ਧਰਮਸ਼ਾਲਾ ‘ਚ ਹੋਈ ਰਾਮ-ਨਾਮ ਦੀ ਬਰਸਾਤ, 2520 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਧਰਮਸ਼ਾਲਾ (ਸੁਨੀਲ ਵਰਮਾ), ਗੁਰੂ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ ‘ਗੁ’ ਪਲਸ ‘ਰੂ’ ‘ਗੁ’ ਦਾ ਅਰਥ ਹੈ ਅੰਧਕਾਰ ਤੇ ‘ਰੂ’ ਦਾ ਅਰਥ ਪ੍ਰਕਾਸ਼ ਭਾਵ, ਜੋ ਅਗਿਆਨਤਾ ਰੂਪੀ ਅੰਧਕਾਰ ‘ਚ ਗਿਆਨ ਰੂਪੀ ਦੀਪਕ ਜਲਾ ਦੇਵੇ ਤੇ ਇਨਸਾਨੀਅਤ ਦੀ ਅਲਖ਼ ਜਗਾਏ ਉਸ ਨੂੰ ਸੱਚਾ ਗੁਰੂ ਕਿਹਾ ਜਾਂਦਾ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਪੁਲਿਸ ਗਰਾਊਂਡ ‘ਚ ਹੋਏ ਵਿਸ਼ਾਲ ਰੂਹਾਨੀ ਸਤਿਸੰਗ ਦੌਰਾਨ ਹਾਜ਼ਰ ਸਾਧ-ਸੰਗਤ ਨੂੰ ਨਿਹਾਲ ਕਰਦਿਆਂ ਫ਼ਰਮਾਏ
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਜਿਥੇ ਸ਼ਾਂਤ ਕੀਤਾ ਉੱਥੇ 2520 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਆਪਣੀ ਅਲੌਕਿਕ ਬਾਣੀ ਤੋਂ ‘ਲੀਏ ਜਾ ਪ੍ਰਭੂ ਕਾ ਨਾਮ ਲੀਏ ਜਾ, ਅੰਮ੍ਰਿਤ ਰਸ ਘੂੰਟ ਪੀਏ ਜਾ…’ ਸੁਣਾਇਆ, ਜਿਸ ‘ਤੇ ਹਾਜ਼ਰ ਸਾਧ-ਸੰਗਤ ਨੱਚ ਉੱਠੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੁਰੂਮੰਤਰ ਪੁਰਾਤਨ ਸ਼ਬਦ ਹੈ ਗੁਰੂ ਮੰਤਰ ਗੁਰੂ ਦੇ ਸ਼ਬਦ ਨਹੀਂ ਹੁੰਦੇ, ਸਗੋਂ ਪਰਮਾਤਮਾ ਦੇ ਸ਼ਬਦ ਹੁੰਦੇ ਹਨ, ਜਿਨ੍ਹਾਂ ਦਾ ਪਹਿਲਾਂ ਗੁਰੂ ਖੁਦ ਅਭਿਆਸ ਕਰਦਾ ਹੈ, ਜਾਪ ਕਰਦਾ ਹੈ ਗੁਰੂ ਮੰਤਰ ਦਾ ਲਗਾਤਾਰ ਅਭਿਆਸ ਕਰਨ ਨਾਲ ਹੀ ਪਰਮਾਤਮਾ ਦੇ ਦਰਸ਼-ਦੀਦਾਰ ਹੋ ਸਕਦੇ ਹਨ
ਰਾਮ-ਨਾਮ ਦਾ ਲਗਾਤਾਰ ਜਾਪ ਕਰਨ ਨਾਲ ਆਤਮਵਿਸ਼ਵਾਸ ਵਧਦਾ ਹੈ, ਨੈਗੇਟਿਵ ਵਿਚਾਰ ਖ਼ਤਮ ਹੁੰਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਹੋ ਜਿਹਾ ਅਸੀਂ ਮਨ ‘ਚ ਵਿਚਾਰ ਲਿਆਉਂਦੇ ਹਾਂ, ਉਹੋ ਜਿਹਾ ਹੀ ਹੋਣ ਲੱਗਦਾ ਹੈ ਜੇਕਰ ਅਸੀਂ ਪ੍ਰੀਖਿਆ ਸਮੇਂ ਇਹ ਦੇਖਾਂਗੇ ਕਿ ਮੈਂ ਪ੍ਰੀਖਿਆ ‘ਚ ਫੇਲ੍ਹ ਹੋ ਜਾਵਾਂਗਾ ਤਾਂ ਨਤੀਜਾ ਨੈਗੇਟਿਵ ਹੀ ਆਉਂਦਾ ਹੈ ਜੇਕਰ ਅਸੀਂ ਪ੍ਰੀਖਿਆ ਤੋਂ ਪਹਿਲਾਂ ਮਨ ‘ਚ ਧਾਰ ਲਈਏ ਕਿ ਮੇਰੀ ਮੈਰਿਟ ਆਵੇਗੀ ਤਾਂ ਨਤੀਜਾ ਵੀ ਉਹੋ ਜਿਹਾ ਹੀ ਆਉਂਦਾ ਹੈ
