ਸਿੱਖਿਆ ਦਾ ਮੁੱਖ ਮਨੋਰਥ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਹੈ, ਇਸ ਕਾਰਜ ਲਈ ਸਕੂਲੀ ਸਿੱਖਿਆ ਭਾਵ ਅਧਿਆਪਕਾਂ ਰਾਹੀਂ, ਕਿਤਾਬਾਂ ਰਾਹੀਂ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ, ਪਰ ਜਦੋਂ ਵਿਦਿਆਰਥੀ ਰਸਮੀ ਸਿੱਖਿਆ ਦੇ ਢਾਂਚੇ ’ਚੋਂ ਬਾਹਰ ਨਿੱਕਲ ਕੇ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਸਿੱਖਦਾ ਜਾਂ ਵੇਖਦਾ ਹੈ ਤਾਂ ਉਹ ਉਸ ਲਈ ਵੱਧ ਸਹਾਇਕ ਹੁੰਦਾ ਹੈ। ਵਿਹਾਰਕ ਤਰੀਕੇ ਨਾਲ ਸਿੱਖਣ ’ਤੇ ਵਿਦਿਆਰਥੀ ਜਲਦੀ ਗਿਆਨ ਪ੍ਰਾਪਤੀ ਵੱਲ ਵਧਦਾ ਹੈ, ਨਾਲ ਹੀ ਵਿਦਿਆਰਥੀ ਲਈ ਕੁੱਝ ਰੌਚਕ ਅਤੇ ਨਵਾਂ ਹੁੰਦਾ ਹੈ। (Students)
ਇਸ ਸੈਸ਼ਨ ਦੌਰਾਨ ਸਿੱਖਿਆ ਵਿਭਾਗ, ਪੰਜਾਬ ਸਰਕਾਰ ਨੇ ਨਵਾਂ ਉੱਦਮ ਕੀਤਾ ਹੈ। ਜਿਸ ਦੇ ਤਹਿਤ ਛੇਵੀਂ, ਨੌਵੀਂ, ਦਸਵੀਂ ਤੇ ਗਿਆਰਵੀਂ-ਬਾਰ੍ਹਵੀਂ (ਸਟਰੀਮ ਸਾਇੰਸ) ਦੇ ਵਿਦਿਆਰਥੀਆਂ ਲਈ ਗ੍ਰਾਂਟ ਜਾਰੀ ਕਰਦੇ ਹੋਏ ਵਿੱਦਿਅਕ ਟੂਰ ਦਾ ਆਯੋਜਨ ਕਰਨ ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਕਿਹਾ ਹੈ, ਇਸ ਲੜੀ ਤਹਿਤ 6ਵੀਂ ਦੇ ਵਿਦਿਆਰਥੀਆਂ ਨੂੰ ਮਾਨਸਿਕ ਪੱਧਰ ਅਨੁਸਾਰ ਕਿਸੇ ਪਾਰਕ, ਛੱਤਬੀੜ ਜਾਂ ਸੁਖਾਵੇਂ ਮਨੋਰੰਜਕ ਸਥਾਨ ’ਤੇ ਲੈ ਕੇ ਜਾਣ ਦੀ ਤਾਕੀਦ ਕੀਤੀ ਹੈ। 9ਵੀਂ, 10ਵੀਂ ਨੂੰ ਕਿਸੇ ਉੱਚ ਸਿੱਖਿਅਕ ਸਥਾਨ ਭਾਵ ਯੂਨੀਵਰਸਿਟੀਜ਼ ਦਾ ਵਿਜ਼ਟ ਕਰਵਾਉਣ ਲਈ ਕਿਹਾ ਗਿਆ ਹੈ, ਜਿਸ ਲਈ ਬੱਸ ਦਾ ਕਿਰਾਇਆ, ਰਿਫਰੈੱਸ਼ਮੈਂਟ ਆਦਿ ਦੀ ਵਧੀਆ ਰਾਸ਼ੀ ਪ੍ਰਤੀ ਵਿਦਿਆਰਥੀ ਜਾਰੀ ਕੀਤੀ ਗਈ ਹੈ। (Students)
