MSG Bhandara : ਸਲਾਬਤਪੁਰਾ ’ਚ ਲੱਗੀਆਂ ਰਾਮ-ਨਾਮ ਦੀਆਂ ਰੌਣਕਾਂ

MSG Bhandara

ਸਲਾਬਤਪੁਰਾ (ਜਸਵੀਰ ਸਿੰਘ ਗਹਿਲ)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮ-ਕਰਮ ਦਿਵਸ ਦੇ ਸਬੰਧ ਪਵਿੱਤਰ ਭੰਡਾਰੇ ’ਤੇ ਸਾਧ-ਸੰਗਤ ਨੱਚਦੀ ਗਾਉਂਦੀ ਪੁੱਜ ਰਹੀ ਹੈ। ਸਾਧ-ਸੰਗਤ ’ਚ ਪਵਿੱਤਰ ਭੰਡਾਰੇ ਨੂੰ ਲੈ ਕੇ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਸਾਧ-ਸੰਗਤ ਹੁਮ ਹੁਮਾ ਕੇ ਪਵਿੱਤਰ ਭੰਡਾਰੇ ਦੇ ਸ਼ੁਭ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਇਲਾਹੀ ਦਰਸ਼ਨਾਂ ਲਈ ਪੁੱਜ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾ ਰਹਿਮੋ-ਕਰਮ ਦਿਵਸ ਦੇ ਸਬੰਧ ’ਚ ਹੋਣ ਜਾ ਰਹੇ ਇਸ ਪਵਿੱਤਰ ਭੰਡਾਰੇ ਨੂੰ ਲੈ ਕੇ ਇਸ ਲਈ ਕਈ ਦਿਨਾਂ ਤੋਂ ਸੇਵਾਦਾਰਾਂ ਵੱਲੋਂ ਸਾਧ-ਸੰਗਤ ਦੀ ਸਹੂਲੀਅਤ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਦਰਬਾਰ ਨੂੰ ਰੰਗ-ਬਿਰੰਗੀਆਂ ਲੜੀਆਂ-ਝੰਡੀਆਂ ਗੁਬਾਰਿਆਂ ਤੇ ਰੰਗੋਲੀ ਆਦਿ ਨਾਲ ਬੇਹਦ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। (MSG Bhandara)

MSG Bhandara

MSG Bhandara

LEAVE A REPLY

Please enter your comment!
Please enter your name here