ਮੌਸਮ ਵਿਭਾਗ ਵੱਲੋਂ ਅਲਰਟ ਜਾਰੀ (Rain)
ਮਲੇਰਕੋਟਲਾ (ਗੁਰਤੇਜ ਜੋਸੀ)। ਬੀਤੇ ਕਈ ਦਿਨਾਂ ਤੋਂ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਮਲੇਰਕੋਟਲਾ ਦੇ ਆਲੇ-ਦੁਆਲੇ ਇਲਾਕੇ ਵਿਚ ਅੱਜ ਮੀਂਹ ਦੇ ਨਾਲ-ਨਾਲ ਤੇਜ਼ ਗੜ੍ਹੇਮਾਰੀ ਹੋਈ ਅਤੇ ਕਾਲੀਆਂ ਘਟਾਵਾਂ ਛਾਈਆਂ। ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨ ਹੋਰ ਵੀ ਚਿੰਤਾ ਵਿਚ ਹਨ। ਉਥੇ ਹੀ ਅੱਜ ਦਿਨ ਭਰ ਤੇਜ਼ ਹਵਾਵਾਂ ਚੱਲਣ ਦੇ ਨਾਲ ਕਿਸਾਨਾਂ ਦੀਆਂ ਹਰੀਆਂ-ਭਰੀਆਂ ਕਣਕ ਦੀਆਂ ਫ਼ਸਲਾਂ ਧਰਤੀ ’ਤੇ ਵਿਛ ਗਈਆਂ। Rain
ਉੱਧਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ। ਮਾਨਸਾ, ਸੰਗਰੂਰ , ਮਾਲੇਰਕੋਟਲਾ,ਬਰਨਾਲਾ, ਪਟਿਆਲਾ, ਬਠਿੰਡਾ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਤਰਨ ਤਾਰਨ, ਮੋਗਾ, ਫਿਰੋਜ਼ਪੁਰ ਵਿੱਚ ਦਰਮਿਆਨੀ ਤੂਫਾਨ (ਹਵਾ ਦੀ ਗਤੀ 50- 60 ਕਿਲੋਮੀਟਰ) ਬਿਜਲੀ ਅਤੇ ਗੜੇ ਦੇ ਨਾਲ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਲੁਧਿਆਣਾ, ਜਲੰਧਰ, ਕਪੂਰਥਲਾ,ਐਸ.ਬੀ.ਐਸ.ਨਗਰ, ਹੁਸ਼ਿਆਰਪੁਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਅਤੇ ਗੜੇਮਾਰੀ ਦੇ ਨਾਲ ਤੇਜ਼ ਝੱਖੜ (ਹਵਾ ਦੀ ਰਫ਼ਤਾਰ 60-80 ਕਿਲੋਮੀਟਰ ਪ੍ਰਤੀ ਘੰਟਾ) ਦੀ ਸੰਭਾਵਨਾ ਹੈ।