ਰੋਹਿਤ ਸ਼ਰਮਾ ਨੇ ਬਣਾਇਆਂ 55 ਦੌੜਾਂ | Eng vs Ind
- ਸ਼ੁਭਮਨ ਗਿੱਲ ਤੇ ਧਰੁਵ ਜੁਰੇਲ ਵਿਚਕਾਰ 72 ਦੌੜਾਂ ਦੀ ਸਾਂਝੇਦਾਰੀ | Eng vs Ind
- ਸ਼ੁਭਮਨ ਗਿੱਲ ਦਾ ਵੀ ਨਾਬਾਦ ਸੈਂਕੜਾ | Eng vs Ind
ਰਾਂਚੀ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਰਾਂਚੀ ‘ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਦੂਜੀ ਪਾਰੀ ‘ਚ ਭਾਰਤੀ ਟੀਮ ਨੂੰ ਜਿੱਤ ਲਈ ਇੰਗਲੈਂਡ ਵੱਲੋਂ 192 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਨੂੰ ਟੀਮ ਨੇ ਆਪਣੀਆਂ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ । ਇੱਕ ਸਮੇਂ ਭਾਰਤੀ ਟੀਮ 84 ਦੌੜਾਂ ਬਣਾ ਕੇ ਬਿਨ੍ਹਾਂ ਕੋਈ ਵਿਕਟ ਗੁਆਏ ਚੰਗੀ ਸਥਿਤੀ ‘ਚ ਸੀ। ਪਰ ਬਾਅਦ ‘ਚ ਇੱਕ ਸਮੇਂ ਸਕੋਰ 120 ਦੌੜਾਂ ‘ਤੇ 5 ਦਾ ਹੋ ਗਿਆ। ਸਰਫਰਾਜ਼ ਖਾਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਤੇ ਪਹਿਲੀ ਗੇਂਦ ‘ਤੇ ਹੀ ਆਊਟ ਹੋ ਗਏ। ਇੰਗਲੈਂਡ ਵੱਲੋਂ ਦੂਜੀ ਪਾਰੀ ‘ਚ ਸ਼ੋਏਬ ਬਸ਼ੀਰ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਜੋ ਰੂਟ ਤੇ ਟਾਮ ਹਾਰਟਲੇ ਨੂੰ 1-1 ਵਿਕਟ ਮਿਲੀ। (Eng vs Ind)
Live I 457 ਹੋਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਤੋਹਫ਼ਾ, ਕਰਤੇ ਖੁਸ਼
ਇਸ ਮੈਚ ‘ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤਿਆ ਸੀ ਤੇ ਪਹਿਲਾਂ ਖੇਡਦੇ ਹੋਏ ਜੋ ਰੂਟ ਦੇ ਸੈਂਕੜੇ ਦੀ ਮੱਦਦ ਨਾਲ ਪਹਿਲੀ ਪਾਰੀ ‘ਚ 357 ਦੌੜਾਂ ਬਣਾਇਆਂ ਸਨ, ਜਵਾਬ ‘ਚ ਭਾਰਤੀ ਟੀਮ ਪਹਿਲੀ ਪਾਰੀ ‘ਚ 307 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਓਪਨਰ ਬੱਲੇਬਾਜ਼ ਯਸ਼ਸਵੀ ਦੀਆਂ 73 ਦੌੜਾਂ ਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਦੀਆਂ 90 ਦੌੜਾਂ ਸ਼ਾਮਲ ਸਨ। ਦੂਜੀ ਪਾਰੀ ‘ਚ ਇੰਗਲੈਂਡ ਦੀ ਪਾਰੀ ਸਿਰਫ 145 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਭਾਰਤ ਦੇ ਅਸ਼ਵਿਨ ਨੇ ਪੰਜਾ ਖੋਲ੍ਹਿਆ ਤੇ ਕੁਲਦੀਪ ਯਾਦਵ ਨੂੰ 4 ਵਿਕਟਾਂ ਮਿਲਿਆਂ। ਇੰਗਲੈਂਡ ਵੱਲੋਂ ਓਪਨਰ ਜੈਕ ਕ੍ਰਾਲੇ ਨੇ ਦੂਜੀ ਪਾਰੀ ‘ਚ 60 ਦੌੜਾਂ ਦੀ ਪਾਰੀ ਖੇਡੀ ਸੀ। ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ‘ਚ 3-1 ਦੀ ਬੜ੍ਹਤ ਬਣਾ ਲਈ ਹੈ।
ਗਿੱਲ ਦੇ ਕਰੀਅਰ ਦਾ ਛੇਵਾਂ ਅਰਧਸੈਂਕੜਾ | Eng vs Ind
ਭਾਰਤ ਦੀ ਟੀਮ ਦੇ ਸ਼ੁਭਮਨ ਗਿੱਲ ਨੇ ਅੱਜ ਇੰਗਲੈਂਡ ਖਿਲਾਫ ਆਪਣੇ ਕਰੀਅਰ ਦਾ ਛੇਵਾਂ ਅਰਧਸੈਂਕੜਾ ਜੜਿਆ। ਉਨ੍ਹਾਂ ਨੇ ਸਪਿਨਰ ਗੇਂਦਬਾਜ਼ ਸ਼ੋਏਬ ਬਸ਼ੀਰ ਦੇ ਗੇਂਦ ‘ਤੇ ਛੱਕਾ ਲਾ ਕੇ ਆਪਣਾ ਅਰਧਸੈਂਕੜਾ ਪੂਰਾ ਕੀਤਾ। ਸ਼ੁਭਮਨ ਗਿੱਲ ਦੀ ਧਰੁਵ ਜੁਰੇਲ ਨਾਲ 72 ਦੌੜਾਂ ਦੀ ਸਾਂਝੇਦਾਰੀ ਵੀ ਮਹੱਤਵਪੂਰਨ ਰਹੀ। ਗਿੱਲ ਨੇ ਬਸ਼ੀਰ ਦੇ ਇੱਕ ਓਵਰ ‘ਚ ਦੋ ਛੱਕੇ ਜੜੇ। (Eng vs Ind)