ਸੁਪਰੀਮ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਇੱਕ ਪ੍ਰੋਗਰਾਮ ਦੌਰਾਨ ਦੱਸਿਆ ਹੈ ਕਿ ਉਹ ਸ਼ੁੱਧ ਸ਼ਾਕਾਹਾਰੀ ਭੋਜਨ ਕਰਦੇ ਹਨ। ਉਨ੍ਹਾਂ ਦਾ ਇਹ ਬਿਆਨ ਭਾਰਤੀ ਖੁਰਾਕ ਤੇ ਸੰਸਕ੍ਰਿਤੀ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਅੱਜ ਦੀ ਨਵੀਂ ਪੀੜ੍ਹੀ ’ਤੇ ਬਜ਼ਾਰਵਾਦ ਦਾ ਪ੍ਰਭਾਵ ਅਜਿਹਾ ਹੈ ਕਿ ਮਾਸਾਹਾਰ ਨੂੰ ਆਧੁਨਿਕ ਤੇ ਖਾਣੇ ਦੀ ਅਜ਼ਾਦੀ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਜਦੋਂ ਕਿ ਸੱਚਾਈ ਹੈ ਕਿ ਭਾਰਤੀ ਸੱਭਿਆਚਾਰ ’ਚ ਮਨੁੱਖੀ ਜੀਵਨਸ਼ੈਲੀ ’ਚ ਸ਼ਾਕਾਹਾਰ ਨੂੰ ਹੀ ਸਰਵਉੱਤਮ ਮੰਨਿਆ ਗਿਆ ਹੈ। (Vegetarian)
Also Read : UP Police Exam : ਯੂਪੀ ਪੁਲਿਸ ਭਰਤੀ ਪ੍ਰੀਖਿਆ ਹੋਈ ਰੱਦ, ਜਾਣੋ ਇਹ ਸਨ ਕਾਰਨ…
ਸ਼ਾਕਾਹਾਰ ਸਰੀਰਕ ਤੌਰ ’ਤੇ ਤਾਂ ਉੱਤਮ ਹੈ ਹੀ ਸਗੋਂ ਮਾਨਸਿਕ, ਬੌਧਿਕ ਤੇ ਵਾਤਾਵਰਣਕ ਲੋੜਾਂ ਦੇ ਆਧਾਰ ’ਤੇ ਵੀ ਸ਼ਾਕਾਹਾਰ ਉੱਤਮ ਹੈ। ਭਾਰਤ ਦੇ ਓਲੰਪੀਅਨ ਜੇਤੂ ਪਹਿਲਵਾਨਾਂ ਸਮੇਤ ਬਹੁਤ ਸਾਰੇ ਖਿਡਾਰੀ ਸ਼ਾਕਾਹਾਰੀ ਹਨ। ਪਿਛਲੇ ਸਮੇਂ ’ਚ ਇਹ ਵੇਖਿਆ ਗਿਆ ਹੈ ਕਿ ਆਂਡੇ ਖਾਣ ਨੂੰ ਉਤਸ਼ਾਹਿਤ ਕਰਨ ਲਈ ਚਰਚਿਤ ਹਸਤੀਆਂ ਤੋਂ ਪ੍ਰਚਾਰ ਕਰਵਾਇਆ ਜਾਂਦਾ ਹੈ। ਦੇਸ਼ ਦੇ ਉੱਚ ਅਹੁਦਿਆਂ ’ਤੇ ਪਹੁੰਚਦੀਆਂ ਸ਼ਖਸੀਅਤਾਂ ਤੇ ਪ੍ਰਸਿੱਧ ਖਿਡਾਰੀ ਸ਼ਾਕਾਹਾਰ ਨੂੰ ਸਹੀ ਮੰਨਦੇ ਹਨ ਤਾਂ ਭਾਰਤੀ ਖਾਣੇ ਤੇ ਸੱਭਿਆਚਾਰ ਦੇ ਉੱਤਮ ਹੋਣ ਦਾ ਕੋਈ ਹੋਰ ਸਬੂਤ ਦੇਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਨਵੀਂ ਪੀੜ੍ਹੀ ਨੂੰ ਸ਼ਾਕਾਹਾਰ ਦਾ ਮਹੱਤਵ ਸਮਝਣ ਲਈ ਤਾਜ਼ਾ ਮਿਸਾਲਾਂ ਕਾਫ਼ੀ ਹਨ।