ਅਜੋਕੇ ਸਮੇਂ ਵਿੱਚ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿੱਚ ਵਿੱਦਿਅਕ ਟੂਰ ਦਾ ਵਿਸ਼ੇਸ਼ ਮਹੱਤਵ ਹੈ। ਵਿਦਿਆਰਥੀ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਵਿੱਦਿਅਕ ਟੂਰ ਸੰਬੰਧੀ ਮਹੱਤਵ ਦਾ ਅਨੁਭਵ ਹੋ ਜਾਂਦਾ ਹੈ। ਵਿੱਦਿਅਕ ਟੂਰ ਦਾ ਮਹੱਤਵ ਅਨੁਭਵ ਇਸ ਪ੍ਰਕਾਰ ਹੈ:- (Students)
ਪੰਜਾਬੀ ਯੂਨੀਵਰਸਿਟੀ ਦੇ ਟੂਰ ਰਾਹੀਂ ਉਪਯੋਗੀ ਤੇ ਪ੍ਰਯੋਗੀ ਗਿਆਨ: | Students
ਅਸੀਂ ਵਿਦਿਆਰਥੀ ਵਰਗ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੱਖਿਅਕ ਪ੍ਰਬੰਧਨ, ਉੱਥੇ ਹੋਣ ਵਾਲੇ ਕੋਰਸਾਂ, ਯੂਨੀਵਰਸਿਟੀ ਦੇ ਢਾਂਚੇ ਆਦਿ ਸਬੰਧੀ ਵਿਹਾਰਕ ਅਤੇ ਪ੍ਰਯੋਗੀ ਜਾਣਕਾਰੀ ਵਿੱਦਿਅਕ ਟੂਰ ਦੌਰਾਨ ਪ੍ਰਤੱਖ ਰੂਪ ਵਿੱਚ ਪ੍ਰਦਾਨ ਕੀਤੀ, ਯੂਨੀਵਰਸਿਟੀ ਪ੍ਰਫੈਸਰ ਡਾ. ਬਾਲ ਕਿ੍ਰਸ਼ਨ ਜੀ ਵੱਲੋਂ ਵੱਖ-ਵੱਖ ਵਿਭਾਗਾਂ ਦੀ ਜਾਣਕਾਰੀ ਪ੍ਰਬੰਧ ਸੰਬੰਧੀ ਦੱਸਿਆ ਗਿਆ, ਨਾਲ ਹੀ ਧਰਮ ਅਧਿਐਨ ਵਿਭਾਗ ਦੇ ਵਿਦਿਆਰਥੀ ਗਰੁੱਪ ਨੇ ਸਾਰੇ ਧਰਮਾਂ ਦੇ ਅਧਿਐਨ, ਯੂਨੀਵਰਸਿਟੀ ਲੋਗੋ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਕਾਰਜਪ੍ਰਣਾਲੀ ਦਾ ਗਿਆਨ ਪ੍ਰਾਪਤ ਕੀਤਾ।
ਸਵੈ-ਅਨੁਸ਼ਾਸਨ ਅਤੇ ਪ੍ਰਬੰਧਨ ਵਿੱਚ ਸਹਾਇਕ: | Students
ਵਿੱਦਿਅਕ ਟੂਰ ਦੌਰਾਨ ਵਿਦਿਆਰਥੀ ਸਵੈ-ਅਨੁਸ਼ਾਸਨ ਰਾਹੀਂ ਨਵੇਂ ਸਥਾਨ ਉੱਪਰ ਜਾ ਕੇ ਗਿਆਨ ਪ੍ਰਾਪਤ ਕਰਦੇ ਹਨ, ਆਪਣੀ ਨਿੱਜੀ ਜਿੰਮੇਵਾਰੀ ਰਾਹੀਂ ਆਪਣਾ ਸਾਮਾਨ ਚੁੱਕਣਾ, ਖੁਦ ਨੂੰ ਜਾਗਰੂਕ ਰੱਖਣਾ ਸੰਗਠਨ ਵਿੱਚ ਰਹਿਣਾ ਸਿੱਖਦੇ ਹਨ, ਲੋੜ ਅਨੁਸਾਰ ਚਾਹ-ਪਾਣੀ, ਭੋਜਨ ਦੇ ਪ੍ਰਬੰਧਨ ਵਿੱਚ ਵੀ ਹਿੱਸਾ ਲੈਂਦੇ ਹਨ, ਇਸ ਤਰ੍ਹਾਂ ਸਾਡੇ ਵਿਦਿਆਰਥੀਆਂ ਨੇ ਖੁਦ ਚਾਹ, ਸਮੋਸੇ ਦੀ ਖਰੀਦ ਅਤੇ ਵੰਡ ਕੀਤੀ।
