Haryana New CM : ਕੌਣ ਬਣੇਗਾ ਹਰਿਆਣਾ ਦਾ ਨਵਾਂ CM, ਹਰਿਆਣਾ ਦੇ ਮੰਤਰੀ ਕੰਵਰਪਾਲ ਗੁਰਜਰ ਨੇ ਕੀਤਾ ਵੱਡਾ ਖੁਲਾਸਾ

Haryana New CM

ਸੰਦੀਪ ਸਿੰਹਮਾਰ। ਹਰਿਆਣਾ ਦੀ ਸਿਆਸਤ ’ਚ ਅੱਜ ਵੱਡਾ ਫੇਰਬਦਲ ਆਇਆ ਹੈ। ਸੀਐਮ ਮਨੋਹਰ ਲਾਲ ਖੱਟਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੀਐਮ ਮਨੋਹਰ ਲਾਲ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਦੌਰਾਨ ਆਜਾਦ ਵਿਧਾਇਕ ਭਾਜਪਾ ਦੇ ਸਮਰਥਨ ’ਚ ਅੱਗੇ ਆਏ ਹਨ। ਇਸ ਨਾਲ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਦਾ ਗਠਜੋੜ ਟੁੱਟ ਗਿਆ ਹੈ ਪਰ ਫਿਲਹਾਲ ਇਸ ਦਾ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ। (Haryana New CM)

ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਕਾਰਨ ਇਹ ਗਠਜੋੜ ਟੁੱਟ ਰਿਹਾ ਹੈ। ਹਰਿਆਣਾ ਦੇ ਮੰਤਰੀ ਕੰਵਰਪਾਲ ਗੁਰਜਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਕੇਵਲ ਮਨੋਹਰ ਲਾਲ ਖੱਟਰ ਹੀ ਸਹੁੰ ਚੁੱਕਣਗੇ। ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੂੰ ਚੁੱਕਣ ਵਾਲੇ ਚਾਰੇ ਚਿਹਰਿਆਂ ਦਾ ਜ਼ਿਕਰ ਚੱਲ ਰਿਹਾ ਹੈ। ਇਨ੍ਹਾਂ ਵਿੱਚ ਮਨੋਹਰ ਲਾਲ ਖੱਟਰ, ਅਨਿਲ ਵਿੱਜ, ਸੰਜੈ ਭਾਟੀਆ, ਨਾਇਬ ਸੈਣੀ ਦੀ ਚਰਚਾ ਖਾਸ ਤੌਰ ’ਤੇ ਹੋ ਰਹੀ ਐ। (Haryana New CM)

ਮੁੜ ਮੁੱਖ ਮੰਤਰੀ ਬਣਨਗੇ ਮੁੱਖ ਮਨੋਹਰ ਲਾਲ ਖੱਟਰ! | Haryana New CM

ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਕੰਵਰਪਾਲ ਗੁਰਜਰ ਨੇ ਸੰਕੇਤ ਦਿੱਤਾ ਹੈ ਕਿ ਖੱਟਰ ਮੁੜ ਮੁੱਖ ਮੰਤਰੀ ਬਣਨਗੇ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ? ਇਸ ’ਤੇ ਉਸ ਨੇ ਜਵਾਬ ਦਿੱਤਾ, ‘ਬਿਲਕੁਲ ਠੀਕ ਹੈ।’ ‘ਸੀਐਮ ਸਾਹਿਬ ਹੀ ਸੀਐੱਮ ਰਹਿਣਗੇ।’ ਫਿਲਹਾਲ ਸੂਬੇ ’ਚ ਮੁੱਖ ਮੰਤਰੀ ਕੌਣ ਹੋਵੇਗਾ, ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। (Haryana New CM)

90 ਮੈਂਬਰਾਂ ਵਾਲੀ ਹਰਿਆਣਾ ਵਿਧਾਨ ਸਭਾ ਦੀ ਮੌਜ਼ੂਦਾ ਸਥਿਤੀ | Haryana New CM

  • ਭਾਜਪਾ – 41
  • ਭਾਜਪਾ ਦੇ ਨਾਲ ਆਜ਼ਾਦ – 6
  • ਹਰਿਆਣਾ ਲੋਕਹਿੱਤ ਪਾਰਟੀ – 1 (ਗੋਪਾਲ ਕਾਂਡਾ ਦਾ ਬੀਜੇਪੀ ਨੂੰ ਸਮੱਰਥਨ)
  • ਜੇਜੇਪੀ ਦੇ ਵੱਖ ਹੋਣ ’ਤੇ ਬੀਜੇਪੀ ਨੂੰ ਸਮੱਰਥਨ – 48
  • ਬਹੁਮਤ ਦਾ ਅੰਕੜਾ – 48

ਵਿਰੋਧੀ ਧਿਰ ’ਚ ਕੌਣ ਕੌਣ | Haryana New CM

  • ਜੇਜੇਪੀ -10
  • ਆਜ਼ਾਦ – 1 (ਬਲਰਾਜ ਕੁੰਡੂ)
  • ਇੰਡੀਅਨ ਨੈਸ਼ਨਲ ਲੋਕਦਲ – 1
  • ਕਾਂਗਰਸ – 3

Punjab Assembly Budget : ਪੰਜਾਬ ਵਿਧਾਨ ਸਭਾ ਬਜ਼ਟ ਸੈਸ਼ਨ ਦਾ ਅੱਜ 7ਵਾਂ ਦਿਨ, CM ਮਾਨ ਕਰ ਰਹੇ ਵੱਡੇ ਖੁਲਾਸੇ || Vide…