ਡਿੱਗਿਆ ਪਰਸ ਅਸਲ ਮਾਲਕ ਨੂੰ ਮੌੜ ਕੇ ਦਿਖਾਈ ਇਮਾਨਦਾਰੀ | Welfare Work
ਪਾਤੜਾਂ (ਭੂਸ਼ਨ ਸਿੰਗਲਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਭਲਾਈ ਕਾਰਜ ਅਤੇ ਆਪਣੇ ਇਮਾਨਦਾਰੀ ਦੇ ਕਿੱਸਿਆਂ ਨਾਲ ਸਮਾਜ ਲਈ ਇੱਕ ਪ੍ਰੇਰਨਾ ਸਰੋਤ ਬਣੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਇੱਕ ਡੇਰਾ ਸ਼ਰਧਾਲੂ ਵੱਲੋਂ ਇਮਾਨਦਾਰੀ ਦੀ ਇੱਕ ਇਸ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਹੈ ਕਿ ਵਿਦੇਸ਼ੀ ਡਾਲਰ ਵੀ ਉਸ ਦਾ ਇਮਾਨ ਨਹੀਂ ਡੁਲਾ ਸਕੇ। ਜ਼ਿਕਰਯੋਗ ਹੈ ਕਿ ਇੱਕ ਡੇਰਾ ਸ਼ਰਧਾਲੂ ਨੂੰ ਸ਼ਹਿਰ ਦੇ ਵਿੱਚੋਂ ਇੱਕ ਡਿੱਗਿਆ ਪਰਸ ਮਿਲਿਆ ਜਿਸ ਵਿੱਚ 25 ਤੋਂ 30 ਹਜ਼ਾਰ ਰੁਪਏ ਕੈਸ਼, ਵਿਦੇਸ਼ੀ ਡਾਲਰ, 3 ਏਟੀਐਮ ਅਤੇ ਹੋਰ ਜਰੂਰੀ ਕਾਗਜਤ ਸਨ ਅਤੇ ਉਕਤ ਡੇਰਾ ਸ਼ਰਧਾਲੂ ਵੱਲੋਂ ਉਹ ਪਰਸ ਉਸ ਦੇ ਅਸਲ ਮਾਲਕ ਨੂੰ ਦੇ ਕੇ ਇੱਕ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। (Welfare Work)
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਰੋਹੀ ਇੰਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਸ਼ਹਿਰ ਦੇ ਭਗਤ ਸਿੰਘ ਚੌਂਕ ਵਿੱਚ 15 ਮੈਂਬਰ ਵਿਪਨ ਇੰਸਾਂ ਨੂੰ ਇੱਕ ਡਿੱਗਿਆ ਹੋਇਆ ਪਰਸ ਮਿਲਿਆ। ਜਿਸ ਵਿੱਚ 3 ਏਟੀਐਮ 25 ਤੋਂ 30 ਹਜਾਰ ਰੁਪਏ ਕੈਸ਼ ਅਤੇ ਵਿਦੇਸ਼ੀ ਡਾਲਰ ਅਤੇ ਹੋਰ ਜਰੂਰੀ ਕਾਗਜਾਤ ਮਿਲੇ, ਜਿਸ ਤੋਂ ਬਾਅਦ ਉਹਨਾਂ ਇਸ ਪਰਸ ਦੇ ਅਸਲ ਮਾਲਕ ਨਾਲ ਰਾਬਤਾ ਕੀਤਾ ਅਤੇ ਉਸਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਪਾਤੜਾਂ ਵਿਖੇ ਬੁਲਾ ਕੇ ਉਹਨਾਂ ਨੂੰ ਪਰਸ ਸੌਂਪ ਦਿੱਤਾ ਗਿਆ, ਉਹਨਾਂ ਕਿਹਾ ਕਿ ਇਹ ਕਾਰਜ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਕੀਤਾ ਗਿਆ ਹੈ। (Welfare Work)
ਧੰਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੇਰਨਾ ਦਿੰਦੇ ਹਨ | Welfare Work
ਰੋਹੀ ਇੰਸਾਂ ਨੇ ਦੱਸਿਆ ਕਿ ਜਦੋਂ ਡਿੱਗਿਆ ਮਿਲਿਆ ਪਰਸ ਉਸ ਦੇ ਅਸਲ ਮਾਲਕ ਗੁਰਦੀਪ ਸਿੰਘ ਬਰਾੜ ਪਿੰਡ ਜਵਾਹਰ ਸਿੰਘ ਵਾਲਾ ਮੋਗਾ ਨੂੰ ਸੌਂਪਿਆ ਤਾਂ ਉਹਨਾਂ ਪਰਸ ਮਿਲਦੇ ਹੀ ਪੂਜਨੀਕ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਧੰਨ ਹੋ ਤੁਸੀਂ ਅਤੇ ਤੁਹਾਡੇ ਗੁਰੂ ਜੀ ਜ਼ੋ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੇਰਨਾ ਦਿੰਦੇ ਹਨ।
Also Read : 300 ਯੂਨਿਟ ਮੁਫਤ ਬਿਜਲੀ ਵਾਲੀ ‘ਪੀਐਮ ਸੂਰਿਆ ਘਰ’ ਯੋਜਨਾ ਦਾ ਲਾਭ ਉਠਾਓ