ਦੇਰ ਰਾਤ ਹੋਇਆ ਸ਼ੁਭ ਕਰਨ ਦਾ ਪੋਸਟਮਾਰਟਮ | Farmar Protest
- ਸ਼ੁਭ ਕਰਨ ਦੀ ਮ੍ਰਿਤਕ ਦੇਹ ਖਨੌਰੀ ਬਾਰਡਰ ਲਈ ਰਵਾਨਾ | Farmar Protest
- ਦੁਪਹਿਰ 3 ਵਜੇ ਹੋਵੇਗਾ ਪਿੰਡ ਵਿਖੇ ਅੰਤਿਮ ਸੰਸਕਾਰ | Farmar Protest
ਪਟਿਆਲਾ (ਖੁਸਵੀਰ ਸਿੰਘ ਤੂਰ)। ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਨੌਜਵਾਨ ਸ਼ੁਭ ਕਰਨ ਦਾ ਅੱਜ ਪਿੰਡ ਵਿਖੇ ਦੁਪਹਿਰ 3 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਦੇਰ ਰਾਤ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਰਾਤ 11 ਵਜੇ ਦੇ ਕਰੀਬ ਸ਼ੁਭਕਰਨ ਦਾ ਪੋਸਟਮਾਰਟਮ ਕੀਤਾ ਗਿਆ। ਅੱਜ ਸਵੇਰੇ ਸੁਭ ਕਰਨ ਦੀ ਮ੍ਰਿਤਕ ਦੇਹ ਖਨੌਰੀ ਬਾਰਡਰ ਵੱਲ ਕਿਸਾਨ ਆਗੂ ਲੈ ਕੇ ਰਵਾਨਾ ਹੋ ਗਏ ਅਤੇ ਖਨੌਰੀ ਬਾਰਡਰ ਉੱਪਰ ਸ਼ੁਭਕਰਨ ਨੂੰ ਕਿਸਾਨਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਕਿਸਾਨਾਂ ਵੱਲੋਂ ਸ਼ੁਭਕਰਨ ਦੇ ਅੰਤਿਮ ਦਰਸ਼ਨ ਕੀਤੇ ਜਾਣਗੇ। (Farmar Protest)
ਰੰਗਲੇ ਪੰਜਾਬ ਮੇਲੇ ’ਚ ਤਿਆਰ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਪਰੌਂਠਾ
ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸ਼ੁਭਕਰਨ ਦੀ ਦੇਹ ਨੂੰ ਖਨੌਰੀ ਬਾਰਡਰ ਤੇ ਲਿਜਾਣ ਲਈ ਉਹ ਰਵਾਨਾ ਹੋ ਚੁੱਕੇ ਹਨ ਤੇ ਇੱਥੇ ਕਿਸਾਨਾਂ ਵੱਲੋਂ ਸ਼ੁਭ ਕਰਨ ਨੂੰ ਸ਼ਰਧਾਂਜਲੀਆਂ ਭੇਟ ਕਰਨ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਉਨਾਂ ਦੇ ਜੱਦੀ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਕਿਸਾਨ ਪਸੰਦ ਹੂਤੈਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਬੱਲੋਂ ਵਿਖੇ ਪੁੱਜ ਕੇ ਸ਼ੁਭ ਕਰਨ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ। (Farmar Protest)