ਕਿਸਾਨਾਂ ਦੀਆਂ ਫਸਲਾਂ ਦਾ ਹੋਇਆ ਭਾਰੀ ਨੁਕਸਾਨ | Heavy Rain
ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਤੇ ਇਸ ਦੇ ਨੇੜਲੇ ਪਿੰਡਾਂ ਵਿੱਚ ਬੀਤੀ ਰਾਤ ਤੇਜ਼ ਮੀਂਹ ਨਾਲ ਭਾਰੀ ਗੜੇਮਾਰੀ ਹੋਈ। ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਜਿਸ ਵਿੱਚ ਜ਼ਿਆਦਾਤਰ ਡੰਗਰਾਂ ਦਾ ਹਰਾ ਚਾਰਾ ਅਤੇ ਸਰੋਂ ਦਾ ਕਾਫੀ ਜਿਆਦਾ ਨੁਕਸਾਨ ਹੋਇਆ। ਦੱਸਣ ਯੋਗ ਹੈ ਕਿ ਕੱਲ ਪੂਰਾ ਦਿਨ ਤੇਜ ਹਨੇਰੀ ਅਤੇ ਝੱਖੜ ਚੱਲਦਾ ਰਿਹਾ ਅਤੇ ਰਾਤ 9-30 ਵਜੇ ਤੋ ਬਾਅਦ ਅਚਾਨਕ ਤੇਜ ਹਵਾਵਾਂ ਚੱਲਣ ਤੋਂ ਬਾਅਦ ਤੇਜ਼ ਮੀਂਹ ਦੇ ਨਾਲ ਭਾਰੀ ਗੜੀ ਮਾਰੀ ਪੈਣੀ ਸ਼ੁਰੂ ਹੋ ਗਈ ਅਤੇ ਤਕਰੀਬਨ 15 ਵਜੇ ਮਿੰਟ ਇਹ ਗੜੇਮਾਰੀ ਜਾਰੀ ਰਹੀ। (Heavy Rain)
ਜਿਸ ਕਾਰਨ ਜਿਸ ਕਾਰਨ ਪਾਰਾ ਇਕਦਮ ਨੀਚੇ ਆ ਗਿਆ ਅਤੇ ਠੰਢ ਵਿੱਚ ਵੀ ਵਾਧਾ ਹੋਇਆ। ਪਟਿਆਲਾ ਦੇ ਡਕਾਲਾ ਰੋਡ ਨੇੜੇ ਪੈਂਦੇ ਪਿੰਡ ਰਾਮਗੜ੍ਹ ਦੇ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਗੜੇ ਮਾਰੀ ਕਰਕੇ ਕਣਕ ਦੇ ਨਾਲ ਬਰਸੀਨ ਅਤੇ ਸਰੋਂ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ।