ਗਿਰੋਹ ਦੇ 7 ਮੈਂਬਰ 47 ਵਾਹਨਾਂ ਸਮੇਤ ਕਾਬੂ (Vehicle Theft Gang)
ਮੋਹਾਲੀ (ਐੱਮ ਕੇ ਸ਼ਾਇਨਾ)। ਸ਼ਰਾਰਤੀ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਖਰੜ੍ਹ, ਮੋਹਾਲੀ ਦੀ ਪੁਲਿਸ ਟੀਮ ਵੱਲੋਂ 11 ਮੈਂਬਰੀ ਵਾਹਨ ਚੋਰ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਮਹਿੰਗੇ ਭਾਅ ਦੇ 47 ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। Vehicle Theft Gang
ਜ਼ਿਲ੍ਹਾ ਮੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 1 ਮਾਰਚ 2024 ਨੂੰ ਸੀਆਈਏ ਸਟਾਫ਼ ਮੋਹਾਲੀ ਦੀ ਟੀਮ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਹਰਮੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਬਰਵਾਲਾ, ਜ਼ਿਲ੍ਹਾ ਲੁਧਿਆਣਾ ਅਤੇ ਗੁਰਪ੍ਰਤਾਪ ਸਿੰਘ ਪੁੱਤਰ ਜਸਪ੍ਰੀਤ ਸਿੰਘ ਵਾਸੀ ਵਾਰਡ ਨੰ: 8 ਬਿਲਾਸਪੁਰ ਰੋਡ ਖਮਾਣੋਂ, ਜਿਲ੍ਹਾ ਫਤਿਹਗੜ੍ਹ ਸਾਹਿਬ ਜੋ ਕਿ ਆਪਣੇ ਹੋਰ ਕਈ ਸਾਥੀਆਂ ਨਾਲ ਮਿਲਕੇ ਮੋਹਾਲ਼ੀ, ਖਰੜ੍ਹ ਅਤੇ ਚੰਡੀਗੜ੍ਹ ਏਰੀਆ ਵਿੱਚੋਂ ਮਹਿੰਗੇ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਅੱਗੇ ਜਾਅਲੀ ਨੰਬਰ ਪਲੇਟਾਂ ਲਗਾਕੇ ਵੇਚ ਦਿੰਦੇ ਹਨ।
ਜਿਨਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ: 59 ਮਿਤੀ 01.03.2024 ਅ/ਧ 379,473,411 ਆਈਪੀਸੀ, ਥਾਣਾ ਸਿਟੀ ਖਰੜ੍ਹ, ਜ਼ਿਲਾ ਮੋਹਾਲੀ ਵਿਖੇ ਰਜਿਸਟਰਡ ਕੀਤਾ ਗਿਆ। ਇਸ ਦੌਰਾਨ ਹਰਮੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਬਰਵਾਲਾ, ਗੁਰਪ੍ਰਤਾਪ ਸਿੰਘ ਪੁੱਤਰ ਜਸਪ੍ਰੀਤ ਸਿੰਘ ਵਾਸੀ ਮਕਾਨ ਨੰ: 08, ਬਿਲਾਸਪੁਰ ਰੋਡ ਖਮਾਣੋਂ, ਗੁਰਕੀਰਤ ਸਿੰਘ ਉਰਫ ਗੱਗੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਧਨੌਲਾ, ਅਭਿਸ਼ੇਕ ਸਿੰਘ ਉਰਫ ਅਭੀ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਸ਼ਮਸਪੁਰ, ਥਾਣਾ ਖਮਾਣੋਂ, ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰ: 8 ਐਫ.ਸੀ.ਆਈ. ਰੋਡ ਖਮਾਣੋਂ, ਸ਼ੁਭਕਰਮਨ ਸਿੰਘ ਉਰਫ ਸ਼ੁੱਭੀ ਪੁੱਤਰ ਸਪਿੰਦਰ ਸਿੰਘ ਵਾਸੀ ਪਿੰਡ ਮਨਸੂਰਪੁਰ, ਜਿਲਾ ਫਤਿਹਗੜ ਸਾਹਿਬ, ਅਮਨਿੰਦਰ ਸਿੰਘ ਉਰਫ ਡਾਂਗੀ ਉਰਫ ਰੋਹਿਤ ਪੁੱਤਰ ਜਸਮੇਰ ਸਿੰਘ ਵਾਸੀ ਪਿੰਡ ਨਰੈਣਾ, ਥਾਣਾ ਬਡਾਲ਼ੀ ਆਲਾ ਸਿੰਘ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਮਹਿਲਾ ਸੀਨੀਅਰ ਸਹਾਇਕ 3000 ਰੁਪਏ ਰਿਸ਼ਵਤ ਲੈਂਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਹਰਮਨਜੋਤ ਸਿੰਘ ਜੋ ਕਿ ਮੋਟਰਸਾਈਕਲ ਮਕੈਨਿਕ ਹੈ ਅਤੇ ਦੋਸ਼ੀ ਅਮਨਿੰਦਰ ਸਿੰਘ ਉਰਫ ਡਾਂਗੀ ਉਰਫ ਰੋਹਿਤ, ਜੋ ਕਿ ਚਾਬੀਆਂ ਬਣਾਉਣ ਦਾ ਕੰਮ ਕਰਦਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ’ਚ ਇਹ ਵੀ ਖੁਲਾਸਾ ਹੋਇਆ ਕਿ ਇਹ ਚੋਰ ਮੋਹਾਲ਼ੀ, ਖਰੜ੍ਹ ਅਤੇ ਚੰਡੀਗੜ੍ਹ ਏਰੀਆ ਵਿੱਚ ਮੋਟਰਸਾਈਕਲ ਚੋਰੀ ਕਰਨ ਲਈ ਆਪਣੀਆਂ ਅਲੱਗ ਅਲੱਗ ਕਾਰਾਂ ਵਿੱਚ ਆਉਂਦੇ ਸਨ ਅਤੇ ਇੱਕੋ ਸਮੇਂ ਕਈ-ਕਈ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਸਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਬ੍ਰਾਮਦ ਕੀਤੇ ਮੋਟਰਸਾਈਕਲਾਂ ਵਿੱਚੋਂ 02 ਮੋਟਰਸਾਈਕਲ ਉਹਨਾਂ ਨੇ ਮਨਾਲ਼ੀ, ਹਿਮਾਚਲ ਪ੍ਰਦੇਸ਼ ਘੁੰਮਣ ਗਏ ਸਮੇਂ, ਵਾਪਸੀ ’ਤੇ ਚੋਰੀ ਕਰਕੇ ਲਿਆਂਦੇ ਸਨ।
ਬਰਾਮਦ ਕੀਤੇ ਮੋਟਰਸਾਈਕਲਾਂ ਤੋਂ ਇਲਾਵਾ ਇੱਕ ਕੇ.ਟੀ.ਐਮ., ਇੱਕ ਬੁਲਟ ਅਤੇ ਦੋ ਸਪਲੈਂਡਰ ਮੋਟਰਸਾਈਕਲ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਣਿਆਂ ਵਿੱਚ ਦੋਸ਼ੀਆਂ ਦਾ ਚੋਰੀ ਦੇ ਮੋਟਰਸਾਈਕਲਾਂ ਦਾ ਚਲਾਣ ਹੋਣ ਕਰਕੇ ਅ/ਧ 207 ਮੋਟਰ ਵਹੀਕਲ ਐਕਟ ਤਹਿਤ ਬੰਦ ਹਨ। ਜਿਨਾਂ ਨੂੰ ਵੀ ਮੁਕੱਦਮੇ ਵਿੱਚ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਹੈ। ਮੁਲਜ਼ਮ ਫਿਲਹਾਲ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ। Vehicle Theft Gang