ਹਰਿਆਣਾ ਵੱਲੋਂ ਪੰਜਾਬ ’ਚ ਆ ਛੱਡੇ ਜਾ ਰਹੇ ਅਥਰੂ ਗੈਸ ਦੇ ਗੋਲਿਆਂ ’ਤੇ ਪਟਿਆਲਾ ਦੇ ਡੀਸੀ ਨੇ ਜਤਾਇਆ ਇਤਰਾਜ

Farmers Protest

ਡਿਪਟੀ ਪਟਿਆਲਾ ਦੇ ਡੀਸੀ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ | Farmers Protest

ਪਟਿਆਲਾ (ਖੁਸਵੀਰ ਸਿੰਘ ਤੂਰ)। ਹਰਿਆਣਾ ਵੱਲੋਂ ਪੰਜਾਬ ਵਾਲੇ ਪਾਸੇ ਡਰੋਨ ਨਾਲ ਕਿਸਾਨਾਂ ਉੱਪਰ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ’ਤੇ ਹੁਣ ਪਟਿਆਲਾ ਦੇ ਡੀਸੀ ਨੇ ਇਤਰਾਜ ਜਤਾਇਆ ਹੈ ਤੇ ਇਸ ਸਬੰਧੀ ਅੰਬਾਲਾ ਦੇ ਡਿਪਟੀ ਕਮਿਸਨਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੈ ਨੇ ਪੱਤਰ ਲਿਖਦਿਆਂ ਆਖਿਆ ਹੈ ਕਿ ਇੱਕ ਰਾਜ ਵੱਲੋਂ ਦੂਜੇ ਰਾਜ ’ਚ ਆ ਕੇ ਹਮਲੇ ਕਰਨਾ ਜਾਇਜ ਨਹੀਂ ਹੈ, ਇਸ ਲਈ ਇਸ ਤੇ ਤੁਰੰਤ ਰੋਕ ਲੱਗੇ।

ਦੱਸਣ ਯੋਗ ਹੈ ਕਿ ਹਰਿਆਣਾ ਵੱਲੋਂ ਪੰਜਾਬ ਦੀ ਹੱਦ ’ਚ ਆ ਕੇ ਡਰੋਨ ਨਾਲ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸਨ ਜਿਸ ਨਾਲ ਕਿ ਅਨੇਕਾਂ ਕਿਸਾਨ ਤੇ ਨੌਜਵਾਨ ਜਖਮੀ ਹੋ ਗਏ। ਇਥੋਂ ਤੱਕ ਕਿ ਮੀਡੀਆ ਵੀ ਇਸ ਦੀ ਲਪੇਟ ’ਚ ਆਇਆ ਸੀ। ਹਰਿਆਣਾ ਦੀ ਪੰਜਾਬ ’ਚ ਆ ਕੇ ਕੀਤੀ ਜਾ ਰਹੀ ਇਸ ਕਾਰਵਾਈ ਤੇ ਲਗਾਤਾਰ ਉਂਗਲ ਚੁੱਕੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਸਵਾਲਾਂ ’ਚ ਘੇਰਿਆ ਜਾ ਰਿਹਾ ਸੀ ਕਿ ਪੰਜਾਬ ਇਸ ਤੇ ਕਿਉਂ ਕੋਈ ਕਾਰਵਾਈ ਨਹੀਂ ਕਰਦਾ।

Farmers Protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਸੰਘਰਸ਼ ਰੋਕਿਆ, ਸਰਕਾਰ ਨਾਲ ਮੰਗਾਂ ਸਬੰਧੀ ਹੋਵੇਗੀ ਗੱਲਬਾਤ