UPI : ਡਿਜ਼ੀਟਲ ਲੈਣ-ਦੇਣ ਦੀ ਵਧਦੀ ਹਰਮਨਪਿਆਰਤਾ

UPI

ਨਾਗਰਿਕਾਂ ਤੱਕ ਵੱਖ-ਵੱਖ ਸੇਵਾਵਾਂ ਅਸਾਨੀ ਨਾਲ ਪਹੁੰਚਾਉਣ ’ਚ ਡਿਜ਼ੀਟਲ ਪਬਲਿਕ ਇੰਫ੍ਰਾਸਟਰਕਚਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਵਿੱਤ ਮੰਤਰਾਲੇ ਵੱਲੋਂ ਜਾਰੀ ਆਰਥਿਕ ਸਮੀਖਿਆ ਅਨੁਸਾਰ, ਆਧਾਰ ਨੰਬਰ ਦੀ ਵਿਵਸਥਾ ਤੋਂ ਪਹਿਲਾਂ ਹਰ 25 ਨਾਗਰਿਕਾਂ ’ਚੋਂ ਸਿਰਫ਼ ਇੱਕ ਕੋਲ ਰਸਮੀ ਪਛਾਣ ਦਾ ਪ੍ਰਮਾਣ ਹੁੰਦਾ ਸੀ ਅਤੇ ਹਰ ਚਾਰ ’ਚੋਂ ਇੱਕ ਨਾਗਰਿਕ ਦਾ ਹੀ ਬੈਂਕ ’ਚ ਖਾਤਾ ਹੁੰਦਾ ਸੀ ਅੱਜ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਹਾਲ ਦੇ ਸਾਲਾਂ ’ਚ ਯੂਪੀਆਈ ਡਿਜ਼ੀਟਲ ਲੈਣ-ਦੇਣ ਦੇ ਸਭ ਤੋਂ ਹਰਮਨਪਿਆਰੇ ਅਤੇ ਪਸੰਦੀਦਾ ਜ਼ਰੀਏ (ਮੋਡ/ਬਦਲ) ਦੇ ਤੌਰ ’ਤੇ ਉੱਭਰਿਆ ਹੈ। ਭਾਰਤ ’ਚ ਕੁੱਲ ਡਿਜ਼ੀਟਲ ਲੈਣ-ਦੇਣ (ਵਾਲਿਊਮ) ’ਚ ਯੂਪੀਆਈ ਦਾ ਹਿੱਸਾ ਵਧ ਕੇ ਤਕਰੀਬਨ 73 ਫੀਸਦੀ ਹੋ ਗਿਆ ਹੈ ਵਿੱਤੀ ਵਰ੍ਹੇ 2016-17 ’ਚ ਯੂਪੀਆਈ ਜ਼ਰੀਏ 1. 8 ਕਰੋੜ ਲੈਣ-ਦੇਣ ਹੋਏ ਸਨ। (UPI)

Jaiswal : ਯਸ਼ਸਵੀ ਜਾਇਸਵਾਲ ਨੇ ਤੋੜਿਆ ਇਹ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ, ਜਾਣੋ

ਜੋ 2022-23 ’ਚ ਵਧ ਕੇ 8375 ਕਰੋੜ ਤੱਕ ਜਾ ਪਹੁੰਚਿਆ ਹੈ ਅੱਜ ਅਸੀਂ ਰਿਹੜੀ-ਫੜੀ ਤੋਂ ਲੈ ਕੇ ਵੱਡੇ-ਵੱਡੇ ਮਾਲ ਤੱਕ ’ਚ ਯੂਪੀਆਈ ਜ਼ਰੀਏ ਭੁਗਤਾਨ ਕਰ ਸਕਦੇ ਹਾਂ। ਆਨਲਾਈਨ ਲੈਣ-ਦੇਣ ਕੁਝ ਸੈਕਿੰਡ ’ਚ ਪੂਰਾ ਹੋ ਜਾਂਦਾ ਹੈ। ਜਿਸ ਤਰ੍ਹਾਂ ਯੂਪੀਆਈ ਨਾਲ ਆਮ ਨਾਗਰਿਕ ਤੇ ਬਹੁਤ ਛੋਟੇ ਦੁਕਾਨਦਾਰਾਂ ਨੂੰ ਵਿੱਤੀ ਵਿਵਸਥਾ ’ਚ ਸ਼ਾਮਲ ਹੋਣ ਅਤੇ ਤਕਨੀਕੀ ਸੁਵਿਧਾਵਾਂ ਦਾ ਲਾਭ ਉਠਾਉਣ ਦਾ ਮੌਕਾ ਮਿਲਿਆ ਹੈ, ਉਸ ਤਰ੍ਹਾਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵੀ ਇੱਕ ਮਹੱਤਵਪੂਰਨ ਸਮਾਵੇਸ਼ੀ ਪਹਿਲ ਸਾਬਤ ਹੋਈ ਹੈ ਕਲਿਆਣਕਾਰੀ ਯੋਜਨਾਵਾਂ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਹੁਣ ਸਿੱਧੇ ਲਾਭਪਾਤਰੀਆਂ ਦੇ ਖਾਤੇ ’ਚ ਪਹੁੰਚ ਰਹੀ ਹੈ ਈ-ਕਾਮਰਸ ਦਾ ਬਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ ਸਮਾਰਟ ਫੋਨ ਅਤੇ ਇੰਟਰਨੈੱਟ ਦੇ ਵਿਸਥਾਰ ਦੇ ਨਾਲ-ਨਾਲ ਡਿਜ਼ੀਟਲ ਪਬਲਿਕ ਇੰਫ਼੍ਰਾਸਟਰਕਚਰ ਦੀ ਅਹਿਮੀਅਤ ਵੀ ਵਧਦੀ ਜਾਵੇਗੀ। (UPI)