ ਹੈ ਤਾਂ ਇਸਦੀ ਸੂਚਨਾ ਆਬਕਾਰੀ ਵਿਭਾਗ ਜਾਂ ਠੇਕੇਦਾਰ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।