(ਰਜਨੀਸ਼ ਰਵੀ) ਅਬੋਹਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਵੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਲਗਣ ਵਾਲੇ ਕੈਂਪਾਂ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਉਪ ਮੰਡਲ ਅਬੋਹਰ ਵਿੱਚ 26 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਗਿੱਦੜਾਂਵਾਲੀ ਅਤੇ ਜੰਡ ਵਾਲਾ ਹਨੁਵੰਤਾ ਵਿੱਚ ਅਤੇ ਬਾਅਦ ਦੁਪਹਿਰ 2 ਵਜੇ ਪਿੰਡ ਮੌਜਗੜ੍ਹ ਅਤੇ ਖੂਈਆਂ ਸਰਵਰ ਵਿਖੇ ਕੈਂਪ ਲੱਗੇਗਾ। Abohar News
ਇਹ ਵੀ ਪੜ੍ਹੋ: Shubkaran : ਸ਼ੁਭਕਰਨ ਦੇ ਦੋਸ਼ੀਆਂ ਖਿਲਾਫ ਹੋਵੇ ਪਰਚਾ ਦਰਜ, ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾਈ
ਖੂਈਆਂ ਸਰਵਰ ਦੇ ਕੈਂਪ ਵਿੱਚ ਤੇਲੂ ਪੁਰੇ ਦੇ ਲੋਕ ਵੀ ਪਹੁੰਚ ਸਕਦੇ ਹਨ। 27 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਦੌਲਤਪੁਰਾ ਅਤੇ ਦਲਮੀਰ ਖੇੜਾ ਵਿੱਚ ਅਤੇ ਬਾਅਦ ਦੁਪਹਿਰ 2 ਵਜੇ ਦਾਨੇਵਾਲਾ ਸੱਤ ਕੋਸ਼ੀ ਅਤੇ ਦੀਵਾਨ ਖੇੜਾ ਵਿਖੇ ਕੈਂਪ ਲੱਗੇਗਾ। ਦਲਮੀਰ ਖੇੜਾ ਦੇ ਕੈਂਪ ਵਿੱਚ ਪੱਟੀ ਬੀਲਾ ਦੇ ਲੋਕ ਵੀ ਪਹੁੰਚਣਗੇ। ਇਸੇ ਤਰ੍ਹਾਂ 28 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਸੱਪਾਂਵਾਲੀ ਅਤੇ ਪੰਜ ਕੋਸੀ ਵਿਖੇ ਅਤੇ ਬਾਅਦ ਦੁਪਹਿਰ 2 ਵਜੇ ਪਿੰਡ ਹਰੀਪੁਰਾ ਅਤੇ ਕਿੱਲਿਆਂਵਾਲੀ ਵਿਖੇ ਲੋਕ ਸੁਵਿਧਾ ਕੈਂਪ ਲੱਗਣਗੇ । 29 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਹਿੰਮਤਪੁਰਾ ਵਿਖੇ ਕੈਂਪ ਲੱਗੇਗਾ ਜਿੱਥੇ ਹਿੰਮਤਪੁਰਾ ਤੋਂ ਇਲਾਵਾ ਚੱਕ ਰਾਧੇਵਾਲਾ ਅਤੇ ਮੋਡੀਕੇੜਾ ਦੇ ਲੋਕ ਵੀ ਪਹੁੰਚ ਸਕਣਗੇ।
ਕੈਂਪਾਂ ਵਿੱਚ 43 ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਮੌਕੇ ’ਤੇ ਹੀ ਦਿੱਤਾ ਜਾਂਦਾ
ਇਸੇ ਦਿਨ ਸਵੇਰੇ 10 ਵਜੇ ਪਿੰਡ ਰਾਮਪੁਰਾ ਵਿੱਚ ਲੱਗਣ ਵਾਲੇ ਕੈਂਪ ਵਿੱਚ ਰਾਮਪੁਰਾ ਅਤੇ ਨਰਾਇਣਪੁਰਾ ਦੇ ਲੋਕ ਵੀ ਪਹੁੰਚ ਸਕਣਗੇ। 29 ਫਰਵਰੀ ਨੂੰ ਹੀ ਬਾਅਦ ਦੁਪਹਿਰ 2 ਵਜੇ ਪਿੰਡ ਵਜੀਦਪੁਰ ਭੋਮਾ ਅਤੇ ਕੁਲਾਰ ਵਿਖੇ ਲੋਕ ਸੁਵਿਧਾ ਕੈਂਪ ਲੱਗੇਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ। ਇਹਨਾਂ ਕੈਂਪਾਂ ਵਿੱਚ 43 ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਮੌਕੇ ’ਤੇ ਹੀ ਦਿੱਤਾ ਜਾਂਦਾ ਹੈ। Abohar News
ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂਅ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।