ਮੋਹਾਲੀ। ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਨਗਾਰਾ ਵਜਾ ਦਿੱਤਾ ਹੈ। ਅੱਜ ਮੋਹਾਲੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਸਾਨੂੰ ਆਮ ਲੋਕਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਅਤੇ ਨਾਮੀ ਲੀਡਰਾ ਨੂੰ ਹਰਾ ਕੇ ਇਤਿਹਾਸ ਰਚਿਆ ਸੀ, ਜਿਸ ਵਿੱਚ ਸਾਨੂੰ 117 ’ਚੋਂ 92 ਸੀਟਾਂ ਹਾਸਲ ਹੋਈਆਂ। (Aam Aadmi Party)
ਅਸੀਂ ਪੰਜਾਬ ਦੀ ਜਨਤਾ ਦਾ ਅਹਿਸਾਨ ਨਹੀਂ ਚੁਕਾ ਸਕਦੇ ਪਰ ਪੰਜਾਬੀਆਂ ਲਈ ਵਿਕਾਸ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਾਂ। ਇਸ ਲਈ ਪੰਜਾਬ ਸਰਕਾਰ 24 ਘੰਟੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕ 24 ਘੰਟੇ ਲੋਕਾਂ ਦੀ ਸੇਵਾ ਕਰ ਰਹੇ ਹਨ। ਅੱਜ ਦੋ ਸਾਲ ਬਾਅਦ ਵੀ ਪੰਜਾਬ ਦੇ ਬੱਚੇ ਬੱਚੇ ਤੋਂ ਪੁੱਛ ਲੋਕ ਸਾਰੇ ਇੱਕੋ ਗੱਲ ਕਹਿੰਦੇ ਹਨ ਕਿ 75 ਸਾਲਾਂ ਵਿੱਚ ਅਜਿਹੀ ਸਰਕਾਰ ਨਹੀਂ ਦੇਖੀ ਹੈ। ਭਗਵੰਤ ਮਾਨ ਦੇ ਚਿਹਰੇ ’ਤੇ ਪੰਜਾਬ ਦੇ ਚੋਣ ਮੈਦਾਨ ਵਿੱਚ ਉੱਤਰ ਰਹੀ ਆਮ ਆਦਮੀ ਪਾਰਟੀ ਨੇ ਆਪਣਾ ਨਵਾਂ ਸਲੋਗਨ ਸੰਸਦ ਵਿੱਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਵੀ ਜਾਰੀ ਕਰ ਦਿੱਤਾ ਹੈ। (Aam Aadmi Party)
Aam Aadmi Party
ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਦੇ 8 ਹਜ਼ਾਰ ਕਰੋੜ ਰੁਪਏ ਰੋਕ ਰੱਖੇ ਹਨ ਜੇ ਇਹ ਪੈਸਾ ਜਾਰੀ ਹੋ ਜਾਵੇ ਤਾਂ ਪੰਜਾਬ ਹੋਰ ਤਰੱਕੀ ਕਰੇਗਾ। ਪੰਜਾਬ ਦੇ ਕੰਮਾਂ ਨੂੰ ਰੋਕਣ ਲਈ ਗਵਰਨਰ ਟੰਗਾਂ ਫਸਾ ਰਿਹਾ ਹੈ। ਇੱਥੋਂ ਤੱਕ ਕਿ ਕੇਂਦਰ ਨੇ ਸਾਡੇ ਸ਼ਹੀਦਾਂ ਦੀਆਂ ਝਾਕੀਆਂ ਰਿਜੈਕਟ ਕਰ ਦਿੱਤੀਆਂ। ਕੇਂਦਰ ਨਾਲ ਲੜਨ ਲਈ ਭਗਵੰਤ ਮਾਨ ਦਾ ਸਾਥ ਦਿਓ, ਜੇ ਲੋਕ ਸਭਾ ਚੋਣਾਂ ਜਿੱਤ ਲਈਆਂ ਤਾਂ ਭਗਵੰਤ ਮਾਨ ਦੇ ਹੱਥ ਮਜ਼ਬੂਤ ਹੋਣਗੇ। ਸਿਰਫ਼ ਰਿੰਕੂ ਨੇ ਲੋਕ ਸਭਾ ਵਿੰਚ ਪੰਜਾਬ ਦੀ ਆਵਾਜ਼ ਬੁਲੰਦ ਕੀਤੀ, ਜਦੋਂ ਪੰਜਾਬ ਦੀਆਂ ਝਾਕੀਆਂ ਰਿਜੈਕਟ ਕੀਤੀਆਂ ਗਈਆਂ ਤਾਂ ਸਿਰਫ਼ ਰਿੰਕੂ ਨੇ ਇਸ ਦਾ ਵਿਰੋਧ ਕੀਤਾ ਜਦਕਿ ਬਾਕੀ 12 ਸਾਂਸਦਾਂ ਨੇ ਵਿਰੋਧ ਤੱਕ ਨਹੀਂ ਕੀਤਾ। ਜੇ 13 ਅੱੈਮਪੀ ਆਮ ਆਦਮੀ ਪਾਰਟੀ ਦੇ ਜਿੱਤ ਗਏ ਤਾਂ ਅਸੀਂ ਸੰਸਦ ਅੰਦਰ ਇਨ੍ਹਾਂ ਦੇ ਨੱਕ ਵਿੱਚ ਦਮ ਕਰ ਦਿਆਂਗੇ।
Also Read : ਭਲਕੇ ਸਰਕਾਰੀ ਬੱਸਾਂ ‘ਤੇ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਵੱਡਾ ਅੱਪਡੇਟ