ਲੁਧਿਆਣਾ ਦੇ 5 ਸਿਨੇਮੇ, 48 ਘੰਟੇ,118 ਸ਼ੋਅ
ਲੁਧਿਆਣਾ (ਸੱਚ ਕਹੂੰ ਨਿਊਜ਼)। ਵੱਡੇ ਪਰਦੇ ‘ਤੇ ਦਮਦਾਰ ਪ੍ਰਦਰਸ਼ਨ ਕਰ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਾ ਕਰੇਜ਼ ਦਰਸ਼ਕਾਂ ‘ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਪੰਜਾਬ ਦਾ ਦਿਲ ਕਿਹਾ ਜਾਣ ਵਾਲਾ ਸ਼ਹਿਰ ਲੁਧਿਆਣਾ ਬੁੱਧਵਾਰ ਤੇ ਵੀਰਵਾਰ ਨੂੰ ‘ਜੱਟੂ ਇੰਜੀਨੀਅਰ’ ਦੇ ਰੰਗ ‘ਚ ਰੰਗਿਆ ਰਿਹਾ। ਲੁਧਿਆਣਾ ਸ਼ਹਿਰ ਦੇ ਪੰਜ ਸਿਨੇਮਾਘਰਾਂ/ਮਲਟੀਪਲੈਕਸਾਂ ‘ਚ ਲਗਾਤਾਰ 48 ਘੰਟੇ ਫਿਲਮ ‘ਜੱਟੂ ਇੰਜੀਨੀਅਰ’ ਦੇ ਲਗਾਤਾਰ 118 ਹਾਊਸਫੁੱਲ ਸ਼ੋਅ ਚੱਲੇ ਬੁੱਧਵਾਰ ਤੜਕਸਾਰ ਤੋਂ ਸ਼ੁਰੂ ਹੋਏ।
ਇਨ੍ਹਾਂ ਸ਼ੋਆਂ ‘ਚ ਵੀਰਵਾਰ ਦੇਰ ਰਾਤ ਤੱਕ 26, 452 ਦਰਸ਼ਕਾਂ ਨੇ ਫਿਲਮ ਦਾ ਆਨੰਦ ਮਾਣਿਆ ‘ਜੱਟੂ ਇੰਜੀਨੀਅਰ’ ਦੀ ਸਫਲਤਾ ਤੋਂ ਬਾਗੋ-ਬਾਗ ਦਰਸ਼ਕਾਂ ਨੇ ਇਸ ਦੌਰਾਨ ਜਾਗੋ ਕੱਢਕੇ ਤੇ ਲੱਡੂ ਵੰਡਕੇ ਖੁਸ਼ੀਆਂ ਮਨਾਈਆਂ ਇਸ ਦੌਰਾਨ ਹਰ ਸਿਨੇਮਾ ਘਰ ‘ਤੇ ਟਿਕਟਾਂ ਲਈ ਦਰਸ਼ਕਾਂ ਦੀ ਭੀੜ ਦੇਖਣ ਨੂੰ ਮਿਲੀ ਦਰਸ਼ਕ ਕਤਾਰਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਜੱਟੂ ਇੰਜੀਨੀਅਰ ਦੀ ਰੰਗ-ਬਿਰੰਗੀਆਂ ਟੀ-ਸ਼ਰਟ ਤੇ ਕੈਪ ‘ਚ ਸਜੇ-ਧਜੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਹੀ ਵਾਲਾ ਸੀ ਜ਼ਿਕਰਯੋਗ ਹੈ ਕਿ ਦਮਦਾਰ ਕਹਾਣੀ, ਸ਼ੁੱਧ ਮਨੋਰੰਜਨ, ਪੇਂਡੂ ਕਲਿਆਣ ਤੇ ਕਾਮੇਡੀ ਦੇ ਤੜਕੇ ਨੂੰ ਆਪਣੇ ‘ਚ ਪਿਰੋਏ ਫਿਲਮ ‘ਜੱਟੂ ਇੰਜੀਨੀਅਰ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਹਰ ਕਿਸੇ ਨੂੰ ਖੂਬ ਪਸੰਦ ਆ ਰਹੀ ਹੈ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ‘ਚ ਕਈ ਪਿੰਡਾਂ ਦੀਆਂ ਪੰਚਾਇਤਾਂ ਫਿਲਮ ਨੂੰ ਵੇਖਕੇ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਦਾ ਸੰਕਲਪ ਲੈ ਰਹੀਆਂ ਹਨ ਇਸ ਦੇ ਨਾਲ ਹੀ ਬਹੁਤ ਸਾਰੇ ਦਰਸ਼ਕ ਫਿਲਮ ਵੇਖਕੇ ਨਸ਼ੇ ਆਦਿ ਬੁਰਾਈਆਂ ਤਿਆਗ ਰਹੇ ਹਨ।