ਨਿਤਿਸ਼ ਦੀ ਸਿਆਸੀ ਮੁਹਾਰਤ

Nitish

ਬਿਹਾਰ ’ਚ ਨਿਤਿਸ਼ ਸਰਕਾਰ ਨੇ ਭਰੋਸੇ ਦਾ ਵੋਟ ਜਿੱਤ ਲਿਆ ਹੈ। ਸਰਕਾਰ ਨੂੰ 129 ਵੋਟਾਂ ਹਾਸਲ ਹੋਈਆਂ ਹਨ। ਸੂਬੇ ’ਚ ਤੀਜੇ ਨੰਬਰ ਦੀ ਪਾਰਟੀ ਹੋਣ ਦੇ ਬਾਵਜੂਦ ਨਿਤਿਸ਼ ਮੁੱਖ ਮੰਤਰੀ ਬਣਨ ’ਚ ਕਾਮਯਾਬ ਰਹੇ ਹਨ। ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਰਾਸ਼ਟਰੀ ਜਨਤਾ ਦਲ ਨਾਲ ਬਣੇ ਮਹਾਂਗਠਜੋੜ ਸਰਕਾਰ ਦੇ ਮੁੱਖ ਮੰਤਰੀ ਸਨ। (Nitish)

ਇਹ ਨਿਤਿਸ਼ ਕੁਮਾਰ ਦਾ ਸਿਆਸੀ ਜਾਦੂ ਹੀ ਹੈ ਕਿ ਕਦੇ ਉਨ੍ਹਾਂ ਨੂੰ ਸਭ ਤੋਂ ਵੱਡੀ ਪਾਰਟੀ ਮੁੱਖ ਮੰਤਰੀ ਬਣਾਉਂਦੀ ਹੈ ਤੇ ਕਦੇ ਦੂਜੇ ਨੰਬਰ ਵਾਲੀ ਪਾਰਟੀ। ਇਸ ਭੰਨ-ਤੋੜ ਦੇ ਕਾਰਨ ਕੁਝ ਵੀ ਰਹੇ ਹੋਣ ਪਰ ਇਹ ਤਾਂ ਸਪੱਸ਼ਟ ਹੈ ਕਿ ਰਾਜਨੀਤੀ ਵੀ ਇੱਕ ਕਲਾ ਵੀ ਹੈ ਸਿਆਸੀ ਹਾਲਾਤਾਂ ਅਨੁਸਾਰ ਬਦਲਣ ਤੇ ਸਿਆਸੀ ਹਾਲਾਤਾਂ ਨੂੰ ਵਰਤਣ ਦੀ ਰਣਨੀਤੀ ਰਾਜਨੀਤੀ ਦਾ ਅੰਗ ਬਣ ਗਈ ਹੈ। ਫਿਰ ਵੀ ਸੂਬੇ ਲਈ ਇਹ ਗੱਲ ਖੁਸ਼ਕਿਸਮਤੀ ਵਾਲੀ ਹੀ ਹੈ ਕਿ ਉਹ ਉਥਲ-ਪੁਥਲ ਦੇ ਦੌਰ ਦੇ ਬਾਵਜੂਦ ਸਿਆਸੀ ਅਸਥਿਰਤਾ ਤੋਂ ਬਚ ਗਿਆ ਹੈ।

Farmers Protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਤੇ ਪੁਲਿਸ ਵਿਚਕਾਰ ਟਕਰਾਅ, ਮਾਹੌਲ ਤਨਾਅਪੂਰਨ, ਡਰੋਨ ਨਾਲ ਸੁੱਟੇ ਜਾ ਰਹ…

ਬਿਹਾਰ ਵਰਗੇ ਸੂਬੇ ਲਈ ਸਿਆਸੀ ਅਸਥਿਰਤਾ ਮਾਰੂ ਸਾਬਤ ਹੁੰਦੀ ਹੈ। ਨਵੀਂ ਸਰਕਾਰ ਦੀਆਂ ਹੁਣ ਸਮੇਂ ਤੋਂ ਪਹਿਲਾਂ ਚੋਣਾਂ ਦਾ ਬੋਝ ਸੂਬਾ ਨਹੀਂ ਚੁੱਕ ਸਕਦਾ। ਇਹ ਵੱਡੀ ਜਿੰਮੇਵਾਰੀ ਹੈ ਕਿ ਅਜ਼ਾਦਾਨਾ ਢੰਗ ਤੇ ਨਿਰਪੱਖਤਾ ਨਾਲ ਸੂਬੇ ਦੇ ਵਿਕਾਸ ਲਈ ਕੰਮ ਕਰੇ। ਸਿਆਸੀ ਉਥਲ-ਪੁਥਲ ’ਚ ਕਾਫੀ ਸਮਾਂ ਖਰਾਬ ਹੋਇਆ ਹੈ। ‘ਪਾਲਿਟੀਕਲ ਡੈਮੇਜ਼’ ਦੀ ਪੂਰਤੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਸੂਬੇ ਦੇ ਵਿਕਾਸ ਕਾਰਜਾਂ ’ਚ ਦੇਰੀ ਕਰਕੇ ਹੋਏ ‘ਡੈਮੇਜ਼’ ਨੂੰ ਪੂਰਾ ਕੀਤਾ ਜਾਵੇ। ਪਿਛਲੀ ਸਰਕਾਰ ’ਚ ਕੰਮ ਨਾ ਹੋ ਸਕਣ ਦੇ ਜੋ ਤਰਕ ਨਿਤਿਸ਼ ਕੁਮਾਰ ਨੇ ਦਿੱਤੇ ਹਨ ਉਹ ਕਾਰਨ ਹੁਣ ਦੂਰ ਹੋ ਗਏ ਹਨ ਤੇ ਹੁਣ ਕੰਮ ’ਤੇ ਹੀ ਜ਼ੋਰ ਹੋਣਾ ਚਾਹੀਦਾ ਹੈ।