ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਅਮਰਪੁਰ ਧਾਮ ਪਿੰਡ ਮਹਿਮਦਪੁਰ ਰੋਹੀ, ਜ਼ਿਲ੍ਹਾ ਫਤਿਆਬਾਦ (ਹਰਿਆਣਾ)
ਪਰਮ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਆਸ਼ਰਮ ਦਾ ਨਿਰਮਾਣ ਜੁਲਾਈ 1952 ’ਚ ਸ਼ੁਰੂ ਕਰਵਾਇਆ ਇਹ ਆਸ਼ਰਮ ਹਰਿਆਣਾ ਸੂਬੇ ਦੇ ਜ਼ਿਲ੍ਹਾ ਫਤਿਆਬਾਦ ’ਚ ਸਰਸਾ ਤੋਂ ਲਗਭਗ 67 ਕਿਲੋਮੀਟਰ ਦੂਰ ਸਰਸਾ-ਹਿਸਾਰ ਮੁੱਖ ਮਾਰਗ ’ਤੇ ਪਿੰਡ ਧਾਂਗੜ ਤੋਂ 5 ਕਿਲੋਮੀਟਰ ਦੂਰ ਹੈ ਇਹ ਪਿੰਡ ਚਾਰੇ ਪਾਸਿਓਂ ਮੁੱਖ ਸੜਕ ਨਾਲ ਜੁੜਿਆ ਹੋਇਆ ਹੈ। Dera Sacha Sauda
10 ਮਈ 1952 ਨੂੰ ਪੂਜਨੀਕ ਬੇਪਰਵਾਹ ਜੀ ਨੇ ਫਤਿਆਬਾਦ ਸ਼ਹਿਰ ’ਚ ਸਤਿਸੰਗ ਫ਼ਰਮਾਇਆ ਪਿੰਡ ਮਹਿਮਦਪੁਰ ਰੋਹੀ ਦੇ ਵੀ ਕਈ ਲੋਕਾਂ ਨੇ ਨਾਮ-ਸ਼ਬਦ ਲਿਆ ਉਸੇ ਸਾਲ ਇੱਕ ਜੂਨ ਨੂੰ ਉੱਥੋਂ ਦੇ ਕੁਝ ਜ਼ਿੰਮੇਵਾਰ ਵਿਅਕਤੀ ਸਰਸਾ ਦਰਬਾਰ ’ਚ ਪੂਜਨੀਕ ਬੇਪਰਵਾਹ ਜੀ ਕੋਲ ਆਏ ਅਤੇ ਪਿੰਡ ’ਚ ਸਤਿਸੰਗ ਕਰਨ ਲਈ ਅਰਜ਼ ਕੀਤੀ।
1952 ਨੂੰ ਪਹਿਲਾ ਸਤਿਸੰਗ ਫ਼ਰਮਾਇਆ (Dera Sacha Sauda)
ਪੂਜਨੀਕ ਬੇਪਰਵਾਹ ਜੀ ਨੇ ਉਨ੍ਹਾਂ ਦੀ ਤੜਫ਼ ਨੂੰ ਵੇਖਦਿਆਂ ਇੱਥੇ 1952 ਨੂੰ ਪਹਿਲਾ ਸਤਿਸੰਗ ਫ਼ਰਮਾਇਆ। ਸਤਿਸੰਗ ਪੰਡਾਲ ਕੋਲ ਸੌ ਜਾਂ ਸਵਾ ਸੌ ਫੁੱਟ ਉੱਚਾ ਇੱਕ ਪੁਰਾਣਾ ਆਵਾ (ਭੱਠਾ) ਸੀ ਜਦੋਂ ਪੂਜਨੀਕ ਬੇਪਰਵਾਹ ਜੀ ਘੁੰਮਦੇ ਹੋਏ ਉਸ ਆਵੇ ਕੋਲ ਪਹੁੰਚੇ ਤਾਂ ਇੱਕਦਮ ਆਵੇ ਦੀ ਸਿਖ਼ਰ ਤੋਂ ਕੁਝ ਮਿੱਟੀ ਪੂਜਨੀਕ ਬੇਪਰਵਾਹ ਜੀ ਦੇ ਪਵਿੱਤਰ ਚਰਨ ਕਮਲਾਂ ’ਚ ਆ ਡਿੱਗੀ। ਉੱਥੇ ਮੌਜ਼ੂਦ ਲੋਕ ਹੈਰਾਨ ਰਹਿ ਗਏ ।
ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਭਈ! ਇਸ ਥਾਂ ਸੰਤ-ਮਹਾਤਮਾਵਾਂ ਦੀਆਂ ਚੇਤਾਈਆਂ ਹੋਈਆਂ ਅਨੇਕਾਂ ਰੂਹਾਂ ਫਸੀਆਂ ਪਈਆਂ ਹਨ ਜਿਨ੍ਹਾਂ ਨੇ ਉਸ ਸਮੇਂ ਭਜਨ-ਸਿਮਰਨ ਦੀ ਕਦਰ ਨਹੀਂ ਜਾਣੀ ਜੋ ਕਿ ਹੁਣ ਛੁਟਕਾਰਾ ਪਾਉਣ ਲਈ ਤੜਫ ਰਹੀਆਂ ਹਨ’’ ਉਸੇ ਸਾਲ 10 ਜੁਲਾਈ ਨੂੰ ਪੂਜਨੀਕ ਬੇਪਰਵਾਹ ਜੀ ਮਹਿਮਦਪੁਰ ਰੋਹੀ ਪਿੰਡ ’ਚ ਮੁੜ ਪਧਾਰੇ ਅਤੇ ਸਤਿਸੰਗ ਕਰਕੇ ਸੈਂਕੜੇ ਲੋਕਾਂ ਨੂੰ ਨਾਮ-ਦਾਨ ਦਿੱਤਾ।
ਇਹ ਵੀ ਪੜ੍ਹੋ: ਤੇਰਾ ਪ੍ਰੇਮ ਹੀ ਸਾਨੂੰ ਖਿੱਚ ਲਿਆਇਆ
ਇੱਕ ਭਗਤ ਨੇ ਆਸ਼ਰਮ ’ਚ ਆ ਕੇ ਸ਼ਹਿਨਸ਼ਾਹ ਜੀ ਨੂੰ ਦੱਸਿਆ ਕਿ ਫਲਾਣੇ ਆਦਮੀ ਨੇ ਨਾਮ-ਸ਼ਬਦ ਕਿਸੇ ਨੂੰ ਦੱਸ ਦਿੱਤਾ ਹੈ ਇਸ ’ਤੇ ਬੇਪਰਵਾਹ ਜੀ ਨੇ ਫ਼ਰਮਾਇਆ ਕਿ ਮਾਲਕ ਦਾ ਨਾਮ ਕੋਈ ਦੱਸ ਨਹੀਂ ਸਕਦਾ ਸ਼ਹਿਨਸ਼ਾਹ ਜੀ ਨੇ ਸੰਗਤ ਨੂੰ ਸਮਝਾਉਂਦਿਆਂ ਫ਼ਰਮਾਇਆ ਕਿ ਜਿਸ ਤਰ੍ਹਾਂ ਜਦੋਂ ਥਾਣੇਦਾਰ ਸਿਪਾਹੀ ਨੂੰ ਗੋਲੀ ਚਲਾਉਣ ਦਾ ਹੁਕਮ ਦਿੰਦਾ ਹੈ ਤਾਂ ਹੀ ਸਿਪਾਹੀ ਗੋਲੀ ਚਲਾਉਂਦਾ ਹੈ ਜੇਕਰ ਕੋਈ ਹੋਰ ਆਦਮੀ ਸਿਪਾਹੀ ਨੂੰ ਗੋਲੀ ਚਲਾਉਣ ਲਈ ਕਹੇ ਤਾਂ ਉਹ ਗੋਲੀ ਨਹੀਂ ਚਲਾਉਂਦਾ ਇਸੇ ਤਰ੍ਹਾਂ ਹੀ ਸੰਤ-ਮਹਾਤਮਾ ਜੋ ਨਾਮ ਦੱਸਦੇ ਹਨ ਉਹ ਹੀ ਅਸਰ ਕਰਦਾ ਹੈ ਕਿਸੇ ਹੋਰ ਦੇ ਦੱਸਣ ਨਾਲ ਉਹ ਨਾਮ ਕੋਈ ਕੰਮ ਨਹੀਂ ਕਰਦਾ।
ਮਹਿਮਦਪੁਰ ਰੋਹੀ ਦੀ ਸੰਗਤ ਨੇ ਪਿੰਡ ’ਚ ਡੇਰਾ ਬਣਾਉਣ ਲਈ ਪੂਜਨੀਕ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਅਰਜ਼ ਕੀਤੀ ਡੇਰੇ ਲਈ ਜ਼ਮੀਨ ਵੀ ਪਸੰਦ ਕਰ ਲਈ ਗਈ। ਸੰਗਤ ਦੀ ਤੜਫ਼ ਨੂੰ ਵੇਖਦਿਆਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਉੱਥੇ ਡੇਰਾ ਮਨਜ਼ੂਰ ਕਰ ਲਿਆ ਪਿੰਡ ਦੇ ਸਾਰੇ ਸ਼ਰਧਾਲੂਆਂ ਨੇ ਮਿਲ ਕੇ ਡੇਰਾ ਬਣਾਉਣ ਲਈ ਦਿਨ-ਰਾਤ ਸੇਵਾ ਕੀਤੀ ਸਭ ਤੋਂ ਪਹਿਲਾਂ ਆਪ ਜੀ ਨੇ ਡੇਰੇ ਦੇ ਚਾਰੇ ਪਾਸੇ ਕੰਡੇਦਾਰ ਝਾੜੀਆਂ ਦੀ ਵਾੜ ਕਰਵਾ ਕੇ ਕੱਚੀਆਂ ਇੱਟਾਂ ਦਾ ਡੇਰਾ ਬਣਵਾਇਆ।
ਇਹ ਵੀ ਪੜ੍ਹੋ: ਹਰੀ ਰਸ ਨਾਲ ਹੁੰਦੀ ਹੈ ਆਤਮਾ ਬਲਵਾਨ : Saint Dr MSG
ਉਨ੍ਹੀਂ ਦਿਨੀਂ ਉੱਥੇ ਜ਼ਮੀਨ ਹੇਠਲਾ ਪਾਣੀ ਬਹੁਤ ਖਾਰਾ ਹੁੰਦਾ ਸੀ ਅਤੇ ਗਾਰਾ-ਮਿੱਟੀ ਬਣਾਉਣ ਲਈ ਪਾਣੀ ਦੂਰੋਂ ਲਿਆਉਣਾ ਪੈਂਦਾ ਸੀ। ਸੇਵਾਦਾਰਾਂ ਨੇ ਪੂਜਨੀਕ ਬੇਪਰਵਾਹ ਜੀ ਅੱਗੇ ਇਸ ਗੱਲ ਦਾ ਜ਼ਿਕਰ ਕੀਤਾ। ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਡੇਰੇ ਅੰਦਰ ਇੱਕ ਜਗ੍ਹਾ ’ਤੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਨਿਸ਼ਾਨ ਲਾਉਂਦਿਆਂ ਬਚਨ ਫ਼ਰਮਾਇਆ ਕਿ ਇੱਥੇ ਨਲਕਾ ਲਾ ਲਓ। ਸਤਿਗੁਰੂ ਜੀ ਦੀ ਦਇਆ-ਮਿਹਰ ਨਾਲ ਨਲਕੇ ਦਾ ਪਾਣੀ ਮਿੱਠਾ ਨਿੱਕਲਿਆ। ਪੂਜਨੀਕ ਪਰਮ ਪਿਤਾ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਹੀ ਕੇਂਦਰ ਅਮਰਪੁਰ ਧਾਮ ਨੂੰ ਕਈ ਵਾਰ ਬਣਵਾਇਆ ਅਤੇ ਡਿਗਵਾਇਆ।
ਮਿਸਤਰੀ ਸੇਵਾਦਾਰ ਜਿਉਂ ਹੀ ਬਣਾ ਕੇ ਤਿਆਰ ਕਰਦੇ ਤਾਂ ਅਗਲੇ ਹੀ ਪਲ ਪੂਜਨੀਕ ਬੇਪਰਵਾਹ ਜੀ ਉਸ ਨੂੰ ਡੇਗਣ ਦਾ ਹੁਕਮ ਦੇ ਦਿੰਦੇ ਅਤੇ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਨੇ ਅਜਿਹੀਆਂ ਅਨੋਖੀਆਂ ਖੇਡਾਂ ਰਾਹੀਂ ਲੋਕਾਂ ਨੂੰ ਸੱਚਾ ਸੌਦਾ ਅਤੇ ਮਾਲਕ ਦੇ ਨਾਮ ਵੱਲ ਆਕਰਸ਼ਿਤ ਕੀਤਾ। ਇਸ ਪਿੰਡ ਵਿਚ ਲੋਕ ਇੱਕ-ਦੂਜੇ ਨਾਲ ਜਾਤ-ਪਾਤ ਦਾ ਬਹੁਤ ਭੇਦਭਾਵ ਕਰਦੇ ਸਨ ਪਰ ਪੂਜਨੀਕ ਬੇਪਰਵਾਹ ਜੀ ਨੇ ਸਭ ਨੂੰ ਇੱਕ ਜਗ੍ਹਾ ਬਿਠਾਇਆ ਅਤੇ ਉਨ੍ਹਾਂ ਅੰਦਰੋਂ ਨਫਰਤ ਦੀਆਂ ਦੀਵਾਰਾਂ ਨੂੰ ਆਪਣੀ ਰਹਿਮਤ ਅਤੇ ਮਾਲਕ ਦੇ ਸੱਚੇ ਪ੍ਰੇਮ ਦੁਆਰਾ ਢਾਹ ਕੇ ਸਭ ਨੂੰ ਇੱਕ ਕੀਤਾ। ਮਾਲਕ ਦੀ ਕਿਰਪਾ ਨਾਲ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਅਮਰਪੁਰ ਧਾਮ ’ਚ ਦੋ ਮੰਜ਼ਿਲੀ ਗੁਫਾ (ਤੇਰਾਵਾਸ), ਇੱਕ ਖੁੱਲ੍ਹਾ ਬਰਾਂਡਾ, ਕਈ ਕਮਰੇ ਅਤੇ ਇੱਕ ਵੱਡਾ ਸੁੰਦਰ ਮੁੱਖ ਗੇਟ ਹੈ।
ਪੂਜਨੀਕ ਪਰਮ ਪਿਤਾ ਜੀ ਨੇ ਵੀ ਇੱਥੇ ਇੱਕ ਵਿਸ਼ਾਲ ਰੂਹਾਨੀ ਸਤਿਸੰਗ ਫ਼ਰਮਾਇਆ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਇੱਥੇ ਇੱਕ ਵਿਸ਼ਾਲ ਰੂਹਾਨੀ ਸਤਿਸੰਗ ਫ਼ਰਮਾ ਕੇ ਹਜ਼ਾਰਾਂ ਨਵੇਂ ਨਾਮ-ਅਭਿਲਾਸ਼ੀ ਲੋਕਾਂ ਨੂੰ ਨਾਮ-ਸ਼ਬਦ ਪ੍ਰਦਾਨ ਕੀਤਾ ਅਤੇ ਇਸੇ ਤਰ੍ਹਾਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਆਪਣੇ ਰੂਹਾਨੀ ਸਤਿਸੰਗਾਂ ਦੁਆਰਾ ਲੋਕਾਂ ’ਚ ਮਾਲਕ ਪ੍ਰਤੀ ਸੱਚੀ ਭਾਵਨਾ ਪੈਦਾ ਕੀਤੀ ਇੱਥੇ ਕੁਝ ਸੇਵਾਦਾਰ ਭਾਈ ਆਪਣੇ ਪੂਜਨੀਕ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਡੇਰੇ ਦੀ ਦੇਖਭਾਲ ਕਰਦੇ ਹਨ। ਡੇਰੇ ’ਚ ਰਹਿ ਕੇ ਉਹ ਸਖ਼ਤ ਮਿਹਨਤ ਕਰਕੇ ਸਬਜ਼ੀਆਂ ਆਦਿ ਉਗਾਉਂਦੇ ਹਨ ਤੇ ਉਨ੍ਹਾਂ ਨੂੰ ਵੇਚ ਕੇ ਹੱਕ-ਹਲਾਲ ਅਤੇ ਮਿਹਨਤ ਦੀ ਕਰਕੇ ਖਾਂਦੇ ਹਨ ਬਾਕੀ ਦਾ ਸਮਾਂ ਉਹ ਮਾਲਕ ਦੇ ਭਜਨ-ਸਿਮਰਨ ’ਚ ਗੁਜ਼ਾਰਦੇ ਹਨ।