ਡਾ. ਸੰਦੀਪ ਸਿੰਹਮਾਰ। ਸਰਦੀਆਂ ਬਾਅਦ ਗਰਮੀਆਂ ਦਾ ਸਿੱਧਾ ਪ੍ਰਵੇਸ਼ ਹੋਣ ਕਾਰਨ ਬਸੰਤ ਰੁੱਤ ਕਦੋਂ ਲੰਘ ਗਈ ਤੇ ਦਿਨ ਦਾ ਤਾਪਮਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਇਸ ਦਾ ਕਿਸੇ ਨੂੰ ਅਹਿਸਾਸ ਹੀ ਨਹੀਂ ਹੋਇਆ। ਪਰ ਹੁਣ ਮੌਸਮ ਇੱਕ ਵਾਰ ਫਿਰ ਬਦਲੇਗਾ। ਬੁੱਧਵਾਰ ਨੂੰ ਉੱਤਰ ਪ੍ਰਦੇਸ ਤੇ ਬਿਹਾਰ ’ਚ ਮੀਂਹ ਪੈ ਸਕਦਾ ਹੈ, ਜਦੋਂ ਕਿ 24 ਮਾਰਚ ਨੂੰ ਹਰਿਆਣਾ ਤੇ ਦਿੱਲੀ ਐਨਸੀਆਰ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਦਿਨ ਦੇ ਤਾਪਮਾਨ ’ਚ ਗਿਰਾਵਟ ਆ ਸਕਦੀ ਹੈ ਪਰ ਰਾਤ ਦੇ ਤਾਪਮਾਨ ’ਚ ਇੰਨਾ ਹੀ ਵਾਧਾ ਹੋਵੇਗਾ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੱਛਮੀ ਹਿਮਾਲਿਆ ਖੇਤਰ ’ਚ 23 ਮਾਰਚ ਤੋਂ ਤਾਜਾ ਪੱਛਮੀ ਗੜਬੜੀ ਦਾ ਅਸਰ ਵੇਖਣ ਨੂੰ ਮਿਲੇਗਾ। ਜਿਸ ਕਾਰਨ ਮੀਂਹ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲਣਗੀਆਂ।
ਹਵਾਵਾਂ ਚੱਲਣ ਦੀ ਵੀ ਸੰਭਾਵਨਾ | Weather Today
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਦੇ ਚੌਧਰੀ ਚਰਨ ਸਿੰਘ ਮੁਖੀ ਡਾ. ਮਦਨ ਖਿਚੜ ਨੇ ਦੱਸਿਆ ਕਿ ਹਰਿਆਣਾ ਰਾਜ ਦਾ ਮੌਸਮ ਆਮ ਤੌਰ ’ਤੇ 25 ਮਾਰਚ ਤੱਕ ਬਦਲਾਅ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਵਾਰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਪਰ ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ, 24 ਮਾਰਚ ਨੂੰ ਜ਼ਿਆਦਾਤਰ ਖੇਤਰਾਂ ’ਚ ਬੱਦਲਵਾਈ ਤੇ ਇੱਕ ਜਾਂ ਦੋ ਥਾਵਾਂ ’ਤੇ ਥੋੜਾ-ਬਹੁਤ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਦਿਨ ਦੇ ਤਾਪਮਾਨ ’ਚ ਮਾਮੂਲੀ ਕਮੀ ਪਰ ਰਾਤ ਦੇ ਤਾਪਮਾਨ ’ਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਰੁਕ-ਰੁਕ ਕੇ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। (Weather Today)
ਇਹ ਵੀ ਪੜ੍ਹੋ : Holi 2024 : ਆਪਣੇ ਘਰ ਨੂੰ ਹੋਲੀ ਦੇ ਰੰਗਾਂ ਤੋਂ ਬਚਾਉਣ ਦੇ ਜ਼ਰੂਰੀ ਟਿਪਸ! ਪੜ੍ਹੋ ਤੇ ਜਾਣੋ
ਦੇਸ਼ ਦੇ ਕੁਝ ਹਿੱਸਿਆਂ ’ਚ ਅੱਜ ਭਾਵ 21 ਮਾਰਚ ਨੂੰ ਮੀਂਹ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲਣਗੀਆਂ। ਇਸ ਦੇ ਨਾਲ ਹੀ ਜਿਆਦਾਤਰ ਇਲਾਕਿਆਂ ’ਚ ਆਸਮਾਨ ਸਾਫ ਰਹੇਗਾ। ਮੌਸਮ ਵਿਭਾਗ ਅਨੁਸਾਰ ਅੱਜ ਬਿਹਾਰ, ਝਾਰਖੰਡ, ਉੜੀਸਾ ਤੇ ਗੰਗਾ ਪੱਛਮੀ ਬੰਗਾਲ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲਣਗੀਆਂ। ਆਈਐਮਡੀ ਦੇ ਤਾਜਾ ਅਪਡੇਟ ਅਨੁਸਾਰ 22 ਤੇ 23 ਮਾਰਚ ਨੂੰ ਗੰਗਾ ਪੱਛਮੀ ਬੰਗਾਲ ’ਚ ਵੀ ਬਾਰਿਸ਼ ਦੇਖਣ ਨੂੰ ਮਿਲੇਗੀ। ਬਿਹਾਰ ਦੇ ਕਈ ਇਲਾਕਿਆਂ ’ਚ 25 ਮਾਰਚ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ। (Weather Today)
ਮੌਸਮ ਵਿਭਾਗ ਮੁਤਾਬਕ 23 ਮਾਰਚ ਤੋਂ ਪੱਛਮੀ ਹਿਮਾਲੀਅਨ ਖੇਤਰ ’ਚ ਤਾਜਾ ਪੱਛਮੀ ਗੜਬੜੀ ਦਾ ਅਸਰ ਵੇਖਣ ਨੂੰ ਮਿਲੇਗਾ, ਜਿਸ ਕਾਰਨ ਮੀਂਹ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲਣਗੀਆਂ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ 21 ਤੋਂ 24 ਮਾਰਚ ਦਰਮਿਆਨ ਹਲਕੀ ਬਾਰਿਸ਼ ਤੇ ਬਰਫਬਾਰੀ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਵਿੱਚ ਅੱਜ ਤੋਂ 24 ਮਾਰਚ ਦਰਮਿਆਨ ਮੀਂਹ ਪਵੇਗਾ। ਪਰ ਇੱਥੇ ਹਲਕੀ ਬੂੰਦਾਬਾਂਦੀ ਦੀ ਹੀ ਸੰਭਾਵਨਾ ਹੈ। ਇਸ ਦੌਰਾਨ ਹਰਿਆਣਾ ਤੇ ਪੰਜਾਬ ਦੇ ਨਾਲ-ਨਾਲ ਦਿੱਲੀ ਐਨਸੀਆਰ ਤੇ ਨਾਲ ਲੱਗਦੇ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ’ਚ ਵੀ ਦਿਨ ਵੇਲੇ ਮੌਸਮ ’ਚ ਰਾਹਤ ਮਿਲ ਸਕਦੀ ਹੈ। (Weather Today)