ਦੇਸ਼ ਵਿਕਾਸ ਵੱਲ, ਸਮਾਜ ਨਿਘਾਰ ਵੱਲ

Development

ਬਿਨਾਂ ਸ਼ੱਕ ਦੇਸ਼ ਅੰਦਰ ਭੌਤਿਕ ਤਰੱਕੀ ਹੋ ਰਹੀ ਹੈ ਸੜਕਾਂ ਦਾ ਜਾਲ ਵਿਛ ਰਿਹਾ ਹੈ ਅਨਪੜ੍ਹਤਾ ਖਤਮ ਹੋ ਰਹੀ ਹੈ ਨਾਗਰਿਕਾਂ ਦੀ ਸਹੂਲਤ ਲਈ ਨਵੇਂ-ਨਵੇਂ ਫੈਸਲੇ ਲਏ ਜਾ ਰਹੇ ਹਨ ਕੇਂਦਰ ਤੇ ਸੂਬਾ ਸਰਕਾਰਾਂ ਨਵੇਂ-ਨਵੇਂ ਟੀਚਿਆਂ ਦੀ ਪੂਰਤੀ ਲਈ ਕੰਮ ਕਰ ਰਹੀਆਂ ਹਨ ਜੇਕਰ ਸਮਾਜਿਕ ਖੇਤਰ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਸਮਾਜ ’ਚ ਬੇਚੈਨੀ, ਹਿੰਸਾ ਤੇ ਚਰਿੱਤਰਹੀਣਤਾ ਤੇਜ਼ੀ ਨਾਲ ਵਧ ਰਹੀ ਹੈ। ਇਸੇ ਤਰ੍ਹਾਂ ਹੀ ਸਿਹਤ ਦੇ ਨਜ਼ਰੀਏ ਤੋਂ ਮਨੁੱਖ ਬਦਹਾਲ ਹੋ ਗਿਆ ਹੈ। ਮਨੁੱਖ ਨੂੰ ਸਿਰਫ਼ ਪੈਸੇ, ਕੋਠੀਆਂ, ਗੱਡੀਆਂ ਤੇ ਸਟੇਟਸ ਸਿੰਬਲ ਦਾ ਹੀ ਧਿਆਨ ਰਹਿ ਗਿਆ ਹੈ। ਇਸ ਭੱਜ-ਦੌੜ ਤੇ ਫੈਸ਼ਨ ਦੇ ਦੌਰ ’ਚ ਕਿਸੇ ਨੂੰ ਸਿਹਤ ਦਾ ਖਿਆਲ ਨਹੀਂ ਰਹਿ ਗਿਆ ਬੱਸ, ਜੋ ਵੀ ਵੱਡੇ ਬਰਾਂਡ ਦਾ ਮਿਲ ਗਿਆ। ਉਸ ਨੂੰ ਬਿਨਾਂ ਵੇਖੇ ਪਰਖੇ ਖਾਧਾ ਜਾ ਰਿਹਾ ਹੈ। (Development)

ਸ਼ਾਹ ਮਸਤਾਨਾ ਜੀ ਨੇ ਬਖਸ਼ੇ, ਦੁਨੀਆ ਨੂੰ ਮਹਾਂ ਰਹਿਮੋ-ਕਰਮ ਦੇ ਸੱਚੇ ਦਾਤਾ

ਇਸ ਦੇ ਨਾਲ ਹੀ ਹਿੰਸਾ ਦੀ ਪ੍ਰਵਿਰਤੀ ਬੱਚਿਆਂ ਤੱਕ ਪਹੁੰਚ ਗਈ ਹੈ ਛੋਟੇ-ਛੋਟੇ ਬੱਚਿਆਂ ਵੱਲੋਂ ਕਤਲ ਤੇ ਨਸ਼ਾ ਵੇਚਣ ਵਰਗੇ ਅਪਰਾਧ ਕੀਤੇ ਜਾ ਰਹੇ ਹਨ। ਬੱਚਿਆਂ ਤੇ ਔਰਤ ਦੀ ਲੜਾਈ ’ਚ ਕਤਲ ਹੋ ਰਹੇ ਹਨ। ਲੁੱਟ-ਖੋਹ ਆਮ ਹੋ ਰਹੀ ਹੈ ਨਸ਼ਿਆਂ ਦਾ ਕਹਿਰ ਵਰਤ ਰਿਹਾ ਹੈ ਕਦੇ ਕਿਸੇ ਇੱਕ ਸੂਬੇ ’ਚ ਇੱਕ-ਦੋ ਗੈਂਗਸਟਰਾਂ ਦੀ ਚਰਚਾ ਹੁੰਦੀ ਸੀ ਜੋ ਹੁਣ ਸੈਂਕੜਿਆਂ ’ਚ ਪਹੁੰਚ ਗਈ ਹੈ ਨਿੱਕੀ-ਨਿੱਕੀ ਗੱਲ ’ਤੇ ਕਤਲੇਆਮ ਬੇਹੱਦ ਚਿੰਤਾਜਨਕ ਹੈ ਭੌਤਿਕ ਵਿਕਾਸ ਦੇ ਨਾਲ-ਨਾਲ ਸਮਾਜਿਕ ਵਿਕਾਸ ਦਰਮਿਆਨ ਪੁਲ ਬਣਾਉਣਾ ਜ਼ਰੂਰੀ ਹੈ ਸਰਕਾਰਾਂ ਨੂੰ ਉਨ੍ਹਾਂ ਸਾਰੇ ਕਾਰਨਾਂ ਵੱਲ ਗੌਰ ਕਰਨੀ ਪੈਣੀ ਹੈ ਜੋ ਮਨੁੱਖ ਦੇ ਮਨ ’ਚ ਅਪਰਾਧ ਪੈਦਾ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਵਧ ਰਹੀ ਅਸ਼ਲੀਲਤਾ, ਹਿੰਸਕ ਦ੍ਰਿਸ਼ਾਂ ਵਾਲੀਆਂ ਫਿਲਮਾਂ ਤੇ ਟੀਵੀ ਸੀਰੀਅਲ ਅਤੇ ਸ਼ਰਾਬ ਦੀ ਵਧ ਰਹੀ ਖਪਤ ਆਦਿ ਮਾਮਲਿਆਂ ’ਚ ਅਹਿਮ ਫੈਸਲੇ ਲੈਣੇ ਪੈਣੇ ਹਨ ਪੁਰਾਤਨ ਸੱਭਿਆਚਾਰ ਦੀ ਪੁਨਰ-ਸੁਰਜੀਤੀ ਲਈ ਕਦਮ ਚੁੱਕਣੇ ਪੈਣੇ ਹਨ। (Development)