ਕੋਲੰਬੀਆ ’ਚ ਹੈਲੀਕਾਪਟਰ ਹਾਦਸਾਗ੍ਰਸਤ, 4 ਪੁਲਿਸ ਅਧਿਕਾਰੀਆਂ ਦੀ ਮੌਤ

Colombia

ਬੋਗੋਟਾ (ਏਜੰਸੀ)। ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਦੇ ਐਂਟੀਓਕੀਆ ਸੂਬੇ ਦੇ ਕਾਰਮਾਂਟਾ ਸ਼ਹਿਰ ’ਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਕ੍ਰੈਸ਼ ਹੋ ਗਿਆ ਅਤੇ ਕਾਰਮਾਂਟਾ ਸ਼ਹਿਰ ਉੱਪਰ ਡਿੱਗਿਆ ਹੈ। ਇਸ ਹਾਦਸੇ ’ਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਸ਼ਟਰੀ ਪੁਲਿਸ ਮੁਖੀ ਜਨਰਲ ਵਿਲੀਅਮ ਰੇਨੇ ਸਲਾਮਾਂਕਾ। (Colombia)

Farmer Protest : ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਨੌਜਵਾਨ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਰੱਖਿਆ ਮੰਤਰੀ ਇਵਾਨ ਵੇਲਾਸਕੁਏਜ ਨੇ ਇੱਕ ਸੰਯੁਕਤ ਪੱਤਰਕਾਰ ਸੰਮੇਲਨ ’ਚ ਕਿਹਾ, ‘ਹੈਲੀਕਾਪਟਰ ਕਾਕੇਸੀਆ-ਮੇਡੇਲਿਨ-ਤੁਲੁਆ ਮਾਰਗ ਨੂੰ ਕਵਰ ਕਰ ਰਿਹਾ ਸੀ।’ ਇਸ ਦੌਰਾਨ ਇਹ ਰਡਾਰ ਤੋਂ ਗਾਇਬ ਹੋ ਗਿਆ। ਸਲਾਮਾਂਕਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। ਪੈਟਰੋ ਨੇ ਸੋਸ਼ਲ ਮੀਡੀਆ ‘ਟਵਿੱਟਰ’ ’ਤੇ ਕਿਹਾ, ‘ਇਸ ਹਾਦਸੇ ’ਚ ਮਾਰੇ ਗਏ ਪੁਲਿਸ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ।’ (Colombia)