ਰਵਿਚੰਦਰਨ ਅਸ਼ਵਿਨ ਨੂੰ 3 ਸਥਾਨਾਂ ਦਾ ਹੋਇਆ ਨੁਕਸਾਨ | ICC Men’s Test Player Rankings
- ਬੱਲੇਬਾਜ਼ੀ ’ਚ ਯਸ਼ਸਵੀ ਜਾਇਸਵਾਲ ਨੂੰ ਹੋਇਆ ਫਾਇਦਾ
ਸਪੋਰਟਸ ਡੈਸਕ। ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਨੰਬਰ 1 ਗੇਂਦਬਾਜ ਬਣ ਗਏ ਹਨ। ਉਨ੍ਹਾਂ ਨੂੰ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਸ਼ਾਨਦਾਰ ਗੇਂਦਬਾਜੀ ਦਾ ਫਾਇਦਾ ਮਿਲਿਆ ਹੈ। ਇਸ ਨਾਲ ਆਫ ਸਪਿਨਰ ਰਵੀਚੰਦਰਨ ਅਸ਼ਵਿਨ 2 ਸਥਾਨ ਗੁਆ ਕੇ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਦੂਜੇ ਸਥਾਨ ’ਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਹਨ। ਹੁਣ ਟਾਪ-5 ਟੈਸਟ ਆਲਰਾਊਂਡਰਾਂ ’ਚ 3 ਭਾਰਤੀ ਹਨ। ਜਦਕਿ ਵਿਰਾਟ ਕੋਹਲੀ 2 ਟੈਸਟ ਨਾ ਖੇਡਣ ਦੇ ਬਾਵਜੂਦ ਟਾਪ-10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਬੱਲੇਬਾਜ਼ ਹਨ। (ICC Men’s Test Player Rankings)
ਬੁਮਰਾਹ ਨੇ ਹਾਸਲ ਕੀਤੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ
ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀ ਘਰੇਲੂ ਟੈਸਟ ਸੀਰੀਜ ਦੇ ਪਹਿਲੇ 2 ਮੈਚਾਂ ’ਚ 15 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਪਹਿਲੇ ਟੈਸਟ ’ਚ 6 ਅਤੇ ਦੂਜੇ ’ਚ 9 ਵਿਕਟਾਂ ਲਈਆਂ ਸਨ। ਦੂਜੇ ਮੈਚ ’ਚ ਵੀ ਉਹ ਪਲੇਅਰ ਆਫ ਦ ਮੈਚ ਰਹੇ ਹਨ। ਹੁਣ ਬੁੱਧਵਾਰ ਨੂੰ ਉਹ ਅੰਤਰਰਾਸ਼ਟਰੀ ਕ੍ਰਿਕੇਟ ਪਰਿਸਦ (ਆਈਸੀਸੀ) ਦੀ ਤਾਜਾ ਰੈਂਕਿੰਗ ’ਚ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਨੂੰ 3 ਸਥਾਨ ਦਾ ਫਾਇਦਾ ਹੋਇਆ ਹੈ। ਉਹ ਅਸਟਰੇਲੀਆ ਦੇ ਪੈਟ ਕਮਿੰਸ, ਅਸ਼ਵਿਨ ਅਤੇ ਰਬਾਡਾ ਨੂੰ ਪਿੱਛੇ ਛੱਡ ਕੇ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਦੇ ਇਸ ਸਮੇਂ 881 ਰੇਟਿੰਗ ਅੰਕ ਹਨ, ਜੋ ਉਸ ਦੇ ਕਰੀਅਰ ਦਾ ਸਰਵੋਤਮ ਅੰਕ ਹੈ।
ਤਿੰਨੋਂ ਫਾਰਮੈਟਾਂ ’ਚ ਨੰਬਰ-1 ਬਣਨ ਵਾਲੇ ਪਹਿਲੇ ਭਾਰਤੀ ਖਿਡਾਰੀ
