ਗਾਜਾ (ਏਜੰਸੀ)। ਗਾਜਾ ਸ਼ਹਿਰ ’ਚ ਮਨੁੱਖੀ ਸਹਾਇਤਾ ਦੀ ਉਡੀਕ ਕਰ ਰਹੇ ਕਈ ਫਿਲੀਸਤੀਨੀ ਇਜਰਾਇਲੀ ਹਮਲੇ ’ਚ ਮਾਰੇ ਗਏ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ। ਹਮਾਸ ਦੁਆਰਾ ਸੰਚਾਲਿਤ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ਼ ਅਲ ਕੇਂਦਰਾਂ ਨੇ ਐਤਵਾਰ ਨੂੰ ਇੱਕ ਪ੍ਰੈੱਸ ਬਿਆਨ ’ਚ ਇਹ ਜਾਣਕਾਰੀ ਦਿੱਤੀ। (Gaza City)
ਫਿਲੀਸਤੀਨੀ ਸੁਰੱਖਿਆ ਅਤੇ ਚਿਕਿਤਸਾ ਸੂਤਰਾਂ ਨੇ ਦੱਸਿਆ ਕਿ ਇਜਰਾਇਲੀ ਬਲਾਂ ਨੇ ਗਾਜਾ ਸ਼ਹਿਰ ਦੇ ਦੱਖਣ ’ਚ ਕੁਵੈਤ ਚੁਰਸਤੇ ’ਤੇ ਆਟੇ ਨਾਲ ਲੱਦੇ ਸਹਾਇਤਾ ਟਰੱਕਾਂ ਦੀ ਉਡੀਕ ਕਰ ਰਹੇ ਲੋਕਾਂ ’ਤੇ ਗੋਲੀਬਾਰੀ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਸਰਕਾਰੀ ਫਿਲੀਸਤੀਨੀ ਟੀਵੀ ਅਨੁਸਾਰ ਇਜਰਾਇਲੀ ਜੰਗੀ ਜਹਾਜਾਂ ਜ਼ਰੀਏ ਗਾਜਾ ਪੱਟੀ ਦੇ ਦੀਰ ਅਲ ਬਲਾਹ ’ਚ ਮਨੁੱਖੀ ਸਹਾਇਤਾ ਲੈ ਰਹੇ ਇੱਕ ਛੋਟੇ ਟਰੱਕ ’ਤੇ ਬੰਬਬਾਰੀ ਕੀਤੀ, ਜਿਸ ’ਚ ਘੱਟ ਤੋਂ ਘੱਟ ਅੱਠ ਜਣਿਆਂ ਦੀ ਮੌਤ ਹੋ ਗਈ। ਇਜਰਾਇਲ ਵੱਲੋਂ ਇਨ੍ਹਾਂ ਘਟਨਾਵਾਂ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।
Also Read : ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ’ਚ ਪੁੱਜੇ ਹਜ਼ਾਰਾਂ ਕਿਸਾਨ