ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Police
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਇੱਕ ਨਜਾਇਜ਼ ਪਿਸਟਲ ਅਤੇ ਦੋ ਮੈਗਜੀਨਾਂ ਸਮੇਤ ਕਾਬੂ ਕੀਤਾ ਹੈ । ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਟਿਆਲਾ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਮੁੱਖ ਅਫਸਰ ਥਾਣਾ ਸੰਭੂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਅਵਤਾਰ ਸਿੰਘ ਇੰਚਾਰਜ ਪੁਲਿਸ ਚੌਕੀ ਤੇਪਲਾ ਨੇ ਤੇਪਲਾ-ਬਨੂੰੜ ਮੇਨ ਹਾਈਵੇ ਵਿਖੇ ਦੋਰਾਨੇ ਨਾਕਾਬੰਦੀ ਦੋ ਨੋਜਵਾਨ ਵਿਅਕਤੀਆ ਨੂੰ ਕਾਬੂ ਕਰਕੇ ਉਨਾ ਦੇ ਕਬਜਾ ਵਿਚੋਂ ਇੱਕ ਨਜਾਇਜ ਪਿਸਟਲ ਅਤੇ ਦੋ ਮੈਗਜੀਨ ਬਰਾਮਦ ਕੀਤੇ ਗਏ ਹਨ। (Police)
ਮੁਲਜਮਾਂ ਦੀ ਪਹਿਚਾਣ ਸਿਵਮ ਕੁਮਾਰ ਨਰੂਲਾ ਪੁੱਤਰ ਸੁਨੀਲ ਕੁਮਾਰ ਵਾਸੀ ਨੇੜੇ ਰਾਧਾ ਸੁਆਮੀ ਡੇਰਾ ਅਮ੍ਰਿੰਤਸਰੀ ਗੇਟ ਥਾਣਾ ਸਿਟੀ ਫਿਰੋਜਪੁਰ ਜਿਲਾ ਫਿਰੋਜਪੁਰ ਅਤੇ ਹਰਸ ਪੁੱਤਰ ਆਰਜੂ ਵਾਸੀ ਮਕਾਨ ਨੰ: 228, ਖਾਲਸੀ ਲੇਨ ਥਾਣਾ ਫਿਰੋਜਪੁਰ ਕੈਂਟ ਜ਼ਿਲਾ ਫਿਰੋਜਪੁਰ ਵਜੋ ਹੋਈ। ਮੁਲਜ਼ਮਾਂ ਦੇ ਖਿਲਾਫ ਆਰਮਜ ਐਕਟ ਤਹਿਤ ਥਾਣਾ ਸੰਭੂ ਵਿਖੇ ਮਾਮਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ। (Police)
Also Read : ਪੁਲਿਸ ਨੇ ਮੰਤਰੀ ਹਰਜੋਤ ਬੈਂਸ ਨੂੰ ਹਿਰਾਸਤ ’ਚ ਲਿਆ