ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਵਿਚਾਰ ਸੰਪਾਦਕੀ ਪਾਰਕਿੰਗ ਮੌਕੇ ...

    ਪਾਰਕਿੰਗ ਮੌਕੇ ਕਾਰਾਂ ਦੇ ਸ਼ੀਸ਼ੇ ਥੋੜ੍ਹੇ ਖੁੱਲ੍ਹੇ ਛੱਡ ਦਿਓ

    ਪਟੌਦੀ ‘ਚ ਪੰਜ ਸਾਲ ਦੀਆਂ ਦੋ ਜੁੜਵਾਂ ਬੱਚੀਆਂ ਇੱਕ ਖੜੀ ਕਾਰ ‘ਚ ਦਮ ਘੁਟਣ ਨਾਲ ਮੌਤੇ ਦੇ ਮੁੰਹ ‘ਚ ਚਲੀਆਂ ਗਈਆਂ 20 ਦਿਨ ਪਹਿਲਾਂ ਹੀ ਅਮਰੀਕਾ ਦੇ ਟੈਕਸਾਸ ‘ਚ ਵੀ ਅਜਿਹਾ ਹੀ ਹੋਇਆ, ਜਦੋਂ ਇੱਕ ਸਾਪਿੰਗ ਮਾਲ ਦੇ ਬਾਹਰ ਖੜ੍ਹੀ ਕਾਰ ‘ਚ ਦੋ ਛੋਟੇ ਬੱਚੇ ਦਮ ਘੁਟਣ ਕਾਰਨ ਦਮ ਤੋੜ੍ਹ ਗਏ ਤੇ ਉਨ੍ਹਾਂ ਦੀ ਮਾਂ ਜੋ ਖਰੀਦਦਾਰੀ ਕਰ ਰਹੀ ਸੀ, ਨੂੰ ਪਤਾ ਵੀ ਨਹੀਂ ਚੱÎਲਿਆ ਦੇਸ ਦੇ ਕਿਸੇ  ਨਾ ਕਿਸੇ ਸ਼ਹਿਰ ‘ਚ ਆÂੈ ਮਹੀਨੇ ਕੋਈ ਨਾ ਕੋਈ ਅਜੀਹੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ।

    ਇਸ ਤਰ੍ਹਾਂ ਦੀ ਦੁਰਘਟਨਾ ਦਾ ਸ਼ਿਕਾਰ ਜ਼ਿਆਦਾਤਰ 10 ਸਾਲ ਦੀ ਛੋਟੀ ਉਮਰ ਦੇ ਬੱਚੇ ਹੀ ਹੋ ਰਹੇ ਹਨ ਜਾਂ ਬਹੁਤ ਛੋਟੇ ਬੱਚੇ ਜੋ ਕਿ ਮਾਤਾ-ਪਿਤਾ ਦੀ ਲਾਪਰਵਾਹੀ ਨਾਲ ਗੱਡੀ ‘ਚ ਰਹਿ ਜਾਂਦੇ ਹਨ ਖੇਡਣ-ਕੁਦਣ ਦੀ ਉਮਰ ਦੇ ਬੱਚੇ ਥੋੜੇ ਚੰਚਲ ਸੁਭਾਅ ਦੇ ਹੁੰਦੇ ਹਨ, ਜਿਨ੍ਹਾਂ ਨੂੰ ਵਹੀਕਲ ‘ਤੇ ਬੈਠਣਾ, ਉਸ ‘ਚ ਚੜ੍ਹਣਾ, ਹਾਰਨ ਬਜਾਉਣਾ,  ਸਟੇਰਿੰਗ ਘੁਮਾਉਣਾ ਜਿਹੇ ਖੇਡ ਬਹੁਤ ਪਸੰਦ ਆਉਂਦੇ ਹਨ, ਇਹ ਖੇਡ ਵੀ ਬੱਚੇ ਅਕਸਰ ਮਾਤਾ-ਪਿਤਾ ਜਾਂ ਵੱਡਿਆ ਦੀ ਅੱਖ  ਚੁਰਾ ਕੇ ਖੇਡਦੇ ਹਨ ਬਸ ਇਹੀ ਇਨ੍ਹਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਅੱਜ-ਕੱਲ੍ਹ ਗਰਮੀ ਦਾ ਮੌਸਮ ਹੈ, ਤਾਪਮਾਨ ਬਹੁਤ ਜ਼ਿਆਦਾ ਵਧ ਰਿਹਾ ਹੈ।