ਕਲਾ ਅਤੇ ਸੰਸਕਿ੍ਰਤੀ ਦੀ ਸਮਝ ਦਾ ਵਿਕਾਸ ਹੋਣਾ:
ਵਿੱਦਿਅਕ ਟੂਰ ਦੌਰਾਨ ਵਿਦਿਆਰਥੀ ਵਿੱਚ ਕਲਾ ਅਤੇ ਸੰਸਕਿ੍ਰਤੀ ਦੀ ਸਮਝ ਵਧ ਜਾਂਦੀ ਹੈ ਟੂਰ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਪੁਰਾਣੇ ਵਿਰਸੇ ਨੂੰ ਸਮਝਦੇ ਹੋਏ ਅਲੋਪ ਹੋ ਚੁੱਕੇ ਸਾਮਾਨ ਨੂੰ ਵੇਖਿਆ, ਨਾਲ ਹੀ ਹੱਥ ਨਾਲ ਤਿਆਰ ਕੀਤੀ ਕਲਾਕਿ੍ਰਤੀ ਦਾ ਅਧਿਐਨ ਕੀਤਾ। ਜੋ ਉਨ੍ਹਾਂ ਨੇ ਸਿੱਖਣ ਵਿਕਾਸ ਲਈ ਭਵਿੱਖ ਵਿੱਚ ਅਹਿਮ ਹੋਵੇਗੀ। ਵਿੱਦਿਅਕ ਟੂਰ ਦੌਰਾਨ ਅਜਿਹੇ ਅਨੁਭਵ ਜੀਵਨ ਲਈ ਸਿੱਖਣ ਸਾਰਥਿਕਤਾ ਵਧਾਉਂਦੇ ਹਨ।
ਵਿਦਿਆਰਥੀ ਗਿਆਨ ਵਿੱਚ ਵਾਧਾ :
ਸਕੂਲੀ ਗਿਆਨ ਤੋਂ ਬਾਹਰ ਜਾ ਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਉਹ ਨਵੇਂ ਸਥਾਨ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਟੂਰ ਦੌਰਾਨ ਮੈਂ ਵੇਖਿਆ ਕਿ ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਜਾ ਕੇ ਸਿੱਖਿਆ ਦੇ ਨਵੇਂ ਸਾਧਨਾਂ, ਰੀਤੀ-ਰਿਵਾਜਾਂ, ਸੱਭਿਆਚਾਰ ਨੂੰ ਸਮਝਿਆ ਗਿਆ, ਉੱਥੇ ਹੀ ਸਰਹਿੰਦ ਗੁਰਦੁਆਰਾ ਸਾਹਿਬ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਜਾਣਿਆ। ਵਿੱਦਿਅਕ ਟੂਰ ਦੌਰਾਨ ਧਰਮ, ਗਿਆਨ, ਸੰਸਕਿ੍ਰਤੀ ਦੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਬਾਬਾ ਮੋਤੀ ਰਾਮ ਮਹਿਰਾ, ਠੰਢੇ ਬੁਰਜ ਦੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕੀਤੀ।