ਜਸਪ੍ਰੀਤ ਬੁਮਰਾਹ ਫਿਲਹਾਲ ਇੱਕਰੋਜ਼ਾ ਗੇਂਦਬਾਜਾਂ ’ਚ ਛੇਵੇਂ ਅਤੇ ਟੀ-20 ਗੇਂਦਬਾਜਾਂ ਦੀ ਰੈਂਕਿੰਗ ’ਚ 100ਵੇਂ ਸਥਾਨ ’ਤੇ ਹੈ। ਪਰ ਉਹ ਦੂਜੇ ਦੋ ਫਾਰਮੈਟਾਂ ’ਚ ਵੀ ਪਹਿਲੇ ਨੰਬਰ ’ਤੇ ਰਹਿ ਚੁੱਕੇ ਹਨ। ਬੁਮਰਾਹ ਪਹਿਲੀ ਵਾਰ ਟੈਸਟ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚੇ ਹਨ। ਇਸ ਨਾਲ ਉਹ ਤਿੰਨੋਂ ਫਾਰਮੈਟਾਂ ’ਚ ਨੰਬਰ-1 ਸਥਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣੇ ਹਨ। 30 ਸਾਲਾਂ ਬੁਮਰਾਹ ਨੇ 34 ਟੈਸਟਾਂ ’ਚ 155 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 10 ਵਾਰ ਇੱਕ ਪਾਰੀ ’ਚ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ। ਉਨ੍ਹਾਂ ਨੇ 89 ਇੱਕਰੋਜ਼ਾ ਮੈਚਾਂ ’ਚ 149 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 62 ਟੀ-20 ਮੈਚਾਂ ’ਚ 74 ਵਿਕਟਾਂ ਹਨ।
ਅਸ਼ਵਿਨ ਨੂੰ ਹੋਇਆ 12 ਅੰਕਾਂ ਦਾ ਨੁਕਸਾਨ
ਬੁਮਰਾਹ ਤੋਂ ਪਹਿਲਾਂ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੰਬਰ-1 ਟੈਸਟ ਗੇਂਦਬਾਜ ਸਨ। ਉਹ ਪਿਛਲੇ ਸਾਲ ਮਾਰਚ ਤੋਂ ਇਸ ਅਹੁਦੇ ’ਤੇ ਕਾਬਜ ਸਨ, ਉਹ 11 ਮਹੀਨਿਆਂ ਬਾਅਦ ਚੋਟੀ ਦੇ ਅਹੁਦੇ ਤੋਂ ਹਟ ਗਏ। ਅਸ਼ਵਿਨ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਸਿਰਫ 3 ਵਿਕਟਾਂ ਹੀ ਲੈ ਸਕੇ ਸਨ, ਜਿਸ ਕਾਰਨ ਉਨ੍ਹਾਂ ਨੂੰ 12 ਅੰਕਾਂ ਦਾ ਨੁਕਸਾਨ ਹੋਇਆ। ਉਹ 841 ਰੇਟਿੰਗ ਅੰਕਾਂ ਨਾਲ ਤੀਜੇ ਨੰਬਰ ’ਤੇ ਹੈ। ਅਸ਼ਵਿਨ ਅਤੇ ਬੁਮਰਾਹ ਤੋਂ ਇਲਾਵਾ ਭਾਰਤ ਤੋਂ ਸਿਰਫ ਰਵਿੰਦਰ ਜਡੇਜਾ ਅਤੇ ਬਿਸ਼ਨ ਸਿੰਘ ਬੇਦੀ ਹੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚ ਸਕੇ ਹਨ। (ICC Men’s Test Player Rankings)
Sidhu Moose Wala ਕਤਲ ਕਾਂਡ ’ਚ ਹੋਇਆ ਇੱਕ ਹੋਰ ਨਵਾਂ ਖੁਲਾਸਾ
ਯਸ਼ਸਵੀ ਨੂੰ ਬੱਲੇਬਾਜਾਂ ਦੀ ਰੈਂਕਿੰਗ ’ਚ ਫਾਇਦਾ
ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਦੂਹਰਾ ਸੈਂਕੜਾ ਜੜਨ ਤੋਂ ਬਾਅਦ 37 ਸਥਾਨ ਦਾ ਫਾਇਦਾ ਹੋਇਆ ਹੈ। ਉਹ 29ਵੇਂ ਨੰਬਰ ’ਤੇ ਪਹੁੰਚ ਗਏ ਹਨ। ਵਿਰਾਟ ਕੋਹਲੀ, ਜੋ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਨਹੀਂ ਖੇਡ ਸਕੇ, ਛੇਵੇਂ ਤੋਂ ਸੱਤਵੇਂ ਸਥਾਨ ’ਤੇ ਚਲੇ ਗਏ ਹਨ। ਉਹ ਚੋਟੀ ਦੇ 10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਹਨ। ਬੱਲੇਬਾਜਾਂ ’ਚ ਨਿਊਜੀਲੈਂਡ ਦੇ ਕੇਨ ਵਿਲੀਅਮਸਨ ਪਹਿਲੇ, ਅਸਟਰੇਲੀਆ ਦੇ ਸਟੀਵ ਸਮਿਥ ਦੂਜੇ ਅਤੇ ਇੰਗਲੈਂਡ ਦੇ ਜੋਅ ਰੂਟ ਤੀਜੇ ਨੰਬਰ ’ਤੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਇੱਕ ਸਥਾਨ ਹੇਠਾਂ 13ਵੇਂ ਸਥਾਨ ’ਤੇ ਪਹੁੰਚ ਗਏ ਹਨ। ਸ਼ੁਭਮਨ ਗਿੱਲ 14 ਸਥਾਨਾਂ ਦੇ ਫਾਇਦੇ ਨਾਲ 38ਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Men’s Test Player Rankings)
ਟਾਪ-5 ਆਲਰਾਊਂਡਰਾਂ ’ਚ 3 ਭਾਰਤੀ | ICC Men’s Test Player Rankings
ਭਾਰਤ ਦੇ ਅਕਸ਼ਰ ਪਟੇਲ ਨੇ ਦੂਜੇ ਟੈਸਟ ’ਚ ਆਪਣੀ ਚੰਗੀ ਬੱਲੇਬਾਜੀ ਦੀ ਬਦੌਲਤ ਆਲਰਾਊਂਡਰ ਰੈਂਕਿੰਗ ’ਚ ਵਾਧਾ ਕੀਤਾ ਹੈ। ਉਹ ਛੇਵੇਂ ਤੋਂ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨਾਲ ਭਾਰਤ ਦੇ ਰਵਿੰਦਰ ਜਡੇਜਾ ਪਹਿਲੇ ਸਥਾਨ ’ਤੇ ਅਤੇ ਅਸ਼ਵਿਨ ਦੂਜੇ ਸਥਾਨ ’ਤੇ ਹਨ। ਇਸ ਤਰ੍ਹਾਂ ਟਾਪ-5 ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ 3 ਭਾਰਤੀ ਹਨ। ਆਲਰਾਊਂਡਰਾਂ ’ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੀਜੇ ਨੰਬਰ ’ਤੇ ਅਤੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਚੌਥੇ ਨੰਬਰ ’ਤੇ ਹਨ। ਜੋ ਰੂਟ 2 ਸਥਾਨਾਂ ਦੇ ਨੁਕਸਾਨ ਨਾਲ ਛੇਵੇਂ ਨੰਬਰ ’ਤੇ ਖਿਸਕ ਗਏ ਹਨ। (ICC Men’s Test Player Rankings)
ਟੀਮ ਇੰਡੀਆ ਟੈਸਟ ’ਚ ਦੂਜੇ ਨੰਬਰ ’ਤੇ | ICC Men’s Test Player Rankings
ਟੀਮ ਇੰਡੀਆ ਟੈਸਟ ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਹੈ। ਡਬਲਯੂਟੀਸੀ ਚੈਂਪੀਅਨ ਅਸਟਰੇਲੀਆ ਅਜੇ ਵੀ ਸਿਖਰ ’ਤੇ ਹੀ ਹੈ। ਟੀਮ ਇੰਡੀਆ ਇੱਕਰੋਜ਼ਾ ਅਤੇ ਟੀ-20 ’ਚ ਨੰਬਰ ਇੱਕ ਹੀ ਟੀਮ ਹੈ। ਇੱਕਰੋਜ਼ਾ ’ਚ ਅਸਟਰੇਲੀਆ ਦੂਜੇ ਅਤੇ ਟੀ-20 ’ਚ ਨਿਊਜੀਲੈਂਡ ਦੂਜੇ ਸਥਾਨ ’ਤੇ ਹੈ। (ICC Men’s Test Player Rankings)