ਨਾਮ ਦਾ ਜਾਪ ਕਰਨ ਨਾਲ ਜ਼ਿੰਦਗੀ ਜਿਉਣ ਦੀ ਤਾਕਤ ਆ ਜਾਂਦੀ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾਮ ਸ਼ਬਦ ਦਾ ਜਾਪ ਕਰਨ ਨਾਲ ਚੌਥੇ ਸਟੇਜ ਤੱਕ ਦਾ ਕੈਂਸਰ, ਜਿਸ ਨੂੰ ਡਾਕਟਰ ਜਵਾਬ ਦੇ ਦਿੰਦੇ ਹਨ, ਉਹ ਵੀ ਸ਼ਰਧਾ ਨਾਲ ਰਾਮ-ਨਾਮ ਦਾ ਜਾਪ ਕਰਨ ‘ਤੇ ਖਤਮ ਹੋ ਜਾਂਦਾ ਹੈ ਰਾਮ ਦੇ ਨਾਮ ਦਾ ਜਾਪ ਕਰਨ ਨਾਲ ਜ਼ਿੰਦਗੀ ਜਿਉਣ ਦੀ ਤਾਕਤ ਆ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਬਲ ਵਧਦਾ ਹੈ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਨਾਲ ਇਨਸਾਨ ਆਪਣੀ ਤਕਦੀਰ ਬਦਲ ਸਕਦਾ ਹੈ ਜੀਵ-ਜੰਤੂ, ਪਸ਼ੂ-ਪੰਛੀ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਆਪਣੀ ਕਿਸਮਤ ਬਦਲ ਸਕੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੁਨੀਆਦਾਰੀ ‘ਚ ਦੇਖਣ ‘ਚ ਆਉਂਦਾ ਹੈ ਕਿ ਲੋਕ ਜਿੰਨੀ ਮਿਹਨਤ ਕਰਦੇ ਹਨ,
ਉਨ੍ਹਾਂ ਨੂੰ ਓਨਾ ਫ਼ਲ ਨਹੀਂ ਮਿਲਦਾ, ਇਸਦਾ ਕਾਰਨ ਹੈ ਜਨਮਾਂ-ਜਨਮਾਂ ਦੇ ਸੰਚਿਤ ਕਰਮਾਂ ਦਾ ਹੋਣਾ ਸੰਚਿਤ ਕਰਮ ਇਨਸਾਨ ਨੂੰ ਮਨੁੱਖ ਜੀਵਨ ‘ਚ ਹੀ ਭੁਗਤਣੇ ਪੈਂਦੇ ਹਨ ਸੰਚਿਤ ਕਰਮਾਂ ਨੂੰ ਖਤਮ ਕਰਨ ਦਾ ਇੱਕੋ-ਇੱਕ ਤਰੀਕਾ ਹੈ ਪਰਮਾਤਮਾ ਦਾ ਨਾਮ ਜੋ ਇਨਸਾਨ ਮਾਲਕ ਦੀ ਭਗਤੀ ਕਰੇਗਾ, ਯਕੀਨਨ ਉਸਦੇ ਸੰਚਿਤ ਕਰਮ, ਗਲਤ ਕਰਮ ਕਟ ਜਾਣਗੇ ਜਦੋਂ ਸਰੀਰ ਤੇ ਆਤਮਾ ਵੱਖ-ਵੱਖ ਰਾਹ ‘ਤੇ ਚੱਲਣ ਲੱਗਦੇ ਹਨ ਤਾਂ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਆਤਮਾ ਦੀ ਖੁਰਾਕ ਸਿਰਫ਼ ਪ੍ਰਭੂ ਦਾ ਨਾਮ ਹੈ ਜੇਕਰ ਇਨਸਾਨ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਹ ਮਨ ਨੂੰ ਹਰਾ ਕੇ ਆਤਮਾ ਦੀ ਬਾਜ਼ੀ ਜਿੱਤ ਸਕਦਾ ਹੈ
ਮੰਗਣਾ ਹੀ ਹੈ ਤਾਂ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗੋ
ਪੂਜਨੀਕ ਗੁਰੂ ਜੀ ਨੇ ਪਰਮਾਤਮਾ ਦੀ ਪਰਿਭਾਸ਼ਾ ਦੱਸਦਿਆਂ ਫ਼ਰਮਾਇਆ ਕਿ ਪਰਮਾਤਮਾ ਉਹ ਹੈ ਜੋ ਕਿਸੇ ਤੋਂ ਕੁਝ ਨਹੀਂ ਲੈਂਦਾ ਪਰਮਾਤਮਾ ਦਾਤਾ ਸੀ, ਦਾਤਾ ਹੈ ਤੇ ਦਾਤਾ ਹੀ ਰਹੇਗਾ ਪਰਮਾਤਮਾ ਕਦੇ ਕਿਸੇ ਤੋਂ ਚੜ੍ਹਾਵਾ ਨਹੀਂ ਲੈਂਦਾ ਜੋ ਇਨਸਾਨ ਪਰਮਾਤਮਾ ਦੇ ਨਾਂਅ ‘ਤੇ ਚੜ੍ਹਾਉਂਦੇ ਹਨ, ਉਹ ਚੜ੍ਹਾਵਾ ਉਨ੍ਹਾਂ ਵਰਗੇ ਇਨਸਾਨ ਹੀ ਲੈ ਜਾਂਦੇ ਹਨ ਪਰਮਾਤਮਾ ਕੋਲ ਕੁਝ ਨਹੀਂ ਜਾਂਦਾ ਪਰਮਾਤਮਾ ਤੋਂ ਇਨਸਾਨ ਨੂੰ ਮੰਗਣਾ ਚਾਹੀਦਾ ਹੈ, ਚੰਗੀ ਧਰਤੀ, ਚੰਗਾ ਪਾਣੀ, ਚੰਗੀ ਔਲਾਦ ਤੇ ਮੰਗਣਾ ਹੀ ਹੈ ਤਾਂ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗੋ ਸਾਰੇ ਧਰਮਾਂ ‘ਚ ਲਿਖਿਆ ਗਿਆ ਹੈ ਕਿ ਜਦੋਂ ਪਰਮਾਤਮਾ ਰਹਿਮੋ-ਕਰਮ ਕਰਦਾ ਹੈ ਤਾਂ ਇਨਸਾਨ ਦੀ ਝੋਲੀ ਛੋਟੀ ਪੈ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤਾਂ ਦਾ ਕੋਈ ਡਰੈੱਸ ਕੋਡ ਨਹੀਂ ਹੁੰਦਾ ਸੰਤ ਸੱਚੀ ਗੱਲ ਸੁਣਾਉਂਦੇ ਹਨ, ਸੱਚ ਦਾ ਰਾਹ ਦਿਖਾਉਂਦੇ ਹਨ ਤੇ ਇੱਕ-ਦੂਜੇ ਨੂੰ ਜੋੜਨਾ ਸਿਖਾਉਂਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਧਰਮ ਦਾ ਅਰਥ ਹੈ ਧਾਰਨ ਕਰਨਾ, ਭਾਵ ਜੋੜਨਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਦੂਜਿਆਂ ਲਈ ਕਾਰਜ ਕਰਦੇ ਹਨ, ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹ ਲੋਕ ਉਨ੍ਹਾਂ ਨੂੰ ਪੂਰੀ ਇੱਜ਼ਤ ਨਾਲ ਯਾਦ ਕਰਦੇ ਹਨ ਇਸ ਲਈ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਮਸ਼ਾਲ-ਚਿਰਾਗ ਦੀ ਤਰ੍ਹਾਂ ਜੀਵੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨਸ਼ਾ ਕਰਦਾ ਹੈ ਸ਼ੌਂਕੀਆ ਤੌਰ ‘ਤੇ, ਗ਼ਮ ਭੁਲਾਉਣ ਲਈ, ਇੰਜਵਾਇਮੈਂਟ ਲਈ ਪਰ ਇਹ ਨਸ਼ਾ ਸਿਰਫ਼ ਚੰਦ ਘੰਟਿਆਂ ਲਈ ਹੁੰਦਾ ਹੈ, ਪਰਮਾਨੈਂਟ ਨਹੀਂ ਰਾਮ-ਨਾਮ ਦਾ ਨਸ਼ਾ ਅਜਿਹਾ ਨਸ਼ਾ ਹੈ, ਜੋ ਇੱਕ ਵਾਰ ਚੜ੍ਹ ਜਾਂਦਾ ਹੈ ਤਾਂ ਛੇਤੀ ਉੱਤਰਦਾ ਨਹੀਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ-ਨਾਮ ਦੀ ਮਿਠਾਸ ਸਾਹਮਣੇ ਦੁਨੀਆਦਾਰੀ ‘ਚ ਮੌਜ਼ੂਦ ਖੰਡ, ਸਮੇਤ ਹੋਰ ਵਸਤੂਆਂ ਦੀ ਮਿਠਾਸ ਗੰਦਗੀ ਦੇ ਸਮਾਨ ਹੈ ਰਾਮ-ਨਾਮ ਦੀ ਮਿਠਾਸ ਨਾਲ ਜਨਮਾਂ-ਜਨਮ ਦੇ ਪਾਪ ਕਰਮ ਤਾਂ ਕੱਟਦੇ ਹੀ ਹਨ, ਨਾਲ ਇਸ ਜਨਮ ਦੀਆਂ ਬੁਰਾਈਆਂ ਵੀ ਖਤਮ ਹੋ ਜਾਂਦੀਆਂ ਹਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਦਾ ਨਾਂਅ ਪੂਰੀ ਸ਼ਰਧਾ ਤੇ ਧਿਆਨ ਨੂੰ ਇਕਾਗਰ ਕਰਕੇ ਕਰਨਾ ਚਾਹੀਦਾ ਹੈ ਜੋ ਅਜਿਹਾ ਕਰਕੇ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਦਰਗਾਹ ‘ਚ ਮਨਜ਼ੂਰ-ਕਬੂਲ ਹੁੰਦਾ ਹੈ ਰਾਮ ਦੀ ਮਹਿਮਾ ਅਪਰਮ ਪਾਰ ਹੈ ਰਾਮ ਨਾਮ ਸ਼ਬਦ, ਗੁਰੂਮੰਤਰ ਪਵਿੱਤਰ ਗੰ੍ਰਥਾਂ ‘ਚੋਂ ਨਿਕਲ ਕੇ ਆਏ ਹਨ ਰਾਮ-ਨਾਮ ਦੀ ਸਾਬਣ ਨਾਲ ਜਨਮਾਂ-ਜਨਮਾਂ ਦੀ ਮੈਲ ਸਾਫ਼ ਹੋ ਜਾਂਦੀ ਹੈ, ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦਾ ਅੰਦਰੋਂ ਹੱਲ ਮਿਲ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ ਦਾ ਨਾਮ ਅਨਮੋਲ ਹੈ, ਉਸਦੀ ਕੋਈ ਕੀਮਤ ਨਹੀਂ ਹੁੰਦੀ ਜਿਸ ਨੂੰ ਸੱਚਾ ਸੰਤ, ਪੀਰ-ਫ਼ਕੀਰ ਬਿਨਾ ਕੀਮਤ ਦੇ ਦਿੰਦੇ ਹਨ ਰਾਮ ਦਾ ਨਾਂਅ ਮੁੜ ਜ਼ਿੰਦਗੀ ਬਖਸ਼ ਦਿੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਆਪਣੇ ਬੱਚਿਆਂ ਨਾਲ ਫਰੈਂਡ ਵਰਗਾ ਵਿਹਾਰ ਕਰੋ ਜੇਕਰ ਬੱਚੇ ਪਹਿਲੀ ਵਾਰ ਕਹਿਣ ‘ਤੇ ਗਲਤੀ ਮੰਨ ਲੈਣ ਤਾਂ ਉਸ ਨੂੰ ਛਿੜਕਣ ਦੀ ਬਜਾਇ ਅੱਗੇ ਤੋਂ ਅਜਿਹਾ ਨਾ ਕਰਨ ਦਾ ਪ੍ਰਣ ਲਓ
ਮੰਦਬੁੱਧੀਆਂ ਨੂੰ ਆਪਣਿਆ ਨਾਲ ਮਿਲਵਾਇਆ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸੜਕਾਂ ‘ਤੇ ਬੇਸਹਾਰਾ ਘੁੰਮ ਰਹੇ ਤੇ ਆਪਣਿਆਂ ਤੋਂ ਵਿਛੜਿਆਂ ਨੂੰ ਘਰ ਪਹੁੰਚਾਉਣ ‘ਚ ਮੱਦਦਗਾਰ ਬਣ ਰਹੀ Âੈ ਇਸ ਤਹਿਤ ਸਤਿਸੰਗ ਦੌਰਾਨ ਦੋ ਹੋਰ ਮੰਦਬੁੱਧੀ ਸਾਧ-ਸੰਗਤ ਦੀ ਸੇਵਾ ਭਾਵਨਾ ਸਦਕਾ ਆਪਣੇ ਪਰਿਵਾਰ ਨੂੰ ਮਿਲ ਸਕੇ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਧ-ਸੰਗਤ ਇਹ ਬੇਮਿਸਾਲ ਕੰਮ ਕਰ ਰਹੀ ਹੈ ਪਰਮਾਤਮਾ ਉਨ੍ਹਾਂ ਦੇ ਘਰ ‘ਚ ਬਰਕਤ ਪਾਵੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੀ, ਔਲਾਦ ਦੀ ਸੇਵਾ ਕਰਦਾ ਹੈ, ਪਰਮਾਤਮਾ ਉਨ੍ਹਾਂ ਦੇ ਘਰ ਕੋਈ ਕਮੀ ਨਹੀਂ ਛੱਡਦਾ