ਆਪਸੀ ਸਹਿਯੋਗ ਦੇ ਨਾਲ-ਨਾਲ ਅਧਿਆਪਕਾਂ ਨਾਲ ਸਾਂਝ: | Students
ਵਿੱਦਿਅਕ ਟੂਰ ਦੌਰਾਨ ਵਿਦਿਆਰਥੀ ਵੱਖ-ਵੱਖ ਕਲਾਸਾਂ ਤੋਂ ਇਕੱਤਰ ਹੁੰਦੇ ਹਨ ਟੂਰ ਦੌਰਾਨ ਜੂਨੀਅਰ ਵਿੰਗ ਦੇ ਵਿਦਿਆਰਥੀ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੀ ਨਕਲ ਕਰਦੇ ਹੋਏ ਅਗਵਾਈ ਕਰਨਾ ਸਿੱਖਦੇ ਹਨ, ਨਾਲ ਹੀ ਪ੍ਰਬੰਧਨ ’ਚ ਸਹਾਇਤਾ ਕਰਦੇ ਹਨ ਟੂਰ ਦੌਰਾਨ ਘਰੇਲੂ, ਮਨੋਰੰਜਕ ਮਾਹੌਲ ਹੋਣ ਕਾਰਨ ਵਿਦਿਆਰਥੀ ਵਰਗ ਅਧਿਆਪਕਾਂ ਨੂੰ ਆਪਣਾ ਪਰਿਵਾਰਕ ਮੈਂਬਰ ਹੀ ਮਹਿਸੂਸ ਕਰਨ ਲੱਗਦਾ ਹੈ, ਇੱਕ ਵਧੀਆ ਦੋਸਤ, ਮਾਰਗ-ਦਰਸ਼ਕ, ਪਿਤਾ, ਭਾਈ, ਭੈਣ, ਮਾਂ ਦੇ ਰੂਪ ਵਿੱਚ ਵੇਖਣ ਨੂੰ ਲੱਗਦਾ ਹੈ। ਜੋ ਸਿੱਖਿਆ ਦੇ ਸਰਵਪੱਖੀ ਵਿਕਾਸ ਦਾ ਸਾਧਨ ਹੈ।
Also Read : ਵਿਧਾਨ ਸਭਾ ’ਚ ਉੱਠਿਆ ਬਠਿੰਡਾ ਸ਼ਹਿਰ ਦਾ ਮੁੱਦਾ, ਵਿਧਾਇਕ ਜਗਰੂਪ ਸਿੰਘ ਨੇ ਰੱਖੀ ਮੰਗ
ਇਸ ਤਰ੍ਹਾਂ ਵਿੱਦਿਅਕ ਟੂਰ ਵਿਦਿਆਰਥੀ ਅੰਦਰ ਨਵੀਂ ਊਰਜਾ ਭਰਦੇ ਹਨ, ਉਸ ਰਸਮੀ, ਗੈਰ-ਰਸਮੀ ਸਿੱਖਿਆ ਵਿੱਚ ਵਾਧਾ ਕਰਦੇ ਹਨ। ਕਿਤਾਬੀ ਗਿਆਨ ਦੇ ਨਾਲ-ਨਾਲ ਅਨੁਭਵ, ਰੁਮਾਂਚ, ਮਨੋਰੰਜਨ ਵਿੱਚ ਵਿੱਦਿਅਕ ਟੂਰ ਸਹਾਇਕ ਸਿੱਧ ਹੁੰਦੇ ਹਨ, ਕਿਉਂਕਿ ਸਿੱਖਿਆ ਮਨੋਵਿਗਿਆਨੀਆਂ ਦੇ ਅਧਿਐਨ ਅਨੁਸਾਰ ਕਿਸੇ ਚੀਜ ਨੂੰ ਵੇਖਣ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ। ਨਾਲ ਹੀ ਦਿਮਾਗ ਲੰਬੇ ਸਮੇਂ ਤੱਕ ਯਾਦ ਦੇ ਰੂਪ ਵਿੱਚ ਸੰਭਾਲ ਕੇ ਰੱਖਦਾ ਹੈ। ਸੋ ਵਿੱਦਿਅਕ ਟੂਰ ਗਿਆਨ ਪ੍ਰਾਪਤੀ ਦਾ ਵਧੀਆ ਸਾਧਨ ਹਨ।
ਅਵਨੀਸ਼ ਲੌਂਗੋਵਾਲ, ਬਰਨਾਲਾ
ਮੋ. 78883-46465