    ਅਜਿਹੇ ‘ਚ ਕਿਸੇ ਵਹੀਕਲ ‘ਚ ਬੰਦ ਹੋ ਜਾਣ ‘ਤੇ ਬਹੁਤ ਜਲਦ ਦਮ ਘੁਟਣ ਲੱਗਦਾ ਹੈ ਕਾਰਾਂ ਦੀ ਬਣਾਵਟ ਵੀ ਅਜਿਹੀ ਹੈ ਕਿ ਉਸ ‘ਚ ਬੱਚੇ ਦੀ ਚੀਖ-ਪੁਕਾਰ ਵੀ ਬਾਹਰ ਨਹੀਂ ਸੁਣਦੀ ਕਾਰਾਂ ‘ਚ ਦਮ ਘੁਟਕੇ ਮਰਨ ਵਾਲੇ ਬੱਚਿਆਂ ਦੀਆਂ ਵਧ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਮਾਂ-ਬਾਪ, ਕਾਰ ਕੰਪਨੀਆਂ ਤੇ ਸਰਕਾਰ ਨੂੰ ਜਲਦੀ ਹੀ ਕੋਈ ਹੱਲ ਖੋਜਣਾ ਚਾਹੀਦਾ ਹੈ ਪਹਿਲਾਂ ਤਾਂ ਸਮੱÎਸਿਆ ਦਾ ਹੱਲ ਕੰਪਨੀ ਕਰੇ ਉਹ ਕਾਰਾਂ ‘ਚ ਅਜਿਹੀ ਵਿਵਸਥਾ ਕਰੇ ਕਿ ਉਸ ‘ਚ ਕਿਸੇ ਦਾ ਦਮ ਨਾ ਘੁਟ ਸਕੇ ਤੇ ਅੰਦਰ ਬੰਦ ਹੋਣ ‘ਤੇ ਵੀ ਪੀੜਤ ਨੂੰ ਤਾਜ਼ੀ ਹਵਾ ਮਿਲਦੀ ਰਹੇ।

    ਜਦ ਤੱਕ ਕਾਰ ਕੰਪਨੀਆਂ ਕੋਈ ਉਪਾਅ ਨਹੀਂ ਕਰਦੀਆਂ, ਤਦ ਵੱÎਡਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਧਨਾ ਨੂੰ  ਖੜ੍ਹਾ ਕਰਕੇ ਖਿੜਕੀ ਦੇ ਸ਼ੀਸ਼ੇ ਇੱਕ-ਅੱਧ ਸੈਂਟੀਮੀਟਰ ਖੁਲ੍ਹੇ ਛੱਡ ਜਾਣ ਇਸ ਨਾਲ ਜਿੱਥੇ ਵਹੀਕਲ ਚੋਰੀ ਹੋਣ ਦਾ ਡਰ ਵੀ ਨਹੀਂ ਰਹੇਗਾ, ਉੱਥੇ ਹੀ ਜੇ ਭੁੱਲਕੇ ਕੋਈ ਛੋਟਾ ਬੱਚਾ ਫਸ ਵੀ ਜਾਵੇ, ਤਦ ਉਸਦਾ ਦਮ ਨਹੀਂ ਘੁਟੇਗਾ ਅਤੇ ਉਸਦੇ ਰੋਣ-ਚੀਖਣ ਦੀ ਆਵਾਜ਼ ਵੀ ਬਾਹਰ ਸੁਣਾਈ ਦੇਵੇਗੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਸ਼ੇ ‘ਤੇ ਪਰਿਵਾਰਕ ਮੈਂਬਰਾਂ ਤੇ ਕਾਰ ਬਣਾਉਣ ਵਾਲੀਆਂ ਕੰਪਨੀਆਂ ਲਈ ਆਦੇਸ਼ ਜਾਰੀ ਕਰਨ ਕਿ ਉਹ ਆਪਣੇ ਵਾਹਨਾਂ ਨੂੰ ਇਸ ਤਰ੍ਹਾਂ ਰੱਖਣ ਕਿ ਕੋਈ ਦੁਰਘਟਨਾ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਕਾਰਾਂ ‘ਚ ਬੱਚਿਆਂ ਦਾ ਦਮ ਘੁਟ ਜਾਣ ਦੀ ਸਮੱਸਿਆ ਜਿਆਦਾ ਵੱਡੀ ਨਹੀਂ ਹੈ, ਇਸ ਲਈ ਮਾਤਾ-ਪਿਤਾ ਤੇ ਕਾਰ ਨਿਰਮਾਤਾ ਕੰਪਨੀਆਂ ਜਰਾ ਜਿਹੀ ਸਾਵਧਾਨੀ ਤੇ ਉਪਾਅ ਵਰਤ ਕੇ ਇਸ ਹਾਦਸੇ ਨੂੰ ਟਾਲ ਸਕਦੀਆਂ ਹਨ, ਜਿਸ ਨੂੰ ਕਿ ਹਰ ਸੰਭਵ ਬਹੁਤ ਜਲਦ ਟਾਲਿਆ ਜਾਵੇ।

    LEAVE A REPLY

    Please enter your comment!
    Please enter your name here